ਦੋਦਾ ਵਿਖੇ ਭਾਰਤ ਵੀ ਖੇਡੇਗਾ, ਹੋਣਗੇ ਵਿਸ਼ਵ ਕਬੱਡੀ ਕੱਪ ਦੇ ਤਿੰਨ ਮੈਚ‑ਡੀ.ਸੀ.

Friday, November 30, 20120 comments


ਦੋਦਾ, ਸ੍ਰੀ ਮੁਕਤਸਰ ਸਾਹਿਬ, 30 ਨਵੰਬਰ ( )ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਬ ਤਹਸੀਲ ਦੋਦਾ ਵਿਖੇ 5 ਦਸੰਬਰ 2012 ਨੂੰ ਤੀਸਰੇ ਵਿਸਵ ਕਬੱਡੀ ਕੱਪ ਦੇ ਖੇਡੇ ਜਾਣ ਵਾਲੇ ਤਿੰਨ ਮੈਚਾਂ ਲਈ ਟੀਮਾਂ ਵਿਚ ਤਬਦੀਲੀ ਕੀਤੀ ਗਈ ਹੈ। ਹੁਣ ਇੱਥੇ ਭਾਰਤ ਦੀ ਟੀਮ ਵੀ ਆਪਣਾ ਇੱਕ ਮੈਚ ਖੇਡਣ ਲਈ ਮੈਦਾਨ ਵਿਚ ਨਿਤਰੇਗੀ। ਭਾਰਤੀ ਟੀਮ ਦੇ ਇੱਥੇ ਮੈਚ ਖੇਡਣ ਆਉਣ ਕਾਰਨ ਇੱਥੇ ਬਹੁਤ ਹੀ ਰੋਚਕ ਕਬੱਡੀ ਮੁਕਾਬਲੇ ਵੇਖਣ ਨੂੰ ਮਿਲੱਣਗੇ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ 5 ਦਸੰਬਰ 2012 ਨੂੰ ਅਫਗਾਨਿਸਤਾਨ ਅਤੇ ਡੈਨਮਾਰਕ ਵਿਚਕਾਰ ਅਤੇ ਭਾਰਤ ਅਤੇ ਇੰਗਲੈਂਡ ਦੇ ਗੱਭਰੂਆਂ ਵਿਚਕਾਰ ਕਬੱਡੀ ਦੇ ਭੇੜ ਹੋਣਗੇ ਜਦ ਕਿ ਦੁਪਹਿਰ ਬਾਅਦ 2 ਵਜੇ ਕੈਨੇਡਾ ਅਤੇ ਡੈਨਮਾਰਕ ਦੀਆਂ ਮਹਿਲਾ ਟੀਮਾਂ ਵਿਚਕਾਰ ਕਬੱਡੀ ਮੈਚ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਨਿਰਧਾਰਿਤ ਸ੍ਰੀ ਲੰਕਾ ਅਤੇ ਨਾਰਵੇ ਦੀਆਂ ਟੀਮਾਂ ਦੇ ਇੱਥੇ ਹੋਣ ਵਾਲੇ ਮੈਚ ਦਾ ਸਥਾਨ ਇੱਥੋਂ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਚ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਕਮੇਟੀਆਂ ਨੇ ਨਿਰਧਾਰਿਤ ਪ੍ਰਬੰਧਾਂ ਲਈ ਜਿੰਮੇਵਾਰੀਆਂ ਸੰਭਾਲ ਲਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਤੇਜੀ ਨਾਲ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਚ ਤੋਂ ਪਹਿਲਾਂ ਖੇਡ ਪ੍ਰੇਮੀਆਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਰਾਜ ਬਰਾੜ ਪਿੰਡ ਦੋਦਾ ਵਿਖੇ ਪਹੁੰਚ ਕੇ ਦਰਸ਼ਕਾਂ ਦਾ ਮਨੋਰੰਜਨ ਕਰਣਗੇ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger