ਵਿਦਿਆਰਥੀਆਂ ਦੀ ਬਹੁਮੁਖੀ ਪ੍ਰਤਿਭਾ ਲਈ ਅਜਿਹੇ ਮੁਕਾਬਲਿਆਂ ਦਾ ਆਯੋਜਨ ਜ਼ਰੂਰੀ - ਕੇਸਰ
ਮੁਹਾਲੀ,15 ਦਸੰਬਰ/ਆਸ਼ਮਾ ਇੰਟਰਨੈਸ਼ਨਲ ਸਕੂਲ,ਸੈਕਟਰ 70 ਦੇ ਕੈਂਪਸ ‘ਚ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਪ੍ਰਤਿਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਠਅੰਤਰ ਸਕੂਲ ਮੁਕਾਬਲੇੂ ਕਰਵਾਏ ਗਏ, ਜਿਨਾਂ ‘ਚ ਟਰਾਈ ਸਿਟੀ ਦੇ ਕਈ ਸਕੂਲਾਂ ਨੇ ਹਿ¤ਸਾ ਲਿਆ।ਇਸ ਅੰਤਰ ਸਕੂਲ ਮੁਕਾਬਲਿਆਂ ਦੇ ਮੁ¤ਖ ਥੀਮ ਦਿਲਚਸਪ ਕਹਾਣੀ ,ਕਵਿਤਾ ਉਚਾਰਣ,ਡਰਾਇੰਗ,ਪੇਟਿੰਗ ਅਤੇ ਭਾਸ਼ਣ ਮੁਕਾਬਲੇ ਆਦਿ ਰ¤ਖੇ ਗਏ ।ਇਸ ਮੌਕੇ ਤੇ ਆਸ਼ਮਾ ਸਕੂਲ ਦੇ ਚੇਅਰਮੈਨ ਸ੍ਰੀ ਜੇ.ਐਸ.ਕੇਸਰ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ ।ਇਸ ਮੌਕੇ ਤੇ ਵ¤ਖ ਵ¤ਖ ਸਕੂਲਾਂ ਦੇ ਛੋਟੇ ਛੋਟੇ ਵਿਦਿਆਰਥੀਆਂ ਆਪਣੀਆਂ ਵਿਲ¤ਖਣ ਪ੍ਰਤਿਭਾਵਾਂ ਨਾਲ ਸਾਰਿਆ ਨੂੰ ਹੈਰਾਨ ਕਰ ਦਿਤਾ ਜਦ ਕਿ ਛੋਟੇ ਛੋਟੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਡਾਂਸ ਨੇ ਮਾਹੌਲ ਨੂੰ ਹੋਰ ਖੂਬਸੂਰਤ ਬਣਾ ਦਿਤਾ ।ਮੁੱਖ ਮਹਿਮਨਾ ਸ੍ਰੀ ਜੇ.ਐਸ ਕੇਸਰ ਨੇ ਹਾਜ਼ਿਰ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਛੋਟੇ ਛੋਟੇ ਕੋਮਲ ਮਨਾਂ ‘ਚ ਬਹੁਤ ਸਾਰੇ ਅਹਿਸਾਸ ਭਰੇ ਹੁੰਦੇ ਹਨ ਜਿਨਾਂ ਨੂੰ ਉਹ ਰੰਗਾਂ ਜਾਂ ਗੀਤ ਸੰਗੀਤ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਵਿਖਾ ਸਕਦੇ ਹਨ, ਬਸ ਉਨਾਂ ਨੂੰ ਸਹੀ ਦਿਸ਼ਾ ਅਤੇ ਤਰੀਕਾ ਦੱਸਣ ਦੀ ਜ਼ਰੂਰਤ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਉਨਾਂ ਵਿਚਲੀਆਂ ਹੋਰ ਪ੍ਰਤਿਭਾਵਾਂ ਨੂੰ ਵੀ ਉਜਾਗਰ ਕਰਨ ਦਾ ਮੌਕੇ ਵੀ ਮਿਲਦਾ ਹੈ । ਉਨਾਂ ਕਿਹਾ ਕਿ ਅੰਤਰ ਸਕੂਲ ਮੁਕਾਬਲਿਆ ਨਾਲ ਵਿਦਿਆਰਥੀਆਂ ਵਿਚ ਅਣਜਾਣ ਲੋਕਾਂ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਉਨਾਂ ਦੇ ਭਵਿਖ ‘ਚ ਆਉਣ ਵਾਲੀ ਮੁਕਾਬਲੇ ਅਤੇ ਸੰਘਰਸ਼ ਭਰੀ ਜਿੰਦਗੀ ਨਾਲ ਰੂ-ਬਰੂ ਹੁੰਦੇ ਹਨ , ਜਦ ਕਿ ਆਸ਼ਮਾ ਇਟਰਨੈਸ਼ਨਲ ਸਕੂਲ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਨਾਂ ਦੇ ਵਿਦਿਆਰਥੀ ਹਰ ਖੇਤਰ ‘ਚ ਵਧੀਆਂ ਮੁਕਾਮ ਹਾਸਿਲ ਕਰਨ ।ਇਨਾਂ ਮੁਕਾਬਲਿਆਂ ‘ਚ ਡਰਾਇੰਗ ਅਤੇ ਪੇਟਿੰਗ ਮੁਕਾਬਲਿਆਂ ‘ਚ ਸ਼ੈਮਰਾਕ ਸਕੂਲ ਨੇ ਪਹਿਲਾ ਸਥਾਨ,ਸੇਂਟ ਏਕਜ਼ੀਵਰ ਸਕੂਲ ਨੇ ਦੂਜਾ ਸਥਾਨ ਅਤੇ ਦੂਨ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ,ਜਦ ਕਿ ਕਵਿਤਾ ਉਚਾਰਣ ਮੁਕਾਬਲੇ ‘ਚ ਪਹਿਲਾ ਸਥਾਨ ਰਾਮੀਨ,ਆਸ਼ਮਾ ਇੰਟਰਨੈਸ਼ਨਲ ਸਕੂਲ, ਨੇ ਹਾਸਿਲ ਕੀਤਾ ਜਦ ਕਿ ਕ੍ਰਮਵਾਰ ਦੂਜੇ ਅਤੇ ਤੀਸਰੇ ਸਥਾਨ ਤੇ ਅ੍ਰਮਿਤ,ਦੂਨ ਇੰਟਰਨੈਸ਼ਨਲ ਸਕੂਲ,ਅਰਸ਼ੀਆ,ਆਸ਼ਮਾ ਇੰਟਰਨੈਸ਼ਨਲ ਸਕੂਲ ਨੇ ਹਾਸਿਲ ਕੀਤਾ ।ਇਸੇ ਤਰਾਂ ਭਾਸ਼ਣ ਮੁਕਾਬਲੇ ‘ਚ ਆਸ਼ਮਾ ਇੰਟਰਨੈਸ਼ਨਲ ਸਕੂਲ, ਸੇਂਟ ਐਗਜ਼ੀਵੀਅਰ ਸਕੂਲ, ਸ਼ੈਮਰਾਕ ਸਕੂਲ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਸਰੇ ਸਥਾਨ ਤੇ ਰਹੇ ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰੂਪਇੰਦਰ ਘੁੰਮਣ ਨੇ ਸਾਰਿਆ ਨੂੰ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਈਆਂ ਪੇਸ਼ਕਾਰੀਆਂ ਦੀ ਸਰਾਹਨਾ ਕੀਤੀ ।ਅੰਤ ‘ਚ ਚੇਅਰਮੈਨ ਸ਼੍ਰੀ ਕੇਸਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਸਾਰਿਆ ਦੇ ਉਜ਼ੱਲ ਭੱਵਿਖ ਦੀ ਕਾਮਨਾ ਕੀਤੀ ।


Post a Comment