ਚੰਡੀਗੜ•: 3 ਦਸੰਬਰ 12 ( ਕੁਲਵੀਰ ਕਲਸੀ ) ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰ. ਮਹਿੰਦਰ ਸਿੰਘ ਕੈਂਥ, ਆਈ.ਏ.ਐਸ. ਨੇ ਅੱਜ ਕਿਸਾਨ ਭਵਨ ਚੰਡੀਗੜ• ਵਿਖੇ ਪੰਜਾਬ ਮੰਡੀ ਬੋਰਡ ਦੇ ਫੀਲਡ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੰਡੀਆਂ ਦੇ ਵਿਕਾਸ ਦੇ ਕੰਮਾਂ, ਸੜ•ਕਾਂ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲੈ ਕੇ ਮੰਡੀ ਬੋਰਡ ਦੇ ਚੱਲ ਰਹੇ ਅਧੂਰੇ ਪ੍ਰੋਜੈਕਟਾਂ ਨੂੰ ਤੁਰੰਤ ਮੁਕੰਮਲ ਕਰਨ ਲਈ ਕਾਰਵਾਈ ਆਰੰਭੀ ਜਾਵੇ। ਮੀਟਿੰਗ ਵਿੱਚ ਵੱਖ ਵੱਖ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਮਾਰਕਿਟ ਕਮੇਟੀ ਫਗਵਾੜਾ ਵਿਖੇ ਬਣ ਰਹੇ ਪੈਕ ਹਾਊਸ ਦਾ ਕੰਮ 75% ਮੁਕੰਮਲ ਹੋ ਚੁੱਕਾ ਹੈ, ਬਾਕੀ ਰਹਿੰਦਾ 25% ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਅੰਮ੍ਰਿਤਸਰ ਵਿਖੇ ਮੰਡੀ ਭਗਤਾਂ ਵਾਲਾ ਦੀ ਬਾਊਂਡਰੀ ਵਾਲ ਦਾ ਕੰਮ ਲਗਭੱਗ ਮੁਕੰਮਲ ਹੋ ਚੁੱਕਾ ਹੈ। ਜ਼ਿਲ•ਾ ਮੰਡੀ ਦਫਤਰ ਜਲੰਧਰ ਦੀ ਬਿਲਡਿੰਗ ਵੀ ਬਣ ਚੁੱਕੀ ਹੈ। ਲੁਧਿਆਣਾ ਸਲੇਮ ਟਾਬਰੀ ਵਿਖੇ ਦਫਤਰੀ ਬਿਲਡਿੰਗ ਦੀ ਰਿਪੇਅਰ ਦਾ ਕੰਮ ਕੀਤਾ ਜਾ ਚੁੱਕਾ ਹੈ। ਸ੍ਰ. ਕੈਂਥ ਵੱਲੋਂ ਸਮੂਹ ਫੀਲਡ ਅਧਿਕਾਰੀਆਂ ਨੂੰ ਬਾਕੀ ਰਹਿੰਦੇ ਪ੍ਰੋਜੈਕਟਾਂ ਨੂੰ ਜਲਦ ਨੇਪਰੇ ਚਾੜ•ਨ ਦੀਆਂ ਹਦਾਇਤਾਂ ਕੀਤੀਆਂ। ਉਨ•ਾਂ ਨੇ ਮੰਡੀਆਂ ਵਿੱਚ ਮਾਰਕਿਟ ਫੀਸ ਦੀ ਚੋਰੀ ਨੂੰ ਰੋਕਣ ਲਈ ਸਖਤ ਉਪਰਾਲੇ ਕਰਨ ਲਈ ਕਿਹਾ। ਉਨ•ਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਸਮੇਂ ਦੇ ਹਾਣੀ ਬਣ ਕੇ ਮਾਰਕਿਟ ਫੀਸ ਦੇ ਵਾਧੇ ਲਈ ਨਵੇਂ ਮੁੱਦੇ ਤੇ ਰਾਹ ਤਲਾਸ਼ੇ ਜਾਣ। ਉਨ•ਾਂ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਮੰਡੀ ਬੋਰਡ ਦੀਆਂ ਬਿਲਡਿੰਗਾਂ ਅਤੇ ਮੰਡੀਆਂ ਵਿਖੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਢੁੱਕਵੀਂ ਕਾਰਵਾਈ ਕੀਤੀ ਜਾਵੇ। ਉਨ•ਾਂ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਭਵਿੱਖ ਵਿੱਚ ਅਜਿਹੇ ਨਾਜਾਇਜ਼ ਕਬਜ਼ੇ ਹੋਏ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ। ਇਸ ਤੋਂ ਇਲਾਵਾ ਸ੍ਰ. ਕੈਂਥ ਵੱਲੋਂ ਸੂਬੇ ਦੀਆਂ ਮੰਡੀਆਂ ਵਿੱਚ ਫਲ ਅਤੇ ਛਾਂਦਾਰ ਪੌਦੇ ਲਗਾਉਣ ਦਾ ਕੰਮ ਟੀਚੇ ਅਨੁਸਾਰ ਅਗਲੇ ਸਾਲ ਫਰਵਰੀ ਤੱਕ ਮੁਕੰਮਲ ਕਰਨ ਲਈ ਵੀ ਕਿਹਾ। ਇਸ ਮੀਟਿੰਗ ਵਿੱਚ ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ (ਮਾਰਕੀਟਿੰਗ) ਸ੍ਰ. ਸਿਕੰਦਰ ਸਿੰਘ, ਚੀਫ ਜਨਰਲ ਮੈਨੇਜਰ (ਵਿੱਤ ਤੇ ਲੇਖਾ) ਸ੍ਰ. ਯੂ.ਡੀ.ਐਸ. ਘੁੰਮਣ, ਜਨਰਲ ਮੈਨੇਜਰ (ਇਨਫੋਰਸਮੈਂਟ) ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ, ਜਨਰਲ ਮੈਨੇਜਰ (ਪ੍ਰੋਜੈਕਟ) ਸ੍ਰ. ਜੀ.ਪੀ.ਐਸ. ਰੰਧਾਵਾ ਤੋਂ ਇਲਾਵਾ ਇੰਜੀਨੀਅਰ ਵਿੰਗ ਦੇ ਚੀਫ ਇੰਜੀਨੀਅਰ ਸ੍ਰੀ ਆਰ.ਪੀ. ਭੱਟੀ ਅਤੇ ਹੋਰ ਵੀ ਉੱਚ ਅਧਿਕਾਰੀ ਸ਼ਾਮਿਲ ਸਨ।
ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰ. ਮਹਿੰਦਰ ਸਿੰਘ ਕੈਂਥ, ਆਈ.ਏ.ਐਸ., ਕਿਸਾਨ ਭਵਨ ਚੰਡੀਗੜ• ਵਿਖੇ ਫੀਲਡ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਉਨ•ਾਂ ਦੇ ਨਾਲ ਬੈਠੇ ਹਨ ਸ੍ਰ. ਯੂ.ਡੀ.ਐਸ. ਘੰਮਣ ਚੀਫ ਜਨਰਲ ਮੈਨੇਜਰ (ਵਿੱਤ ਤੇ ਲੇਖਾ), ਸ੍ਰੀ ਆਰ.ਪੀ. ਭੱਟੀ ਚੀਫ ਇੰਜੀਨੀਅਰ (ਉੱਤਰ), ਡਾ: ਸਿਕੰਦਰ ਸਿੰਘ ਜਨਰਲ ਮੈਨੇਜਰ (ਮਾਰਕੀਟਿੰਗ) ਅਤੇ ਸ੍ਰ. ਸ਼ਮਸ਼ੇਰ ਸਿੰਘ ਰੰਧਾਵਾ ਜਨਰਲ ਮੈਨੇਜਰ (ਇਨਫੋਰਸਮੈਂਟ) ਪੰਜਾਬ ਮੰਡੀ ਬੋਰਡ ਅਤੇ ਹੇਠਾਂ ਬੈਠੇ ਹਨ, ਪੰਜਾਬ ਭਰ ਤੋਂ ਆਏ ਫੀਲਡ ਅਧਿਕਾਰੀ।


Post a Comment