ਯੂਥ ਅਕਾਲੀ ਦਲ ਨੇ ਕੱਢੀ ਮੋਟਰਸਾਈਕਲ ਰੈਲੀ

Wednesday, November 28, 20120 comments


ਨਾਭਾ, 28 ਨਵੰਬਰ ( ਜਸਬੀਰ ਸਿੰਘ ਸੇਠੀ )-ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਤੇ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਵਿੱਚ ਸੈਕੜੇ ਯੂਥ ਵਰਕਰਾਂ ਨੇ ਮੋਟਰਸਾਈਕਲ ਰੈਲੀ ਕੱਢੀ। ਯੂਥ ਅਕਾਲੀ ਦਲ ਦੇ ਵਰਕਰਾਂ ਦਾ ਇਹ ਮੋਟਰਸਾਈਕਲ ਕਾਫਲਾ ਸਹਿਰ ਦੀ ਨਵੀ ਅਨਾਜ ਮੰਡੀ ਤੋ ਸੂਰੁ ਹੋਇਆ ਅਤੇ ਸਹਿਰ ਦੇ ਪ੍ਰਮੁੱਖ ਬਾਜਾਰਾਂ ਵਿੱਚੋ ਦੀ ਹੁੰਦਾ ਹੋਇਆ ਥੂਹੀ ਰੋਡ ਤੇ ਸਮਾਪਤ ਹੋਇਆ।  ਰਸਤੇ ਵਿੱਚ ਯੂਥ ਵਰਕਰਾਂ ਵੱਲੋ ਲਾਏ ਗਏ ਯੂਥ ਅਕਾਲੀ ਦਲ ਜਿੰਦਾਬਾਦ, ਸੁਖਬੀਰ ਬਾਦਲ ਜਿੰਦਾਬਾਦ, ਬਿਕਰਮਜੀਤ  ਸਿੰਘ ਮਜੀਠੀਆ ਜਿੰਦਾਬਾਦ, ਹਰਪਾਲ ਜੁਨੇਜਾ ਜਿੰਦਾਬਾਦ, ਹਰਪ੍ਰੀਤ ਸਿੰਘ ਜਿੰਦਾਬਾਦ ਅਤੇ ਦੇ ਨਾਅਰਿਆਂ ਨਾਲ ਆਕਾਸ ਗੂੰਜ ਉਠਿਆ। ਇਸ ਮੋਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਨੇ ਕਿਹਾ ਕਿ ਹਮੇਸਾਂ ਹੀ ਅਕਾਲੀ ਦਲ ਵੱਲੋ ਲੜੀਆਂ ਗਈਆਂ ਚੌਣਾਂ ਵਿੱਚ ਯੂਥ ਵਰਕਰਾਂ ਨੇ ਅਹਿਮ ਰੋਲ ਨਿਭਾਇਆ ਹੈ ਅਤੇ ਹੁਣ ਵੀ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੌਣਾਂ ਦੇ ਨਾਲ ਨਾਲ ਲੋਕ ਸਭਾ ਚੌਣਾ ਵਿੱਚ ਵੀ ਯੂਥ ਦਾ ਅਹਿਮ ਰੋਲ ਹੋਵੇਗਾ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮਾਨਵਰਿੰਦਰ ਸਿੰਘ ਲੱਸੀ, ਯੂਥ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਮਨਦੀਪ ਸਿੰਘ ਮੋਨੂੰ, ਸੀਨੀਅਰ ਮੀਤ ਪ੍ਰਧਾਨ ਬਬਲੂ ਖੋਰਾ, ਮੀਤ ਪ੍ਰਧਾਨ ਅਰੁਣ ਕੁਮਾਰ ਲੱਕੀ, ਮਿੱਠੂ ਸਾਹਨੀ, ਤੇਜਵੀਰ ਵਾਲੀਆ, ਮੀਤ ਪ੍ਰਧਾਨ ਦਿਹਾਤੀ ਅਮਨਦੀਪ ਸਿੰਘ ਭੰਗੂ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਹਰਸਿਮਰਨ ਸਿੰਘ ਸਾਹਨੀ, ਸੀਨੀਅਰ ਕੌਸਲਰ ਦਿਲੀਪ ਬਿੱਟੂ, ਕੰਵਰਪ੍ਰੀਤ ਸਿੰਘ ਬਿੱਲਾ, ਰਣਜੀਤ ਸਿੰਘ ਤੂੰਗਾਂ, ਅਮਿਤ ਕੁਮਾਰ ਕਾਲਾ, ਰੋਹਿਤ ਢੀਗਰਾ, ਯੂੱਧਵੀਰ ਸਿੰਘ ਸੋਢੀ, ਗਿੰਨੀ ਬਠੇਜਾ, ਮੁਨੀਸ ਕੁਮਾਰ, ਗੁਰਪ੍ਰੀਤ ਸਿੰਘ, ਗੈਵੀ ਜਲੌਟਾ ਅਤੇ ਗੁਰਸਾਨ ਕਰਤਾਰਪੁਰਾ ਮੁਹੱਲਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਵਰਕਰ ਮੌਜੂਦ ਸਨ। 


 –ਨਾਭਾ ਵਿਖੇ ਯੂਥ ਅਕਾਲੀ ਦਲ ਵੱਲੋ ਕੱਢੀ ਗਈ ਮੋਟਰ ਸਾਈਕਲ ਰੈਲੀ ਦੀ ਅਗਵਾਈ ਕਰਦੇ ਹੋਏ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ , ਮਾਨਵਰਿੰਦਰ ਸਿੰਘ ਲੱਸੀ, ਸੀਨੀਅਰ ਕੌਸਲਰ ਦਿਲੀਪ ਬਿੱਟੂ, ਬਬਲੂ ਖੋਰਾ ਅਤੇ ਹੋਰ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger