ਖੇਡਾਂ ਨੂੰ ਉਤਸਾਹਿਤ ਕਰਨ ਲਈ ਸਾਰਾ ਸਾਲ ਚਲਦੀਆਂ ਰਹੀਆਂ ਗਤੀਵਿਧੀਆਂ

Friday, December 21, 20120 comments


‑ਕਬੱਡੀ ਕੱਪ ਦੇ ਦੋਦਾ ਵਿਖੇ ਹੋਏ ਤਿੰਨ ਮੈਚ
ਸ੍ਰੀ ਮੁਕਤਸਰ ਸਾਹਿਬ, 21ਦਸੰਬਰ  (             )‑ਪੰਜਾਬ ਸਰਕਾਰ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਖੇਡਾਂ ਦੇ ਮਿਆਰ ਨੂੰ ਉਚਾ ਚੁ¤ਕਣ ਲਈ ਸਾਰਾ ਸਾਲ ਗਤੀਵਿਧੀਆਂ ਚੱਲਦੀਆਂ ਰਹੀਆਂ। ਸਾਲ 2012 ਦੇ ਆਖੀਰ ਵਿਚ ਜਿੱਥੇ ਦੋਦਾ ਵਿਖੇ ਵਿਸ਼ਗ ਕਬੱਡੀ ਕੱਪ ਦੇ ਮਹਾਕੁੰਭ ਦੇ ਸ਼ਾਨਦਾਰ ਤਿੰਨ ਮੁਕਾਬਲੇ ਆਯੋਜਿਤ ਕੀਤੇ ਗਏ ਉੱਥੇ ਪੂਰਾ ਸਾਲ ਖੇਡਾਂ ਦੀ ਪ੍ਰਗਤੀ ਲਈ ਖੇਡ ਵਿਭਾਗ ਯਤਨਸ਼ੀਲ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਵਲੋਂ ਵ¤ਖ ਵ¤ਖ ਖੇਡਾਂ ਦਾ ਲੋਕਲ ਅਤੇ ਸਬ ਸੈਂਟਰ ਪ¤ਧਰ ਜਿਵੇ ਮਲੋਟ, ਗਿਦੜਬਾਹਾ ਅਤੇ ਬਾਦਲ ਵਿਖੇ 15 ਦਿਨਾਂ ਦਾ ਸਮਰ ਕੋਚਿੰਗ ਕੈਂਪ ਲਗਾਇਆ ਗਿਆ ਜਿਸ ਵਿਚ ਖਿਡਾਰੀਆਂ ਨੂੰ ਸਵੇਰੇ ਸਾਮ 60/- ਰੁਪਏ ਪ੍ਰਤੀ ਖਿਡਾਰੀ ਰਿਫਰੈਸਮਂੈਟ ਦਿ¤ਤੀ ਗਈ ਹੈ । ਇਸ ਤੋਂ ਇਲਾਵਾ ਇਸ ਵਿਭਾਗ ਵਲੋ ਵ¤ਖ ਵ¤ਖ ਕੋਚਿੰਗ ਸੈਟਰਾਂ ਉਤੇ 10 ਡੇ ਸਕਾਲਰ ਅਤੇ 3 ਰੈਜੀਡੈਸਲ ਵਿੰਗ ਚਲ ਰਹੇ ਹਨ । ਜਿਸ ਵਿਚ ਖਿਡਾਰੀਆਂ ਨੂੰ 100/- ਰੁਪਏ ਰੋਜਾਨਾ ਰਿਫਰੈਸਮੈਂਟ ਪ੍ਰਤੀ ਖਿਡਾਰੀ ਡੇ ਸਕਾਲਰ ਅਤੇ 200/- ਰੁਪਏ ਦੀ ਖੁਰਾਕ ਰੈਜੀਡੈਸਲ ਵਿੰਗਾਂ ਤੇ ਦਿ¤ਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਮਿਤੀ 29 ਅਗਸਤ 2012 ਨੂੰ ਨੈਸਨਲ ਸਪੋਰਟਸ ਦਿਵਸ ਹਾਕੀ ਦੇ ਮਹਾਨ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜਨਮ ਦਿਵਸ ਨੂੰ ਸਮਰਪਤ ਮਨਾਇਆ ਗਿਆ ਇਸ ਦਿਨ ਫੁ¤ਟਬਾਲ ਦਾ ਨੁਮਾਇਸੀ ਮੈਚ ਪਿੰਡ ਸੰਗੂਧੌਣ ਅਤੇ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਦੀਆਂ ਟੀਮਾਂ ਵਿਚਕਾਰ ਲਗਵਾਇਆ ਗਿਆ । ਇਸ ਵਿਭਾਗ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਿਤੀ 15 ਅਤੇ 16 ਅਕਤੂੁਬਰ 2012 ਨੂੰ ਜਿਲ੍ਹਾ ਪ¤ਧਰ ਦਾ ਵੋਮੈਨ ਫੈਸਟੀਵਲ ਕਰਵਾਇਆ ਗਿਆ, ਜਿਸ ਵਿਚ 10 ਖੇਡਾਂ ਵਿਚ ਲਗਭਗ 700 ਖਿਡਾਰਨਾਂ ਨੇ ਭਾਗ ਲਿਆ । ਖਿਡਾਰਨਾਂ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਖਾਣਾ ਵਿਭਾਗ ਵਲੋ ਦਿ¤ਤਾ ਗਿਆ । ਜੇਤੂ ਟੀਮਾਂ ਨੂੰ ਸਰਟੀਫੀਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਖੇਡ ਵਿਭਾਗ ਦੇ ਜ਼ਿਲ੍ਹਾ ਪੱਧਰੀ ਸਟੇਡੀਅਮ ਵਿਚ ਸਕੂਲਾਂ ਦੇ ਟੂਰਨਾਮੈਂਟ ਵੀ ਕਰਵਾਏ ਗਏ ਅਤੇ ਖੋ- ਖੋ ਅਤੇ ਥ੍ਰੋ-ਬਾਲ ਦੀ ਸਟੇਟ ਨਵੰਬਰ ਮਹੀਨੇ ਦੇ ਅਖੀਰ ਵਿਚ ਕਰਵਾਈ ਗਈ । ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਬਲਵੰਤ ਸਿੰਘ ਵੀ ਉਨ੍ਹਾਂ ਦੇ ਨਾਲ ਹਾਜਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger