ਕਮਿਊਨਿਸਟ ਪਾਰਟੀ ਵੱਲੋਂ ਗਦਰ ਪਾਰਟੀ ਦੀ 100ਵੀਂ ਵਰੇ•ਗੰਢ ਨੂੰ ਸਮਰਪਿਤ ਸਿਆਸੀ ਕਾਨਫਰੰਸ ਕਰਵਾਈ

Friday, November 30, 20120 comments


ਸ਼ਾਹਕੋਟ, 30 ਨਵੰਬਰ (ਸਚਦੇਵਾ) ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਵੱਲੋਂ ਗਦਰ ਪਾਰਟੀ ਦੀ 100ਵੀਂ ਵਰੇ•ਗੰਢ ਨੂੰ ਸਮਰਪਿਤ ਸ਼ੁੱਕਰਵਾਰ ਨੂੰ ਸ਼ਾਹਕੋਟ ਬਸ ਸਟੈਂਡ ਵਿਖੇ ਇਲਾਕਾ ਪੱਧਰੀ ਸਿਆਸੀ ਕਾਨਫਰੰਸ ਕਰਵਾਈ ਗਈ । ਇਸ ਮੌਕੇ ਵੱਡੀ ਗਿਣਤੀ ‘ਚ ਦੇਸ਼ਭਗਤਾਂ ਅਤੇ ਮਿਹਨਤਕਸ਼ ਲੋਕਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਗਦਰ ਪਾਰਟੀ ਦੇ ਯੋਧਿਆ ਨੇ ਆਪਣੀ ਲਾਸਾਨੀ ਕੁਰਬਾਨੀਆਂ ਦੇ ਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ, ਨਿਆਂ ਅਧਾਰਿਤ, ਧਰਮ-ਨਿਰਪੱਖ ਅਤੇ ਵਿਦੇਸ਼ੀ ਦਖਲ ਅੰਦਾਜ਼ੀ ਤੋਂ ਮੁਕਤ ਸਮਾਜ ਸਿਰਜਣ ਦਾ ਨਿਸ਼ਾਨਾ ਮਿੱਥਿਆ ਸੀ, ਪਰ ਗਦਰੀਆਂ ਦਾ ਇਹ ਸੁਪਨਾ ਪੂਰਾ ਹੋਣ ਦੀ ਥਾਂ ਅੰਗਰੇਜ਼ ਸਾਮਰਾਜ ਨੇ 1947 ਨੂੰ ਇੱਕ ਸਮਝੌਤੇ ਅਨੁਸਾਰ ਰਾਜਭਾਗ ਦੀ ਵਾਗਡੋਰ ਆਪਣੇ ਪਰਖੇ ਹੋਏ ਦਲਾਲ ਹਾਕਮਾਂ ਨੂੰ ਸੌਂਪ ਦਿੱਤੀ ।  ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਦੀਆਂ ਸਹੂਲਤਾਂ ਉਨ•ਾਂ ਕੋਲੋ ਖੋਹੀਆ ਜਾ ਰਹੀਆ ਹਨ । ਸਰਕਾਰੀ ਅਦਾਰਿਆ ਦਾ ਨਿੱਜੀ ਕਰਨ ਕੀਤਾ ਜਾ ਰਿਹਾ ਹੈ । ਖਾਦਾਂ, ਪੈਟਰੋਲ, ਡੀਜ਼ਲ ਆਦਿ ਰੋਜ਼ਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ । ਰਸੌਈ ਗੈਸ ਦੀ ਸਬਸਿਡੀ ਵਿੱਚ ਕਟੌਤੀ ਕਰ ਦਿੱਤੀ ਗਈ ਹੈ । ਇਨ•ਾਂ ਕਾਰਣਾਂ ਕਰਕੇ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ । ਰੁਜ਼ਗਾਰ ਦੇ ਵਸੀਲੇ ਘੱਟਦੇ ਜਾ ਰਹੇ ਹਨ ਅਤੇ ਅਮਨ ਕਾਨੂੰਨ ਦਾ ਜਨਾਜਾ ਨਿੱਕਲ ਰਿਹਾ ਹੈ । ਉਨ•ਾਂ ਕਿਹਾ ਕਿ ਪੇਂਡੂ ਮਜ਼ਦੂਰਾਂ ਨੂੰ ਸਿਰ ਲੁਕਾਉਣ ਲਈ 4-4 ਮਰਲੇ ਦੇ ਪਲਾਟ ਦੇਣ ਦੀ ਬਿਜਾਏ ਸਰਕਾਰਾਂ ਕਿਸਾਨਾਂ ਦੀਆਂ ਜਮੀਨਾਂ ਜਬਰੀ ਖੋਹ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੀਆ ਹਨ । ਜੇਕਰ ਇਹੋ ਹਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਡਾ ਦੇਸ਼ ਮੁੜ ਸਾਮਰਾਜ ਦੀ ਗੁਲਾਮੀ ਵੱਲ ਨੂੰ ਵੱਧ ਜਾਵੇਗਾ । ਉਨ•ਾਂ ਦੇਸ਼ਭਗਤਾਂ ਅਤੇ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕ ਲੈਣ ਲਈ ਜਾਗਨ ਤਾਂ ਹੀ ਇੱਕ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ । ਇਸ ਮੌਕੇ ਪਾਰਟੀ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਸੱਤਪਾਲ ਸਹੋਤਾ, ਗੁਰਬਖਸ਼ ਕੌਰ ਸਾਦਿਕਪੁਰ, ਮੋਹਨ ਲਾਲ ਸਾਦਿਕਪੁਰ ਆਦਿ ਨੇ ਵੀ ਸੰਬੋਧਨ ਕੀਤਾ ।

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਵੱਲੋਂ ਗਦਰ ਪਾਰਟੀ ਦੀ 100ਵੀਂ ਵਰੇ•ਗੰਢ ਨੂੰ ਸਮਰਪਿਤ ਸ਼ਾਹਕੋਟ ਵਿਖੇ ਕਰਵਾਈ ਗਈ ਸਿਆਸੀ ਕਾਨਫਰੰਸ ਮੌਕੇ ਸੰਬੋਧਨ ਕਰਦੇ ਪਾਰਟੀ ਦੇ ਆਗੂ । ਨਾਲ ਸ਼ਾਮਲ ਲੋਕਾਂ ਦਾ ਇਕੱਠ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger