ਸੰਗਰੂਰ, 26 ਦਸੰਬਰ (ਸੂਰਜ ਭਾਨ ਗੋਇਲ)-ਪਿੰਡ ਭਰੂਰ ਦੇ ਰੇਲਵੇ ਸਟੇਸ਼ਨ ’ਤੇ ਹਰ ਸਾਲ ਦੀ ਤਰ•ਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਾਏ ਗਏ, ਜਿਸ ਵਿੱਚ ਪਿੰਡ ਅਤੇ ਆਲੇ ਦੁਆਲੇ ਦੀਆਂ ਸੰਗਤਾਂ ਨੇ ਵਧ ਚੜ• ਕੇ ਭਾਗ ਲਿਆ। ਇਸ ਮੌਕੇ ਜ਼ਿਲ•ਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਆਈ. ਏ. ਐ¤ਸ. ਵਿਸ਼ੇਸ਼ ਤੌਰ ’ਤੇ ਪਹੁੰਚੇ। ਇਕੱਤਰ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਸ੍ਰੀ ਰਾਹੁਲ ਨੇ ਕਿਹਾ ਕਿ ਸਿੱਖ ਧਰਮ ਅੰਦਰ ਲੰਗਰ ਪ੍ਰਥਾ ਅਤੇ ਸ਼ਹੀਦਾਂ ਪ੍ਰਤੀ ਸਤਿਕਾਰ ਦੀ ਕਿਤੇ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਨ੍ਵਾਂ ਆਖਿਆ ਕਿ ਉਹ ਜ਼ਿਲ•ੇ ਵਿੱਚ ਅਨੇਕਾਂ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ ਤੇ ਅਜਿਹੇ ਸਮੇਂ ਲੋਕਾਂ ਵੱਲੋਂ ਅਥਾਹ ਮਾਣ ਸਤਿਕਾਰ ਦਿੱਤਾ। ਉਨ•ਾਂ ਦੱਸਿਆ ਕਿ ਇਥੇ ਚੱਲਦੇ ਲੰਗਰ ਦੀ ਸੇਵਾ ਬਾਰੇ ਉਨ•ਾਂ ਨੂੰ ਪਿੰਡ ਵਾਸੀਆਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਅਨੁਸਾਰ 25 ਤੋਂ 30 ਹਜ਼ਾਰ ਰੇਲ ਯਾਤਰੀ ਲੰਗਰ ਦਾ ਆਨੰਦ ਮਾਣ ਰਹੇ ਹਨ ਅਤੇ ਮਾਣਨਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕੀਤੇ ਜਾਂਦੇ ਇਸ ਸ਼ੁਭ ਕਾਰਜ ਦੀ ਪ੍ਰਸੰਸਾ ਕਰਦਿਆਂ ਸ੍ਰੀ ਰਾਹੁਲ ਨੇ ਕਿ ਉਹ ਦੇਖ ਰਹੇ ਹਨ ਕਿ ਛੋਟੇ-ਛੋਟੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਅਤੇ ਬੀਬੀਆਂ ਵਿੱਚ ਸੰਗਤ ਨੂੰ ਲੰਗਰ ਛਕਾਉਣ ਪ੍ਰਤੀ ਅਥਾਹ ਜੋਸ਼ ਹੈ। ਸਾਰੇ ਹੀ ਇੱਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਨਿਭਾਅ ਰਹੇ ਹਨ। ਸ੍ਰੀ ਰਾਹੁਲ ਨੇ ਇਸ ਮੌਕੇ ਰੇਲ ਯਾਤਰੀਆਂ ਨੂੰ ਲੰਗਰ ਛਕਾਉਣ ਦੀ ਸੇਵਾ ਵੀ ਨਿਭਾਈ। ਇਸ ਮੌਕੇ ਉਨ•ਾਂ ਲੰਗਰ ਵਿੱਚ ਨਗਦ ਸੇਵਾ ਰਾਸ਼ੀ ਦਾਨ ਕਰਾਈ ਅਤੇ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ•ਾਂ ਦਾ ਹੋਰ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦਾ ਭਰਪੂਰ ਸਨਮਾਨ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਤੇ ਸੇਵਾਮੁਕਤ ਸੂਬੇਦਾਰ ਮੇਜਰ ਕਰਨੈਲ ਸਿੰਘ ਜਨੂਹਾ, ਸਰਪੰਚ ਜਥੇਦਾਰ ਬਲਵੀਰ ਸਿੰਘ ਭੱਟੀ, ਸਾਬਕਾ ਸਰਪੰਚ ਜੰਗੀਰ ਸਿੰਘ ਧਾਲੀਵਾਲ, ਸਾਬਕਾ ਮੈਂਬਰ ਪੰਚਾਇਤ ਸੇਵਾ ਸਿੰਘ, ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਧਾਲੀਵਾਲ, ਕਸ਼ਮੀਰਾ ਸਿੰਘ, ਗੁਰਬਾਰ ਸਿੰਘ ਮੱਟੂ, ਮਹਿੰਦਰ ਸਿੰਘ ਮੱਟੂ, ਜਰਨੈਲ ਸਿੰਘ ਜਨੂਹਾ, ਕੁਲਵੰਤ ਸਿੰਘ, ਮਨਜੀਤ ਸਿੰਘ ਮੱਟੂ, ਬਲਵਿੰਦਰ ਸਿੰਘ ਭੱਟੀ, ਕਾਂਗਰਸੀ ਆਗੂ ਭਾਨ ਸਿੰਘ ਮੈਂਬਰ ਪੰਚਾਇਤ, ਸਾਬਕਾ ਸਰਪੰਚ ਜੱਗਰ ਸਿੰਘ, ਐਡਵੋਕੇਟ ਹਰਦੀਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਜੱਗਾ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
Post a Comment