*ਭਾਰਤ ਸਮੇਤ 7 ਦੇਸ਼ਾਂ ਦੇ ਖਿਡਾਰੀ ਦਿਖਾਉਣਗੇ ਕਬੱਡੀ ਦੇ ਜ਼ੌਹਰ
ਸੰਗਰੂਰ, 5 ਦਸੰਬਰ (ਸੂਰਜ ਭਾਨ ਗੋਇਲ)-ਇਥੇ ਭਲਕੇ ਖੇਡੇ ਜਾਣ ਵਾਲੇ ਤੀਜੇ ਵਿਸ਼ਵ ਕਬੱਡੀ ਕੱਪ-2012 ਦੇ ਮੁਕਾਬਲਿਆਂ ਲਈ ਸਥਾਨਕ ਵਾਰ ਹੀਰੋਜ਼ ਸਟੇਡੀਅਮ ਬਿਲਕੁਲ ਤਿਆਰ ਹੈ। ਮੈਚ ਤੋਂ ਇੱਕ ਦਿਨ ਪਹਿਲਾਂ ਹੀ ਮੈਚਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਭਾਰਤ ਸਮੇਤ 7 ਦੇਸ਼ਾਂ ਦੀਆਂ ਟੀਮਾਂ ਦੇ ਮੁਕਾਬਲੇ ਦੇਖਣ ਲਈ ਦਰਸ਼ਕਾਂ ਵਿੱਚਲੇ ਉਤਸ਼ਾਹ ਨੂੰ ਦੇਖਦਿਆਂ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਪੁਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਅਤੇ ਆਈ. ਜੀ. ਪਟਿਆਲਾ ਜ਼ੋਨ ਸ. ਪਰਮਜੀਤ ਸਿੰਘ ਗਿੱਲ ਵੱਲੋਂ ਅੱਜ ਸਟੇਡੀਅਮ ਦਾ ਦੌਰਾ ਕੀਤਾ ਗਿਆ ਅਤੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਾਰਾ ਸਟੇਡੀਅਮ ਨਵੀਂ ਵਿਆਹੀ ਦੁਲਹਨ ਵਾਂਗ ਸਜਾਇਆ ਗਿਆ ਹੈ।
ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ। ਸ੍ਰੀ ਰਾਹੁਲ ਨੇ ਦੱਸਿਆ ਕਿ ਸੰਗਰੂਰ ਵਿਖੇ ਪੁਰਸ਼ਾਂ ਅਤੇ ਔਰਤਾਂ ਦੇ ਵਰਗ ਦੇ ਦੋ-ਦੋ ਮੁਕਾਬਲੇ ਖੇਡੇ ਜਾਣਗੇ। ਪੁਰਸ਼ਾਂ ਦੇ ਵਰਗ ਵਿੱਚ ਭਾਰਤ, ਅਫਗਾਨਿਸਤਾਨ, ਕੈਨੇਡਾ, ਨਿਊਜ਼ੀਲੈਂਡ ਅਤੇ ਔਰਤਾਂ ਵਿੱਚ ਭਾਰਤ, ਤੁਰਕਮੇਨਿਸਤਾਨ, ਅਮਰੀਕਾ ਅਤੇ ਡੈਨਮਾਰਕ ਦੀਆਂ ਟੀਮਾਂ ਭਾਗ ਲੈਣਗੀਆਂ। ਦੁਪਹਿਰ 12.30 ਵਜੇ ਪਹਿਲਾ ਮੈਚ ਮਰਦਾਂ ਦੇ ਵਰਗ ਦਾ ਕੈਨੇਡਾ ਅਤੇ ਨਿਊਜ਼ੀਲੈਂਡ ਦਰਮਿਆਨ, 1.30 ਵਜੇ ਔਰਤਾਂ ਦੇ ਵਰਗ ਦਾ ਮੈਚ ਭਾਰਤ ਅਤੇ ਡੈਨਮਾਰਕ ਦਰਮਿਆਨ, 2.15 ਵਜੇ ਔਰਤਾਂ ਦੇ ਵਰਗ ਦਾ ਮੈਚ ਤੁਰਕਮੇਨਿਸਤਾਨ ਅਤੇ ਅਮਰੀਕਾ ਦਰਮਿਆਨ, 3.15 ਵਜੇ ਮਰਦਾਂ ਦੇ ਵਰਗ ਦਾ ਮੈਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਖੇਡਿਆ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕਾ ਮਨਪ੍ਰੀਤ ਅਖ਼ਤਰ ਦਰਸ਼ਕਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਨੋਰੰਜਨ ਕਰਨਗੇ। ਇਨ•ਾਂ ਮੈਚਾਂ ਨੂੰ ਦੇਖਣ ਲਈ 20 ਹਜ਼ਾਰ ਤੋਂ ਵਧੇਰੇ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਮੁਕਾਬਲਿਆਂ ਦੌਰਾਨ ਪੀਣ ਵਾਲੇ ਪਾਣੀ, ਡਾਕਟਰੀ ਸਹਾਇਤਾ, ਟਰਾਂਸਪੋਰਟ, ਪਾਰਕਿੰਗ, ਟ੍ਰੈਫਿਕ ਪਲਾਨ, ਸੁਰੱਖਿਆ ਅਤੇ ਹੋਰ ਲੋੜੀਂਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਮੈਚ ਦੇਖਣ ਆਉਣ ਵਾਲੇ ਕਬੱਡੀ ਪ੍ਰੇਮੀਆਂ ਨੂੰ ਮੈਚ ਦੇਖਣ ਲਈ ਕੋਈ ਦਿੱਕਤ ਪੇਸ਼ ਨਾ ਆਵੇ।
ਸੁਰੱਖਿਆ ਪ੍ਰਬੰਧਾਂ ਸੰਬੰਧੀ ਜਾਣਕਾਰੀ ਦਿੰਦਿਆਂ ਆਈ. ਜੀ. ਪਟਿਆਲਾ ਜ਼ੋਨ ਸ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਨ•ਾਂ ਮੈਚਾਂ ਦੀ ਅਹਿਮਤੀਅਤ ਅਤੇ ਪਤਵੰਤੇ ਤੇ ਦਰਸ਼ਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸਟੇਡੀਅਮ ਵਿੱਚ ਆਹਲਾ ਦਰਜੇ ਦੇ ਹੋਣ ਵਾਲੇ ਮੈਚਾਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਸਟੇਡੀਅਮ ਦੀ ਸੈਕਟਰ ਵੰਡ ਕਰਕੇ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਹੈ।
ਡਿਊਟੀ ਵਿੱਚ ਲਗਾਇਆ ਸੁਰੱਖਿਆ ਅਮਲਾ
ਆਈ. ਜੀ. ਪਟਿਆਲਾ ਜ਼ੋਨ ਸ. ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੈਚ ਲਈ 4 ਐ¤ਸ. ਪੀ., 13 ਡੀ. ਐ੍ਯਸ. ਪੀ., 29 ਇੰਸਪੈਕਟਰ ਸਮੇਤ ਕੁੱਲ 1400 ਦੇ ਕਰੀਬ ਸੁਰੱਖਿਆ ਮੁਲਾਜ਼ਮ ਲਗਾਏ ਗਏ ਹਨ। ਜਿਸ ਵਿੱਚ 138 ਮਹਿਲਾ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਗਈ ਹੈ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਦੀ ਸੁਰੱਖਿਆ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾਵੇਗਾ, ਜਿਸ ਲਈ ਇੱਕ ਵਿਸ਼ੇਸ਼ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਸ਼ਹਿਰ ਅਤੇ ਜ਼ਿਲ•ੇ ਨੂੰ ਆਉਣ ਵਾਲੇ ਸਾਰੇ ਰਸਤਿਆਂ ’ਤੇ ਨਾਕੇ ਲਗਾ ਕੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਇਸੇ ਤਰ•ਾਂ ਪੇਂਡੂ ਇਲਾਕੇ ਵਿੱਚ ਵੀ ਲੋੜੀਂਦੀ ਪੁਲਿਸ ਫੋਰਸ ਆਪਣੀ ਡਿਊਟੀ ’ਤੇ ਤਾਇਨਾਤ ਰਹੇਗੀ। ਜ਼ਿਲ•ਾ ਪਟਿਆਲਾ ਅਤੇ ਬਰਨਾਲਾ ਤੋਂ ਸੁਰੱਖਿਆ ਫੋਰਸ ਮੰਗਵਾਈ ਗਈ ਹੈ, ਜਿਸ ਕਾਰਨ ਜ਼ਿਲ•ੇ ਵਿੱਚ ਸੁਰੱਖਿਆ ਫੋਰਸ ਦੀ ਕੋਈ ਕਮੀ ਨਹੀਂ ਹੈ।
ਕਿੱਥੇ-ਕਿੱਥੇ ਹੋਣਗੇ ਪ੍ਰਵੇਸ਼ ਦੁਆਰ ਅਤੇ ਪਾਰਕਿੰਗ ਸਥਾਨ
ਸ. ਗਿੱਲ ਨੇ ਦੱਸਿਆ ਕਿ ਆਮ ਲੋਕਾਂ ਦੇ ਆਉਣ ਲਈ ਯੁਵਕ ਸੇਵਾਵਾਂ ਦਫ਼ਤਰ ਵਾਲੇ ਪਾਸੇ ਤੋਂ ਦੋ ਗੇਟ, ਖਿਡਾਰੀਆਂ ਅਤੇ ਪ੍ਰੈ¤ਸ ਲਈ ਬਨਾਸਰ ਬਾਗ ਵਿੱਚਦੀ ਹਾਕੀ ਮੈਦਾਨ ਵਾਲਾ ਗੇਟ, ਜਦਕਿ ਮਹਿਮਾਨਾਂ ਲਈ ਸ਼ਹੀਦੀ ਸਮਾਰਕ (ਮੁੱਖ ਗੇਟ ਸਟੇਡੀਅਮ) ਵੱਲੋਂ ਰਸਤਾ ਰੱਖਿਆ ਗਿਆ ਹੈ। ਹਰ ਪ੍ਰਵੇਸ਼ ਦੁਆਰ ’ਤੇ ਬਕਾਇਦਾ ਚੈਕਿੰਗ ਤੋਂ ਬਾਅਦ ਐਂਟਰੀ ਕਰਾਈ ਜਾਵੇਗੀ। ਇਸ ਤੋਂ ਇਲਾਵਾ ਵੀ. ਵੀ. ਆਈ. ਪੀ. ਪਾਰਕਿੰਗ ਸਟੇਡੀਅਮ ਦੇ ਪਿਛਲੇ ਪਾਸੇ ਸਮਾਰਕ ਦੇ ਨਾਲ, ਵੀ. ਆਈ. ਪੀ. ਪਾਰਕਿੰਗ ਬਨਾਸਰ ਬਾਗ ਦੇ ਅੰਦਰੂਨੀ ਲੋਹੇ ਦੇ ਗੇਟ ਦੇ ਨਾਲ, ਪ੍ਰੈ¤ਸ, ਅਫ਼ਸਰ, ਮਹਿਮਾਨ ਅਤੇ ਖਿਡਾਰੀਆਂ ਦੀ ਪਾਰਕਿੰਗ ਫੁੱਟਬਾਲ ਮੈਦਾਨ ਵਿੱਚ ਕੀਤੀ ਗਈ ਹੈ, ਜਦਕਿ ਆਮ ਲੋਕਾਂ ਦੀ ਪਾਰਕਿੰਗ ਲਈ ਫੁੱਟਬਾਲ ਮੈਦਾਨ ਨੰਬਰ-2, ਨਹਿਰੂ ਯੁਵਾ ਕੇਂਦਰ ਦਫ਼ਤਰ, ਕਾਲੀ ਮਾਤਾ ਮੰਦਿਰ ਦੇ ਬਾਹਰ, ਡਾਇਟ ਦਾ ਖੇਤਰ, ਪਿੰਡ ਮੰਗਵਾਲ ਵਿੱਚ ਖਿਡਾਰੀ ਗੁਰਬਖ਼ਸ਼ ਸਿੰਘ ਯਾਦਗਾਰੀ ਗੇਟ ਵਿਖੇ ਭਾਰੀ ਵਾਹਨਾਂ ਲਈ, ਨੇੜੇ ਪੁਰਾਣਾ ਡੀ. ਪੀ. ਓ. ਸੰਗਰੂਰ, ਨੇੜੇ ਨਵਾਂ ਕਚਿਹਰੀ ਕੰਪਲੈਕਸ, ਨੇੜੇ ਪੁਰਾਣੀ ਕਚਿਹਰੀ ਕੰਪਲੈਕਸ, ਨੇੜੇ ਬਾਬਾ ਨਗਨ ਸਾਹਿਬ ਦਾਸ ਦੀ ਸਮਾਧ ਵਿਖੇ ਸਥਾਨ ਨਿਰਧਾਰਤ ਕੀਤੇ ਗਏ ਹਨ। ਪਾਇਲਟਾਂ, ਐਸਕਾਰਟ ਅਤੇ ਗੰਨਮੈਨਾਂ ਲਈ ਬੈਠਣ ਲਈ ਜਗ•ਾ ਬਨਾਸਰ ਬਾਗ ਵਿੱਚ ਬਾਥਰੂਮਾਂ ਤੋਂ ਅੱਗੇ ਨਿਰਧਾਰਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਜਤਿੰਦਰ ਸਿੰਘ ਤੁੰਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇੰਦੂ ਮਲਹੋਤਰਾ, ਐ¤ਸ. ਡੀ. ਐ¤ਮ. ਸ. ਗੁਰਪ੍ਰੀਤ ਸਿੰਘ ਥਿੰਦ, ਯੂਥ ਅਕਾਲੀ ਆਗੂ ਸ. ਅਮਨਵੀਰ ਸਿੰਘ ਚੈਰੀ, ਸਿਵਲ ਸਰਜਨ ਸ੍ਰੀ ਐ¤ਚ. ਐ¤ਸ. ਬਾਲੀ, ਜ਼ਿਲ•ਾ ਖੇਡ ਅਫ਼ਸਰ ਸ. ਰਵਿੰਦਰ ਸਿੰਘ, ਡੀ. ਐ¤ਸ. ਪੀ. ਸ. ਸਵਰਨ ਸਿੰਘ, ਜ਼ਿਲ•ਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ. ਪ੍ਰੀਤਮਹਿੰਦਰ ਸਿੰਘ ਸਹੋਤਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।


Post a Comment