ਸਿਹਤ ਵਿਭਾਗ ਰੋਗ ਨੂੰ ਠੀਕ ਕਰਨ ਦੀ ਵਜਾਏ ਰੋਗੀ ਦਾ ਇਲਾਜ ਕਰੇ।

Wednesday, November 28, 20120 comments


 ਬੱਧਨੀ ਕਲਾਂ 28 ਨਵੰਬਰ ( ਚਮਕੌਰ ਲੋਪੋਂ ) ਜਿਲਾਂ ਮੋਗਾ ਅੰਦਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ 24 ਘੰਟੇ ਸਿਹਤ ਸਹੂਲਤਾ ਦੇਣ ਲਈ ਪੇਂਡੂ ਅਤੇ ਸ਼ਹਿਰੀ ਖੇਤਰਾਂ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ । ਬੇਸੱਕ ਅਜੇਹਾ ਕਰਕੇ ਸਿਹਤ ਵਿਭਾਗ ਆਪਣੀ ਬੱਲੇ-ਬੱਲੇ ਕਰਵਾ ਰਿਹਾ ਹੈ।  ਇਸ ਖੇਡ ਤੋਂ ਅਨਜਾਣ ਲੋਕ ਸੋਚ ਰਹੇ ਹਨ ਕਿ ਸਾਇਦ ਸਿਹਤ ਵਿਭਾਗ ਨੂੰ ਲੋਕਾਂ ਨਾਲ ਵੱਡੀ ਹਮਦਰਦੀ ਹੈ। ਪਰ ਅਸਲੀਅਤ ਕੁਝ ਹੋਰ ਹੀ ਹੈ। ਸਿਹਤ ਕੇਦਰਾਂ ਤੇ ਵੱਡੀ ਗਿਣਤੀ ਵਿੱਚ ਸਟਾਫ ਦੀਆਂ ਪੋਸਟਾ ਖਾਲੀ ਹਨ । ਕਈ ਕੇਦਰਾਂ ਵਿੱਚ ਸਿਰਫ ਦੋ ਸਟਾਫਾ ਹੀ ਹਨ ਜੋ ਕਿ 24 ਘੰਟੇ ਡਿਉਟੀ ਨਹੀਂ ਕਰ ਸਕਦੀਆਂ ਪਰ ਆਪਣੀ ਡਿਉਟੀ ਤੋਂ ਵੱਧ ਡਿਉਟੀ ਕਰਨ ਲਈ ਮਜਬੂਰ ਹਨ। ਇਨ•ਾਂ ਸਟਾਫ ਨਰਸਾਂ ਨੂੰ ਕੋਈ ਛੁੱਟੀ ਵੀ ਨਹੀ ਮਿਲ ਰਹੀ ਜਦੋ ਕਿ ਕਾਨੂੰਨੀ ਤੌਰ ਤੇ ਇੱਕ ਮਹੀਨੇ ਵਿੱਚ ਘੱਟੋ-ਘੱਟ ਚਾਰ ਛੁੱਟੀਆਂ ਮੁਲਾਜਮ ਲਈ ਜਰੂਰੀ ਹਨ । ਹੁਣ ਸੁਆਲ ਪੈਦਾ ਇਹ ਹੁੰਦਾ ਹੈ ਕਿ ਕਿਸੇ ਬਿਮਾਰੀ ਦੀ ਹਾਲਤ ਵਿੱਚ ਜਾ ਘਰੇਲੂ ਕੰਮ ਲਈ ਜੇਕਰ ਦੋ ਵਿੱਚੋ ਇੱਕ ਸਟਾਫ ਛੁੱਟੀ ਕਰੇਗੀ ਤਾਂ ਸਿਹਤ ਕੇਂਦਰ ਨੂੰ ਜਿੰਦਰਾ ਲੱਗਣਾ ਆਮ ਗੱਲ ਹੈ। 24 ਘੰਟੇ ਸਿਹਤ ਕੇਂਦਰ ਖੁੱਲਾ ਰੱਖਣ ਲਈ ਇੱਕ ਕਂੇਦਰ ਤੇ ਘੱਟੋ ਘੱਟ 4 ਸਟਾਫ ਨਰਸਾ ਦੀ ਨਿਯੁਕਤੀ ਜਰੂਰੀ ਹੈ। ਇਸ ਤੋਂ ਇਲਾਵਾ ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ 24 ਘੰਟੇ ਮੈਡੀਕਲ ਅਫਸਰ ਦੀ ਹਾਜ਼ਰੀ ਦੀ ਵੀ ਜਰੂਰਤ ਹੈ। ਸਿਹਤ ਕੇਦਰਾਂ ਦਾ ਦੌਰਾ ਕਰਨ ਤੇ ਇਹ ਗੱਲ ਦੇਖਣ ਵਿੱਚ ਆਈ ਕਿ ਇਨ•ਾਂ ਵਿੱਚ ਕਲਾਸ ਫੋਰ ਤੱਕ ਦੀਆਂ ਪੋਸਟਾ ਖਾਲੀ ਹਨ। ਕਈ ਕੇਂਦਰਾ ਤੇ ਮੈਡੀਕਲ ਅਫਸਰ ਵੀ ਨਿਯੁਕਤ ਨਹੀ ਹਨ ਜਿਸ ਕਾਰਨ ਐਮਰਜੈਸੀ ਕੇਸਾ ਵਿੱਚ ਸਟਾਫ ਨਰਸਾ ਨੂੰ ਬਲੀ ਦਾ ਬੱਕਰਾ ਬਣਾਇਆ ਜਾਦਾ ਹੈ।  ਸਿਹਤ ਕੇਂਦਰ ਜਿਆਦਾਤਰ ਪੇਂਡੂ ਵਸੋਂ ਤੋਂ ਬਾਹਰ ਹੋਣ ਕਾਰਨ 2 ਵਜੇ ਤੋਂ ਬਾਅਦ ਖਾਸਕਰ ਰਾਤ ਸਮੇ ਡਿਉਟੀ ਦੇਣ ਲਈ ਇਕੱਲੇ ਲੇਡੀਜ ਸਟਾਫ ਨੂੰ ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈਦਾ ਹੈ। ਇਉਕਿ ਸਾਮੀ 2 ਵਜੇ ਤੋਂ ਬਾਅਦ ਕੋਈ ਕਲਾਸ ਫੋਰ ਜਾ ਕੋਈ ਹੋਰ ਸਟਾਫ ਮੌਜੂਦ ਨਹੀ ਹੁੰਦਾ ਇਕੱਲੀ ਲੇਡੀਜ ਨੂੰ ਡਿਉਟੀ ਕਰਨ ਲਈ ਆਪਣੇ ਪ੍ਰੀਵਾਰਕ ਮੈਂਬਰ ਨੂੰ ਨਾਲ ਲਿਆਉਣਾ ਪੈਦਾ ਹੈ। ਕਈ ਵਾਰ ਤਾ ਇਕੱਲੀ ਸਟਾਫ ਮੈਂਬਰ ਨਾਲ ਸੇੜ-ਸਾੜ ਦੀਆ ਘਟਨਾਵਾ ਵੀ ਹੋਈਆ  ਜੋ ਪੁਲਿਸ਼ ਸਟੇਸ਼ਨ ਤੱਕ ਵੀ ਗਈਆ ਪਰ ਇਸ ਤੇ ਸਿਹਤ ਵਿਭਾਗ ਨੇ ਆਪਣੇ ਤੌਰ ਤੇ ਕੋਈ ਕਾਰਵਾਈ ਨਹੀ ਕੀਤੀ। 
            ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕੀ ਸਿਹਤ ਵਿਭਾਗ ਵਾਕਿਆ ਹੀ ਲੋਕਾਂ ਨੂੰ 24 ਘੰਟੇ ਸਿਹਤ ਸਹੂਲਤਾ ਦੇਣ ਲਈ ਪਾਬੰਦ ਹੈ ? ਜਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਗੋਗਲੂਆਂ ਤੋ ਮਿੱਟੀ ਝਾੜ ਰਿਹਾ ਹੈ। ਵੱਖ ਵੱਖ ਸਮਾਜ ਸੇਵੀ ਅਤੇ ਮੋਹਤਵਰ ਵਿਅਕਤੀਆਂ ਨੇ ਸਿਹਤ ਵਿਭਾਗ ਦੇ ਉ¤ਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਿਭਾਗ  ਰੋਗ  ਨੂੰ  ਠੀਕ  ਕਰਨ ਦੀ ਵਜਾਏ ਰੋਗੀ ਨੂੰ ਠੀਕ ਕਰੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger