ਪੰਜਾਬ ਵਿਚ ਵਯਾਪਾਰ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਮੁਥੂਟ ਮਨੀ ਟ੍ਰਾਂਸਫਰ

Friday, November 30, 20120 comments


* ਵਿੱਤੀ ਵਰ ਦੇ ਆਖਿਰ ਤੱਕ ਆਪਣੇ ਵਪਾਰ ਨੂੰ 7,000 ਕਰੋੜ ਰੁਪਏ ਤੱਕ ਦੁਗਣਾ ਕਰਨਾ
* ਉਚ ਪਧਰੀ ਪ੍ਰਚਾਰ ਅਭਿਆਨ ਤਹਿਤ ਮੁਥੂਟ ਮਨੀ ਟ੍ਰਾਂਸਫਰ ਸੇਵਾਵਾਂ ਨੂੰ ਪ੍ਰਚਾਰਿਤ ਕਰਨਾ
* ਸਾਰੇ ਮਨੀ ਟ੍ਰਾਂਸਫਰ ਗਾਹਕਾਂ ਨੂੰ ਨਿਸ਼ਚਿਤ ਉਪਹਾਰ ਪ੍ਰਦਾਨ ਕਰਨ ਦਾ ਭਰੋਸਾ 
ਚੰਡੀਗੜ•, 30 ਨਵੰਬਰ 2012: ਮੁਥੂਟ ਗ੍ਰੁਪ ਦੀ ਮੁੱਖ ਵਪਾਰ ਸ਼੍ਰੇਣੀਆਂ ਵਿਚੋਂ ਇਕ, ਬਹੁਮੁੱਖੀ ਵਿਵਿਧ ਵਪਾਰ ਸੰਗਠਨ ਮੁਥੂਟ ਮਨੀ ਟ੍ਰਾਂਸਫਰ ਨੇ ਭਾਰਤ ਵਿਚ ਆਪਣੇ ਨਵੇਂ ਮਾਰਕੀਟਿੰਗ ਅਭਿਆਨ ਦੇ ਜਰੀਏ ਇਸ ਵਿੱਤੀ ਵਰ•ੇ ਦੇ ਅੰਤ ਤੱਕ ਆਪਣੇ ਮਨੀ ਟ੍ਰਾਂਸਫਰ ਵਪਾਰ ਨੂੰ ਦੁਗਣਾ ਕਰਨ ਦਾ ਟੀਚਾ ਰੱਖਿਆ ਹੈ।
ਸਾਰੇ ਤਰ•ਾਂ ਦੀ ਧਨ ਹਸਤਾਂਤਰਣ ਸੇਵਾਵਾਂ ਦੇ ਲਈ ਲੋਕਪ੍ਰਿਯ ਮੁਥੂਟ ਮਨੀ ਟ੍ਰਾਂਸਫਰ ਦੇਸ਼ ਭਰ ਵਿਚ ਆਪਣੇ 4000 ਤੋਂ ਵੱਧ ਮੁਥੂਟ ਫਾਇਨਾੰਸ ਸ਼ਾਖਾਵਾਂ ਦੇ ਨਾਲ ਵੈਸਟਰਨ ਯੂਨੀਅਨ, ਐਕਸਪ੍ਰੈਸ ਮਨੀ, ਮਨੀਗ੍ਰਾਮ, ਰਾਯਲ ਮਨੀ ਟ੍ਰਾਂਸਫਰ, ਇਜ ਰੇਮਿਟ, ਇਸਟੇਂਟ ਕੈਸ਼, ਟ੍ਰਾਂਸਫਾਸਟ ਅਤੇ ਵਾਯਰ ਮਨੀ ਸੇਵਾਵਾਂ ਉਪਲਬਧ ਕਰਾਉਂਦੀ ਹੈ।
ਪੰਜਾਬ ਵਿ¤ਚ ਇੋਹ ਅਭਿਆਨ 1 ਦਸੰਬਰ 2012 ਤੋਂ ਸ਼ੁਰੂ ਹੋਕੇ 31 ਮਾਰਚ 2013 ਤੱਕ ਚਲੇਗਾ, ਅਤੇ ਇਸ ਨਵੇਂ ਮਾਰਕੀਟਿੰਗ ਅਭਿਆਨ ਦੇ ਤਹਿਤ, ਇਕ ਬ੍ਰਾਂਡੇਡ ਮੁਥੂਟ ਮਨੀ ਟ੍ਰਾਂਸਫਰ ਵੈਨ ਸਾਰੇ ਪ੍ਰਮੁੱਖ ਵਿਦੇਸ਼ੀ ਪੈਸਾ ਪ੍ਰਾਪਤ ਕਰਨ ਵਾਲੇ ਸ਼ਹਿਰਾਂ ਅਤੇ ਪਿੰਡਾਂ ਵਿਚ (ਲਗਭਗ 90 ਸਥਾਨਾਂ) ਯਾਤਰਾ ਕਰੇਗੀ। ਅਭਿਆਨ ਚੰਡੀਗੜ• ਤੋਂ ਸ਼ੁਰੂ ਹੋਕੇ ਮੋਹਾਲੀ, ਲੁਧਿਆਣਾ, ਮੋਗਾ, ਜ¦ਧਰ, ਹੋਸ਼ਿਆਰਪੁਰ, ਅੰਮ੍ਰਿਤਸਰ, ਬਠਿੰਡਾ ਸਮੇਤ ਵੱਖ ਵੱਖ ਸਥਾਨਾਂ ’ਤੇ ਪ੍ਰਚਾਰ ਕਰਦੇ ਹੋਏ ਵਾਪਸ ਚੰਡੀਗੜ• ਪਹੁੰਚੇਗੀ। ਇੋਹ ਰੋਡ ਸ਼ੋਅ ਜਨਤਾ ਨੂੰ ਮੁਥੂਟ ਮਨੀ ਟ੍ਰਾਂਸਫਰ ਕੰਪਨੀ ਦੇ ਅਧਿਕਾਰੀਆਂ ਨਾਲ ਨਿਜੀ ਸਲਾਹ ਅਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਵੀ ਦੇਵੇਗਾ।
ਆਪਣੇ ਨਵੇਂ ਮਾਰਕੀਟਿੰਗ ਅਭਿਆਨ ਦੇ ਇਕ ਹਿੱਸੇ ਦੇ ਤੌਰ ਤੇ ਸਾਰੇ ਮਨੀ ਟ੍ਰਾਂਸਫਰ ਗ੍ਰਾਹਕਾਂ ਨੂੰ ਪ੍ਰੇਰਿਤ ਕਰਨਗੇ ਅਤੇ ਨਿਸ਼ਚਿਤ ਉਪਹਾਰ ਵੀ ਦਿਤਾ ਜਾਏਗਾ। ਗ੍ਰਾਹਕਾਂ ਨੂੰ ਪ੍ਰੇਰਿਤ ਕਰਨ ਲਈ ਇਕ ਲੱਕੀ ਡਰਾਅ ਦਾ ਆਯੋਜਨ ਕਰ ਰਿਹਾ ਹੈ ਜਿਸ ਵਿਚ ਗ੍ਰਾਹਕ ਹਰ ਮਹੀਨੇ ਇਕ ਸੋਨੇ ਦਾ ਸਿਕਾ ਜਿਤ ਸਕਦਾ ਹੈ।
ਇਸ ਮੌਕੇ ’ਤੇ ਮੁਥੂਟ ਗ੍ਰੁਪ ਦੇ ਮਾਰਕੀਟਿੰਗ ਏ.ਜੀ.ਐਮ. ਸ਼੍ਰੀ ਅਵਿਨਵ ਚੌਬੇ ਨੇ ਕਿਹਾ, ‘‘ਸਾਡੇ ਵਲੋਂ ਚਲਾਏ ਜਾ ਰਹੇ ਦੇਸ਼ ਵਿਆਪੀ ਅਭਿਆਨ ਦਾ ਪ੍ਰਮੁੱਖ ਟੀਚਾ ਸੁਰਖਿਅਤ ਟਰਾਨਜ਼ੈਕਸ਼ਨ ਦੇ ਬਾਰੇ ਜਾਗਰੂਕਤਾ ਵਧਾਉਣਾ ਅਤੇ ਮੁਥੂਟ ਮਨੀ ਟ੍ਰਾਂਸਫਰ ਸੇਵਾਵਾਂ ਅਤੇ ਇਸ ਦੀ ਆਸਾਨ ਪਹੁੰਚ ਦੇ ਬਾਰੇ ਜਨਤਾ ਨੂੰ ਸਿਖਿਅਤ ਕਰਨਾ ਹੈ।’’
ਸ਼੍ਰੀ ਚੌਬੇ ਨੇ ਅੱਗੇ ਦੱਸਿਆ, ‘‘ਅਭਿਆਨ ਨੂੰ 360 ਡਿਗਰੀ ਦਾ ਮਾਰਕੀਟਿੰਗ ਏਂਗਲ ਦੇਣ ਦੇ ਲਈ, ਅਸੀਂ ਹਰ ਪ੍ਰਚਾਰ ਪ੍ਰਣਾਲੀ ਦਾ ਉਪਯੋਗ ਕਰ ਰਹੇ ਹਾਂ। ਸਾਨੂੰ ਭਰੋਸਾ ਹੈ ਕਿ ਇਹ ਕਦਮ ਸਾਨੂੰ ਦੋ ਤਰ•ਾਂ ਦੇ ਸਹਿਯੋਗ ਕਰੇਗਾ - ਸਭ ਤੋਂ ਪਹਿਲਾਂ ਇਹ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਾਗਰੂਕ ਕਰਕੇ ਉਨ•ਾਂ ਤੱਕ ਸਾਡੀ ਪਹੁੰਚ ਬਣਾਏਗਾ, ਕਿਉਂਕਿ ਅਸੀਂ ਨਾ ਸਿਰਫ਼ ਭਾਰਤ ਵਰਸ਼ ਚ ਸਭ ਤੋਂ ਵੱਡੇ ਗੋਲਡ ਲੋਨ ਪ੍ਰਦਾਤਾ ਹਾਂ, ਬਲਕਿ ਇਕ ਵੱਡਾ ਮਨੀ ਟ੍ਰਾਂਸਫਰ ਪ੍ਰਦਾਰਕ ਵੀ ਹਾਂ। ਦੂਜਾ, ਮੁਥੂਟ ਫਾਇਨਾੰਸ ਸ਼ਾਖਾਵਾਂ ਦਾ ਵਆਪਕ ਨੈਟਵਰਕ ਗ੍ਰਾਹਕਾਂ ਨੂੰ ਮਨੀ ਟ੍ਰਾਂਸਫਰ ਕਰਨ ਵਿਚ ਆਸਾਨੀ ਪ੍ਰਦਾਨ ਕਰੇਗਾ ਅਤੇ ਸਾਡਾ ਕਾਰੋਬਾਰ ਪੰਜਾਬ ਵਿਚ ਵ੍ਰਿਧੀ ਪ੍ਰਾਪਤ ਕਰੇਗਾ।’’
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਥੂਟ ਮਨੀ ਟ੍ਰਾਂਸਫਰ ਦੇ ਮੁੱਖ ਪ੍ਰਬੰਧਕ ਸ਼੍ਰੀ ਜੋਸ ੲਲੇਸ਼ ਨੇ ਕਿਹਾ ਕੀ, ‘‘2010 ਵਿਚ ਆਰਥਿਕ ਮੰਦੀ ਦੇ ਕਾਰਣ ਵਿਦੇਸ਼ਾਂ ਤੋਂ ਆਉਣ ਵਾਲੇ ਪੈਸੇ ਦੀ ਸਥਿਤੀ ਸਥਿਰ ਸੀ, ਲੇਕਿਨ 2011 ਵਿਚ, ਜਦੋਂ ਅਰਥ ਵਿਵਸਥਾ ਵਿਚ ਉਭਾਰ ਆਇਆ ਤਾਂ ਅਸੀਂ 1.5 ਮਿਲਿਯਨ ਮਨੀ ਟ੍ਰਾਂਸਫਰ ਕਰ ਇਕ ਰਿਕਾਰਡ ਬਣਾਇਆ। ਇਸ ਵਰ•ੇ, ਅਸੀਂ ਇੰਡਸਟਰੀ ਵਿਚ 10-13 ਫੀਸਦੀ ਦਾ ਵਾਧਾ ਦੇਖ ਰਹੇ ਹਾਂ ਅਤੇ ਸਾਡਾ ਮਹੱਤਵਕਾਂਕਸ਼ੀ ਮਾਰਕੀਟਿੰਗ ਅਭਿਆਨ ਦੇ ਜਰੀਏ ਆਪਣੇ ਟਰਾਨਜ਼ੈਕਸ਼ਨ ਦੇ ਵਪਾਰ ਨੂੰ ਇਸ ਵਿਤੀ ਵਰ•ੇ ਦੇ ਆਖਿਰ ਤੱਕ 7000 ਕਰੋੜ ਰੁਪਏ ਤਕ ਦੁਗਣਾ ਕਰਨ ਦਾ ਉਦੇਸ਼ ਹੈ।
ਮੁਥੂਟ ਮਨੀ ਟ੍ਰਾਂਸਫਰ ਦੇ ਬਾਰੇ ’ਚ :
ਮੁਥੂਟ ਮਨੀ ਟ੍ਰਾਂਸਫਰ ਦਾ ਉਦੇਸ਼ ਹਰੇਕ ਵਿਅਕਤੀ ਨੂੰ, ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਕਿਸੇ ਵੀ ਵਧੇਰੇ ਫੀਸ ਦੇ ਬਿਨਾਂ ਤੱਤਕਾਲ ਮਨੀ ਟ੍ਰਾਂਸਫਰ ਦੀ ਸੁਵਿਧਾ ਉਪਲਬਧ ਕਰਾਉਣਾ ਹੈ। ਮੁਥੂਟ ਫਾਇਨਾਂਸ ਸ਼ਾਖਾਵਾਂ ਦੇ ਕਾਉਂਟਰਾਂ ’ਤੇ ਸਾਰੇ ਪ੍ਰਮੁੱਖ ਧਨ ਹਸਤਾਂਤਰਣ ਉਤਪਾਦ ਅਤੇ ਸੇਵਾਵਾਂ ਉਪਲਬਧ ਹਨ ਅਤੇ ਸਮੁਦਰ ਪਾਰ ਤੋਂ ਆਉਣ ਵਾਲੇ ਪੈਸੇ ਦਾ 10 ਮਿਨਟ ਤੋਂ ਵੀ ਘੱਟ ਸਮੇਂ ਵਿਚ ਹਸਤਾਂਤਰਣ ਸੁਨਿਸ਼ਚਿਤ ਕਰਦਾ ਹੈ। ਭਾਰਤ ਵਿਚ ਬੇਹਤਰੀਨ ਮਨੀ ਟ੍ਰਾਂਸਫਰ ਸੇਵਾ ਪ੍ਰਦਾਤਾਵਾਂ ਵਿਚੋਂ ਇਕ ਹੋਰ ਸਭ ਤੋਂ ਵੱਡੇ ਭੁਗਤਾਨ ਕੇਂਦਰ ਦੇ ਰੂਪ ਵਿਚ ਮੁਥੂਟ ਮਨੀ ਟ੍ਰਾਂਸਫਰ ਵਿੱਤੀ ਵਰ•ੇ 2012-13 ਵਿਚ 3 ਮਿਲਿਯਨ ਧਨ ਹਸਤਾਂਤਰਣ ਕਰਨ ਦੀ ਉਮੀਦ ਕਰ ਰਿਹਾ ਹੈ।
ਮੁਥੂਟ ਮਨੀ ਟ੍ਰਾਂਸਫਰ ਸੇਵਾਵਾਂ ਦੀ ਮੁੱਖ ਵਿਸ਼ੇਸ਼ਤਾਵਾਂ ਇਸ ਤਰ•ਾਂ ਹਨ:
* ਤੇਜ਼ ਵ ਸੁਰਕਸ਼ਿਤ ਮਨੀ ਟ੍ਰਾਂਸਫਰ ਦੀ ਸੁਵਿਧਾ।
* 50 ਹਜ਼ਾਰ ਤੋਂ ਕਟ ਰਕਮ ਲਈ ਕਿਸੇ ਬੈਂਕ ਖਾਤੇ ਦੀ ਜ਼ਰੂਰਤ ਨਹੀਂ।
* ਦੇਸ਼ ਭਰ ਵਿਚ 4000 + ਸ਼ਾਖਾਵਾਂ ਤੱਕ ਪਹੁੰਚਣਾ।
* ਸਾਧਾਰਣ ਔਪਚਾਰਿਕਤਾਵਾਂ।
* ਪ੍ਰਾਪਤਕਰਤਾ ਨੂੰ ਕਿਸੇ ਤਰ•ਾਂ ਦੀ ਵਧੇਰੇ ਫੀਸ ਦੇਣ ਦੀ ਜ਼ਰੂਰਤ ਨਹੀਂ।
* ਪ੍ਰਾਪਤਕਰਤਾ ਨੂੰ ਇਕ ਸਾਲ ਵਿਚ 30 ਟਰਾਨਜ਼ੈਕਸ਼ਨ ਕਰਨ ਦੀ ਇਜ਼ਾਜਤ। ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਪ੍ਰਮਾਣਿਤ।
ਮੁਥੂਟ ਗ੍ਰੁਪ ਦੇ ਬਾਰੇ ’ਚ: 
ਕੇਰਲ ਸਥਿਤ ਕੋਝਨਚੇਰੀ ਤੋਂ ਇਕ ਛੋਟੇ ਜਿਹੇ ਟਰੇਡਿੰਗ ਬਿਜਨੈਸ ਏਂਟਰਪ੍ਰਾਇਜੇਜ ਨਾਲ ਸਾਲ 1887 ਵਿਚ ਸਵਰਗੀ ਸ਼੍ਰੀ ਨਾਇਨੰਨ ਮਥਾਈ ਮੁਥੂਟ ਵਲੋਂ ਸ਼ੁਰੂ ਕਾਰੋਬਾਰ ਵੜੀ ਬ੍ਰਿਟਿਸ਼ ਪੋਧਾਰੋਪਣ ਕੰਪਨੀਆਂ ਨੂੰ ਥੋਕ ਵਿਚ ਅਨਾਜ ਅਤੇ ਲੱਕੜ ਉਪਲਬਧ ਕਰਾਉਣ ਦਾ ਕੰਮ ਕਰਦਾ ਸੀ। 1939 ਵਿਚ, ਜਦੋਂ ਉਨ•ਾਂ ਦੇ ਪੁੱਤਰ ਸ੍ਰੀ ਐਮ ਜਾਰਜ ਮੁਥੂਟ ਨੇ ਵਪਾਰ ਸੰਭਾਲਿਆ ਤਾਂ ਉਸਨੇ ਬੈਂਕਿੰਗ ਅਤੇ ਫਾਇਨਾੰਸ ਸੇਵਾਵਾਂ ਵਿਚ ਵਪਾਰ ਦਾ ਵਿਸਤਾਰ ਕੀਤਾ। ਮੁਥੂਟ ਗ੍ਰੁਪ ਦੀ ਪ੍ਰਮੁੱਖ ਕੰਪਨੀ, ਮੁਥੂਟ ਫਾਇਨਾਂਸ ਲਿਮਿਟੇਡ, ਐਨਬੀਐਫਸੀ ਨਾਲ ਵਿਧੀਵਤ ਪ੍ਰਮੁੱਖ ਨਾਨ-ਡਿਪੋਜਿਟ ਪ੍ਰਾਪਤ ਭਾਰਤ ਵ ਦੁਨਿਆ ਦੀ ਸਭ ਤੋਂ ਵੱਡੀ ਗੋਲਡ ਫਾਇਨਾਂਸ ਕੰਪਨੀ ਵਜੋਂ ਵਿਸ਼ਾਲ ਹੈ। ਭਾਰਤ ਵਿਚ ਨੈਸ਼ਨਲ ਸਟਾੱਕ ਐਕਸਚੇਂਜ ਅਤੇ ਬਾਂਬੇ ਸਟਾੱਕ ਐਕਸਚੇਂਜ ਵਿਚ ਸੂਚੀਬੱਧ ਮੁਥੂਟ ਫਾਇਨਾਂਸ ਲਿਮਿਟੇਡ ਦੇ 55 ਲੱਖ ਗਾਹਕ ਹਨ ਅਤੇ ਹਰ ਦਿਨ 76,000 ਗਾਹਕਾਂ ਨੂੰ ਵਿਭਿਨ ਸੇਵਾਵਾਂ ਉਲਬਧ ਕਰਾਉਂਦੀ ਹੈ।
ਆਪਣੇ ਗਠਨ ਤੋਂ ਬਾਅਦ ਤੋਂ, ਮੁਥੂਟ ਗ੍ਰੁਪ ਨੇ ਵੱਡੇ ਪੱਧਰ ’ਤੇ ਵਿਸਤਾਰ ਕੀਤਾ ਹੈ, ਆਪਣੀ ਰਿਟੇਲ ਕਾਰਜ਼ ਪ੍ਰਣਾਲੀਆਂ ਦੇ ਭੌਗੋਲਿਕ ਖੇਤਰ ਨੂੰ ਫੈਲਾਇਆ ਹੈ। ਫਾਇਨਾਂਸ਼ਿਅਲ ਸੁਵਿਧਾਵਾਂ, ਪੋਧਾਰੋਪਣ ਅਤੇ ਸੰਪਦਾ, ਸਿੱਖਿਆ, ਵਿਲਾਸਿਤਾ ਅਤੇ ਆਤਿਥਿ ਸਤਕਾਰ, ਹੈਲਥਕੇਯਰ, ਹਾਉਸਿੰਗ ਅਤੇ ਇਨਫ੍ਰਾਂਸਟ੍ਰਕਚਰ, ਇਨਫੋਟੈਕ, ਵੈਲਥ ਮੈਨੇਜਮੈਂਟ, ਮਨੀ ਟ੍ਰਾਂਸਫਰ, ਵਿਦੇਸ਼ੀ ਮੁਦਰਾ, ਮੀਡੀਆ, ਪਾਵਰ ਜਨਰੇਸ਼ਨ, ਕੀਮਤੀ ਧਾਤੁ, ਪ੍ਰਤਿਭੂਤਿ, ਵਾਹਲ ਅਤੇ ਸੰਪਤੀ ਵਿੱਤੀ, ਯਾਤਰਾ, ਮੁਥੂਟ ਵਿਸ਼ਵ ਪੱਧਰੀ ਅਤੇ ਮੁਥੂਟ ਮਨੀ ਆਦਿ ਦੇ ਨਾਲ ਇਕ ਵਿਸ਼ਾਲ ਸਾਮਰਾਜ ਖੜਾ ਕੀਤਾ। ਕੋਚੀ ਵਿਖੇ ਮੁੱਖ ਦਫ਼ਤਰ ਅਤੇ ਨਵੀਂ ਦਿੱਲੀ ਵਿਖੇ ਕਾਰਪੋਰੇਟ ਦਫ਼ਤਰ ਦੇ ਨਾਲ, ਮੁਥੂਟ ਗ੍ਰੁਪ ਸੰਯੁਕਤ ਰਾਜ ਅਮੇਰਿਕਾ, ਬ੍ਰਿਟੇਨ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਵੀ ਮੌਜੂਦ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger