ਗੁਰਦੁਆਰਾ ਨਾਨਕਸਰ, ਸਮਰਾਲਾ ਚੌਂਕ, ਲੁਧਿਆਣਾ “ਗੁਰਦੁਆਰਾ ਨਾਨਕਸਰ ‘ਚ ਅੰਮ੍ਰਿਤ ਸੰਚਾਰ, ਸੈਂਕੜੇ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਾਣੀ ਤੇ ਬਾਣੇ ਨਾਲ ਜੁੜੇ”

Friday, November 30, 20120 comments


ਲੁਧਿਆਣਾ -30 ਨਵੰਬਰ ( ਸਤਪਾਲ ਸੋਨੀ ) ਗੁਰਦੁਆਰਾ ਨਾਨਕਸਰ ਸਮਰਾਲਾ ਚੌਂਕ ਵਿਖੇ ਚੱਲ ਰਹੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆ ਦੀ ਗੂੰਜ ਵਿੱਚ ਭਾਰੀ ਅੰਮ੍ਰਿਤ ਸੰਚਾਰ ਹੋਇਆ। ਬਾਬਾ ਜਸਵੰਤ ਸਿੰਘ ਨਾਨਕਸਰ ਵਾਲਿਆਂ ਦੀ ਪ੍ਰੇਰਨਾ ਸਦਕਾ ਅੱਜ ਵੱਡੀ ਗਿਣਤੀ ਵਿੱਚ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਿਆਂ ਇਹ ਸੰਕਲਪ ਲਿਆ ਕਿ ਉਹ ਅੰਮ੍ਰਿਤ ਦੀ ਮਰਿਯਾਦਾ ਪ੍ਰਤੀ ਪਰਪੱਕ ਰਹਿਣਗੇ ਅਤੇ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਇੱਕ ਕਰ ਦੇਣਗੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਜੇ ਸਿੰਘ ਸਿੰਘਣੀਆਂ ਨੂੰ ਸੰਬੋਧਨ ਕਰਦਿਆਂ ਬਾਬਾ ਜਸਵੰਤ ਸਿੰਘ ਨੇ ਕਿਹਾ ਕਿ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਅੱਜ ਹੋਰ ਪ੍ਰਚੰਡ ਕਰਨ ਦੀ ਲੋੜ ਹੈ ਕਿਉਂਕਿ ਪੱਛਮੀ ਸਭਿਅਤਾ ਦਾ ਪ੍ਰਭਾਵ ਸਾਡੇ ਸਮਾਜ ਤੇ ਪਿਆ ਸਾਫ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਜਿੱਥੇ ਆਪਣੇ ਬੱਚਿਆਂ ਨੂੰ ਉੱਚ ਤਾਲੀਮ ਦਿਵਾਉਣ ਲਈ ਆਪਣੇ ਪੱਧਰ ਤੇ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ, ਉੱਥੇ ਬੱਚਿਆਂ ਅੰਦਰ ਦੇਸ਼ ਭਗਤੀ, ਧਰਮ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਦਾ ਜ਼ਜ਼ਬਾ ਵੀ ਭਰਨ। ਬਾਬਾ ਜਸਵੰਤ ਸਿੰਘ ਨੇ ਕਿਹਾ ਕਿ ਪੱਛਮੀ ਸਭਿਅਤਾ ਵਿੱਚੋਂ ਅਣਗਿਣਤ ਚੰਗਿਆਈਆਂ ਜਾਂ ਮਜ਼ਬੂਤ ਰਾਸ਼ਟਰ ਬਣਾਉਣ ਵਾਲੀਆਂ ਤਕਨੀਕਾਂ ਸਬੰਧੀ ਜਾਣਕਾਰੀਆਂ ਨੂੰ ਛੱਡ ਕੇ ਸਾਡੇ ਬੱਚੇ ਕਿਉਂ ਕਮਜ਼ੋਰ ਕੜ੍ਹੀਆਂ ਨੂੰ ਚੁਣ ਕੇ ਆਪਣਾ ਭਵਿੱਖ ਧੁੰਦਲਾ ਕਰ ਰਹੇ ਹਨ। ਇਹ ਵਿਚਾਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਪਰਿਵਾਰਾਂ ਦੇ ਬੱਚੇ ਪੂਰਨ ਸਿੱਖੀ ਸਰੂਪ ਵਿੱਚ ਸਜ ਕੇ ਗੁਰਬਾਣੀ ਕੀਰਤਨ ਨਾਲ ਜੁੜ ਰਹੇ ਹਨ ਪਰ ਗੁਰੂਆਂ, ਪੀਰਾਂ ਪੈਗੰਬਰਾਂ ਅਤੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਪੰਜਾਬ ਦੇ ਨੋਜਵਾਨ ਨਸ਼ਿਆਂ ਦੀ ਦਲ-ਦਲ ਵਿੱਚ ਡੁੱਬ ਕੇ ਆਪਣੇ ਆਪ ਨੂੰ ਹਰ ਪੱਖੋਂ ਕਮਜ਼ੋਰ ਬਣਾ ਰਹੇ ਹਨ ਜੋ ਕਿ ਚਿੰਤਾਜਨਕ ਤੇ ਗੰਭੀਰ ਮੁੱਦਾ ਹੈ।ਅੰਮ੍ਰਿਤ ਸੰਚਾਰ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਜਸਵੰਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ ਵੱਖ ਜਾਤਾਂ ਨਾਲ ਸਬੰਧਤ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਜਾਤ ਪਾਤ, ਰੰਗ ਅਤੇ ਲਿੰਗ ਦੇ ਭੇਦ ਭਾਵ ਤੋਂ ਖਾਲਸੇ ਨੂੰ ਮੁਕਤ ਕੀਤਾ ਅਤੇ ਖਾਲਸੇ ਨੂੰ ਨਿਰਪੱਖਤਾ ਦਾ ਪ੍ਰਤੀਕ ਬਣਾ ਲਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਘਰ ਘਰ ਪਹੁੰਚਾਉਣ, ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰ ਦੇ ਦਿਨ ਬ ਦਿਨ ਵੱਧ ਰਹੀਆਂ ਬੁਰਾਈਆਂ ਨੂੰ ਰੋਕਣ ਲਈ, ਸੱਚ ਤੇ ਸੱਚਾਈ ਨੂੰ ਦ੍ਰਿੜ ਕਰਨ ਤੇ ਕਰਵਾਉਣ ਲਈ ਅਤੇ ਆਤਮਿਕ ਮੌਤੇ ਮਰ ਚੁੱਕੀ ਲੋਕਾਈ ਨੂੰ ਮੁੜ ਸੁਰਜੀਤ ਕਰਨ ਲਈ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੇ ਮਾਰਗ ਤੋਂ ਭਟਕ ਚੁੱਕੀ ਨੋਜਵਾਨ ਪੀੜ੍ਹੀ, ਜੋ ਪਤਿਤਪੁਣੇ ਵਿੱਚ ਗ੍ਰਸਤ ਹੋ ਚੁਕੀ ਹੈ ਨੂੰ ਦਲੀਲ ਅਤੇ ਗੁਰਉਪਦੇਸ਼ਾਂ ਤੋਂ ਜਾਣੂ ਕਰਵਾ ਕੇ ਬਾਣੀ ਤੇ ਬਾਣੇ ਨਾਲ ਜੋੜਿਆ ਜਾ ਸਕਦਾ ਹੈ।
ਉਨ੍ਹਾਂ ਇਸ ਸਮਾਗਮ ਦੌਰਾਨ ਚੱਲ ਰਹੇਂ ਦੰਦਾਂ ਦੇ ਬਿਲਕੁਲ ਮੁਫਤ ਚੈਕਅੱਪ ਕੈਂਪ ਦੋਰਾਨ ਦੂਸਰੇ ਦਿਨ ਦੰਦ ਰੋਗਾਂ ਨਾਲ ਸਬੰਧਿਤ ਵੱਖ ਵੱਖ ਬੀਮਾਰੀਆਂ ਦਾ ਇਲਾਜ ਅਤੇ ਨਿਰੀਖਣ ਕਰਵਾਉਣ ਪੁੱਜੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਇਹ ਸੱਦਾ ਦਿੱਤਾ ਕਿ ਉਹ ਸਿਹਤਮੰਦ ਸਰੀਰ ਲਈ ਦੰਦਾਂ ਦੀ ਜਰੂਰ ਸੰਭਾਲ ਕਰਨ। ਮਨੁੱਖੀ ਜੀਵ ਦੇ ਦੰਦ ਹੀ ਉਸ ਦੇ ਚਰਿੱਤਰ ਦੀ ਆਪ ਜੁਬਾਨੀ ਬਿਆਨ ਕਰਦੇ ਹਨ। ਬਾਬਾ ਜਸਵੰਤ ਸਿੰਘ ਡੈਂਟਲ ਕਾਲਜ, ਹਸਪਤਾਲ ਅਤੇ ਰਿਸਰਚ ਇੰਸਟੀਚਿਊਟ ਵੱਲੋਂ ਦੰਦਾਂ ਦੀਆਂ ਬੀਮਾਰੀਆਂ ਬਾਰੇ ਆਯੋਜਿਤ ਕੀਤੇ ਗਏ ਚਾਰ ਰੋਜਾ ਕੈਂਪ ਦੇ ਦੂਜੇ ਦਿਨ ਡਾ. ਭਰਤ ਸੁਨੇਜਾ, ਡਾ. ਏਕਤਾ ਸੁਨੇਜਾ, ਡਾ. ਸੋਰਭ ਜੈਨ, ਡਾ. ਵਿਕਰਾਂਤ, ਡਾ. ਇਸ਼ਪਾਲ ਸਿੰਘ, ਡਾ. ਰਾਜੀਵ ਗੁਪਤਾ, ਡਾ. ਪਰਵਿੰਦਰ ਸਿੰਘ, ਡਾ. ਰਵਿੰਦਰ ਟਾ, ਡਾ. ਨਿਤੀਨ ਸੂਦ, ਡਾ. ਸੰਤੋਸ਼ ਮਹਾਜਨ, ਡਾ. ਰਾਜੇਸ਼ ਵਹੋਰਾ, ਡਾ. ਸ਼ਰਨਜੀਤ ਸਿੰਘ ਮਿੱਢਾ, ਡਾ. ਕਿਰਨਦੀਪ, ਡਾ. ਅਕਰੀਤੀ, ਡਾ. ਜੈ ਸਿੰਘ, ਡਾ. ਅਮਰਪ੍ਰੀਤ, ਡਾ. ਪ੍ਰੇਰਣਾ, ਡਾ. ਨਿਕਿਤਾ ਹੋਰਾਂ ਵੱਲੋਂ ਸੈਂਕੜਿਆਂ ਦੀ ਤਾਦਾਦ ਵਿੱਚ ਮਰੀਜਾਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਸਮਾਗਮ ਵਿੱਚ ਉਚੇਚੇ ਤੋਰ ਤੇ ਇੰਗਲੈਂਡ ਤੋਂ ਸ. ਗੁਰਦੀਪ ਸਿੰਘ ਸਮਰਾ, ਬੀਬੀ ਸਿਮਰਨ ਕੌਰ, ਸ. ਗੁਰਦੇਵ ਸਿੰਘ, ਸ. ਜੀਤ ਸਿੰਘ, ਬੀਬੀ ਸੁਖਦੇਵ ਕੌਰ, ਸ. ਬਲਦੇਵ ਸਿੰਘ ਚਾਨਾਂ ਕਨੈਡਾ ਤੋਂ ਸ. ਤਰਲੋਚਨ ਸਿੰਘ ਔਲਖ, ਬੀਬੀ ਸੁਖਮਿੰਦਰ ਕੌਰ ਦੁਬਈ ਤੋਂ ਸ. ਅਮਰ ਸਿੰਘ, ਬੀਬੀ ਸਰਬਜੀਤ ਕੌਰ, ਸ. ਰਘਬੀਰ ਸਿੰਘ, ਡਾ. ਰਮਨ ਸਿੰਘ, ਬੀਬੀ ਰੁਪਿੰਦਰਪਾਲ ਕੌਰ ਯੂ.ਐਸ.ਏ, ਸ. ਦਲਬੀਰ ਸਿੰਘ ਕੇ.ਡਬਲਊ. ਐਂਟਰਪ੍ਰਾਈਜ, ਸ. ਬੇਅੰਤ ਸਿੰਘ ਆਦਿ ਸ਼ਰਧਾ ਅਤੇ ਸਤਿਕਾਰ ਭੇਂਟ ਕਰਨ ਪਹੁੰਚੇ।ਸਮਾਗਮ ਦੇ ਪ੍ਰਬੰਧਕ ਕਿਰਪਾਲ ਸਿੰਘ ਨੇ ਦੱਸਿਆ ਕਿ 1 ਦਸੰਬਰ ਨੂੰ 21 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਕੀਰਤਨ ਅਤੇ ਸੰਤ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।ਇਸ ਸੰਤ ਸਮਾਗਮ ਵਿੱਚ ਉਚੇਚੇ ਤੌਰ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ, ਭੁੱਚੋ ਮੰਡੀ, ਬਠਿੰਡਾ, ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਬਾਬਾ ਲਖਵੀਰ ਸਿੰਘ ਬਲੌਂਗੀ (ਚੰਡੀਗੜ), ਸੰਤ ਬਾਬਾ ਲਾਭ ਸਿੰਘ ਜੀ, ਕਾਰਸੇਵਾ ਵਾਲੇ, ਕਿਲਾ ਆਨੰਦਗੜ, ਸੰਤ ਬਾਬਾ ਸੇਵਾ ਸਿੰਘ ਜੀ, ਰਾਮਪੁਰ ਖੇੜਾ ਵਾਲੇ, ਸੰਤ ਬਾਬਾ ਹਰਨਾਮ ਸਿੰਘ ਜੀ ਧੁੰਮਾ, ਚੌਂਕ ਮਹਿਤਾ, ਸੰਤ ਬਾਬਾ ਹਰਭਜਨ ਸਿੰਘ ਜੀ, ਨਾਨਕਸਰ ਕਲੇਰਾਂ, ਸੰਤ ਬਾਬਾ ਮਨਮੋਹਨ ਸਿੰਘ ਜੀ, ਬਾਰਨ, ਪਟਿਆਲਾ, ਸੰਤ ਬਾਬਾ ਹਰਪਾਲ ਸਿੰਘ ਜੀ, ਰੱਤਵਾੜਾ ਸਾਹਿਬ, ਸੰਤ ਬਾਬਾ ਹਰਚਰਨ ਸਿੰਘ ਜੀ ਕੁਟੀਆ ਵਾਲੇ ਪਟਿਆਲਾ, ਸੰਤ ਬਾਬਾ ਗੁਰਦੇਵ ਸਿੰਘ ਜੀ, ਗੁ: ਈਸਰ ਪ੍ਰਕਾਸ਼, ਬਨੂੜ, ਸੰਤ ਬਾਬਾ ਅਜੀਤ ਸਿੰਘ ਜੀ, ਗੁ: ਜੰਡ ਸਾਹਿਬ ਪਾਤਸ਼ਾਹੀ ਦਸਵੀਂ, ਫਰੀਦਕੋਟ ਤੋਂ ਇਲਾਵਾ ਭਾਈ ਕੁਲਵਿੰਦਰ ਸਿੰਘ, ਹਜੂਰੀ ਰਾਗੀ ਗੁ: ਨਾਨਕਸਰ ਲੁਧਿ:, ਭਾਈ ਬਲਜੀਤ ਸਿੰਘ, ਗੁ: ਨਾਨਕਸਰ, ਲੁਧਿ:, ਭਾਈ ਪੰਥਪ੍ਰੀਤ ਸਿੰਘ, ਹਜੂਰੀ ਰਾਗੀ ਗੁ: ਨਾਨਕਸਰ ਲੁਧਿ: ਆਦਿ ਸੰਤ-ਮਹਾਪੁਰਸ਼ ਅਤੇ ਰਾਗੀ ਜੱਥੇ ਗੁਰਬਾਣੀ ਵਿਚਾਰਾਂ ਅਤੇ ਗੁਰਬਾਣੀ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ 2 ਦਸੰਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਅਲੌਕਿਕ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜੱਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ, ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਪੰਥ ਦੇ ਪ੍ਰਸਿੱਧ ਰਾਗੀ ਜੱਥੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ ਸ. ਅਵਤਾਰ ਸਿੰਘ ਜੀ ਮੱਕੜ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਮਹੇਸ਼ਇੰਦਰ ਸਿੰਘ ਜੀ ਗਰੇਵਾਲ, ਸ. ਰਣਜੀਤ ਸਿੰਘ ਜੀ ਢਿੱਲੋਂ (ਐਮ.ਐੱਲ.ਏ.), ਸ. ਹੀਰਾ ਸਿੰਘ ਜੀ ਗਾਬੜੀਆ (ਸਾਬਕਾ ਮੰਤਰੀ), ਸ. ਸ਼ਰਨਜੀਤ ਸਿੰਘ ਢਿੱਲੋਂ (ਫ.ਾਂ.ਧ. / ਲੋਕ ਨਿਰਮਾਣ ਮੰਤਰੀ), ਸ. ਹਰਚਰਨ ਸਿੰਘ ਜੀ ਗੋਹਲਵੜੀਆ (ਮੇਅਰ, ਲੁਧਿਆਣਾ), ਸ. ਸੁਖਦੇਵ ਸਿੰਘ ਜੀ ਗਿੱਲ (ਕੌਂਸਲਰ, ਇਲਾਕਾ ਚੰਡੀਗੜ ਰੋਡ, ਲੁਧਿਆਣਾ) ਆਦਿ ਵੀ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦਸਿਆ ਕਿ ਉੱਘੇ ਵਿਦਵਾਨ ਭਗਵਾਨ ਸਿੰਘ ਜੋਹਲ ਗੁਰਮਤਿ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸੰਗਤਾਂ ਨੂੰ ਸਿੱਖ ਇਤਿਹਾਸ ਸਬੰਧੀ ਵਿਸਤਾਰ ਸਹਿਤ ਜਾਣੂ ਕਰਵਾਉਣਗੇ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger