ਨਿਊਜ਼ੀਲੈਂਡ ਤੇ ਪੰਜਾਬ ਵਿਚਾਲੇ ਖੇਤੀਬਾੜੀ ਤੇ ਸਨਅਤੀ ਤੰਦਾਂ ਮਜ਼ਬੂਤ ਹੋਣ - ਅਟਵਾਲ

Wednesday, November 28, 20120 comments


ਚੰਡੀਗੜ 28 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਨਿਊਜ਼ੀਲੈਂਡ ਤੋਂ ਆਏ ਮੰਤਰੀਆਂ ਦੇ ਵਫ਼ਦ ਦੇ ਸਵਾਗਤ ‘ਚ ਉਨ੍ਹਾਂ ਨੂੰ ਰਾਤ ਦੇ ਖਾਣੇ ‘ਤੇ ਸ¤ਦਿਆ ਅਤੇ ਮਹਿਮਾਨ ਮੰਤਰੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਪੰਜਾਬ ਤੇ ਨਿਊਜ਼ੀਲੈਂਡ ਦਰਮਿਆਨ ਵਪਾਰਕ, ਸਨਅਤੀ ਤੇ ਖੇਤੀਬਾੜੀ ਆਦਿ ਖੇਤਰਾਂ ‘ਚ ਆਪਸੀ ਤੰਦਾਂ ਮਜ਼ਬੂਤ ਕਰਨ ‘ਤੇ ਜ਼ੋਰ ਦਿ¤ਤਾ। ਸ੍ਰੀ ਅਟਵਾਲ ਨੇ ਨਿਊਜ਼ੀਲੈਂਡ ਦੇ ਮੁ¤ਢਲੇ ਉਦਯੋਗਾਂ ਬਾਰੇ ਮੰਤਰੀ ਸ੍ਰੀ ਡੇਵਿਡ ਕਾਰਟਰ ਅਤੇ ਉਨ੍ਹਾਂ ਦੀ ਅਗਵਾਈ ਹੇਠ ਆਏ 22 ਮੈਂਬਰੀ ਵਫ਼ਦ ਦਾ ਸਵਾਗਤ ਕੀਤਾ। ਸ੍ਰੀ ਕਾਰਟਰ ਨਾਲ ਗ¤ਲਬਾਤ ਦੌਰਾਨ ਸ. ਅਟਵਾਲ ਨੇ ਦ¤ਸਿਆ ਕਿ ਖੇਤੀ ਖੇਤਰ ‘ਚ ਮੋਹਰੀ ਪੰਜਾਬ ਵਿ¤ਚ ਖੇਤੀਬਾੜੀ ਤੋਂ ਇਲਾਵਾ ਵਪਾਰ ਅਤੇ ਸਨਅਤ ਖੇਤਰ ‘ਚ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸ੍ਰੀ ਕਾਰਟਰ ਨੂੰ ਪੰਜਾਬ ਦੇ ਰਹਿਣ-ਸਹਿਣ, ਖੇਤੀਬਾੜੀ ਖੇਤਰ ‘ਚ ਅਪਣਾਈਆਂ ਜਾਂਦੀਆਂ ਆਧੁਨਿਕ ਤਕਨੀਕਾਂ ਅਤੇ ਸੂਬੇ ਦੀ ਤਰ¤ਕੀ ਬਾਰੇ ਦ¤ਸਿਆ। ਸ੍ਰੀ ਕਾਰਟਰ ਨੇ ਸਪੀਕਰ ਤੋਂ ਵਿਧਾਨ ਸਭਾ ਦੀਆਂ ਕਾਰਵਾਈਆਂ ਬਾਰੇ ਵੀ ਜਾਣਕਾਰੀ ਲਈ ਅਤੇ ਪੰਜਾਬ ਦੀ ਤਰ¤ਕੀ ਅਤੇ ਅਨਾਜ ਪੈਦਾ ਕਰਨ ‘ਚ ਮੁਹਾਰਤ ਦੀ ਭਰਪੂਰ ਸ਼ਲਾਘਾ ਕੀਤੀ। ਨਿਊਜ਼ੀਲੈਂਡ ਤੋਂ ਆਏ 22 ਮੈਂਬਰੀ ਵਫ਼ਦ ਵਿਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖ਼ਸ਼ੀ, ਸ੍ਰੀਮਤੀ ਜਾਨ ਹੈਂਡਰਸਨ, ਭਾਰਤ ‘ਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ, ਸ੍ਰੀ ਰਿਚਰਡ ਵਾਈਟ, ਵਪਾਰ ਕਮਿਸ਼ਨਰ, ਸ੍ਰੀ ਕ੍ਰਿਸ ਕਾਰਸਨ, ਡਾਇਰੈਕਟਰ ਕੌਮਾਂਤਰੀ ਨੀਤੀ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸ ਮੌਕੇ ਪੰਜਾਬ ਦੇ ਆਵਾਜਾਈ ਮੰਤਰੀ ਸ. ਅਜੀਤ ਸਿੰਘ ਕੋਹਾੜ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁ¤ਖ ਸੰਸਦੀ ਸਕ¤ਤਰ ਸ੍ਰੀ ਮਨਤਾਰ ਸਿੰਘ ਬਰਾੜ, ਸ. ਇੰਦਰ ਇਕਬਾਲ ਸਿੰਘ ਅਟਵਾਲ, ਸਾਬਕਾ ਵਿਧਾਇਕ ਕੂੰਮਕਲਾਂ ਆਦਿ ਹਾਜ਼ਰ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger