ਮਰਨ ਉਪਰੰਤ ਕੀਤੀਆਂ ਅੱਖਾਂ ਦਾਨ

Wednesday, November 28, 20120 comments

ਭੀਖੀ,28ਨਵੰਬਰ-( ਬਹਾਦਰ ਖਾਨ )- ਸਥਾਨਕ ਵਾਰਡ ਨੰਬਰ 6 ਦੇ ਵਸਨੀਕ ਸੇਠ ਅਮਰਨਾਥ ਜੈਨ ਦਾ ਦਿਹਾਂਤ ਹੋ ਜਾਣ ਉਪਰੰਤ ਉਨ•ਾਂ ਦੇ ਪਰਿਵਾਰ ਵੱਲੋਂ ਸੇਵਾ ਭਾਰਤੀ  ਆਗੂ ਸੰਜੀਵ ਸਿੰਗਲਾ (ਪ੍ਰਿੰਕਾ) ਦੀ ਪ੍ਰੇਰਣਾ ਸਦਕਾ ਅਮਰਨਾਥ ਜੈਨ ਦੇ ਨੇਤਰ ਦਾਨ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਨਰਿੰਦਰ ਜਿੰਦਲ ਡੀਸੀ ਅਤੇ ਡਾ. ਦੀਪਕ ਸਿੰਗਲਾ ਨੇ ਦੱਸਿਆ ਕਿ ਦਾਨ ਕੀਤੀਆਂ ਅੱਖਾਂ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਰਸਾ ਵਿਖੇ ਭੇਜ ਦਿੱਤੀਆਂ ਹਨ ਤਾਂ ਜੋ ਉਹ ਕਿਸੇ ਦੋ ਜਣਿਆ ਦੀ ਜਿੰਦਗੀ ਰੋਸ਼ਨਾ ਸਕਣ। ਸ਼੍ਰੀ ਅਮਰਨਾਥ ਜੈਨ ਦੇ ਅੰਤਿਮ ਸਸਕਾਰ ਮੌਕੇ ਹਲਕਾ ਵਿਧਾਇਕ ਪ੍ਰੇਮ ਮਿੱਤਲ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ। ਸ੍ਰੀ ਜੈਨ ਦੀ ਮੌਤ ’ਤੇ ਭਾਜਪਾ ਆਗੂ ਰਾਜਿੰਦਰ ਰਾਜੀ, ਵਰਿੰਦਰ ਸ਼ੇਰਪੁਰੀਆਂ, ਵਿਵੇਕ ਜੈਨ, ਪੰਮੀ ਸ਼ਰਮਾ, ਡਾ. ਰਾਕੇਸ਼ ਕੁਮਾਰ ਬੋਬੀ, ਅਗਰਵਾਲ ਸਭਾ ਦੇ ਜੀਵਨ ਕੁਮਾਰ ਬੱਬੂ, ਭੋਲਾ ਮੱਲ ਮਿੱਤਲ, ਭਗਵਾਨ ਦਾਸ ਅਤਲਾ ਆਦਿ ਨੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger