ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੂਰਵ ਸ਼ਾਹਕੋਟ, ਮਲਸੀਆਂ ਸਮੇਤ ਵੱਖ-ਵੱਖ ਪਿੰਡਾਂ ‘ਚ ਸ਼ਰਧਾਂ ਨਾਲ ਮਨਾਇਆ

Wednesday, November 28, 20120 comments


ਸ਼ਾਹਕੋਟ/ਮਲਸੀਆਂ, 28 ਨਵੰਬਰ (ਸਚਦੇਵਾ) ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਸ਼ਾਹਕੋਟ, ਮਲਸੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬੜੀ ਹੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਾਰੇ ਹੀ ਗੁਰਦੁਆਰਿਆਂ ‘ਚ ਸੁੰਦਰ ਦੀਪ ਮਾਲਾ ਕੀਤੀ ਗਈ ।
ਨਜ਼ਦੀਕੀ ਪਿੰਡ ਮੂਲੇਵਾਲ ਖਹਿਰਾ ਵਿਖੇ ਸ਼ਹੀਦੀ ਯਾਦਗਾਰੀ ਗੁਰਦੁਆਰਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਦੇਰ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ । ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਪਾਲਕੀ ਦੇ ਪਿੱਛੇ ਕੀਰਤਨ ਸਰਵਨ ਕਰ ਰਹੀਆਂ ਸਨ । ਇਸ ਮੌਕੇ ਭਾਈ ਹਰਭਜਨ ਸਿੰਘ ਸਿੰਧੜ ਦੇ ਢਾਡੀ ਜਥੇ ਨੇ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਸੋਹਣ ਸਿੰਘ ਖਹਿਰਾ, ਗੁਰਪਾਲ ਸਿੰਘ ਪਾਲੀ, ਜੋਗਾ ਸਿੰਘ, ਹਰਬੰਸ ਸਿੰਘ, ਕੁਲਵੰਤ ਸਿੰਘ, ਲਾਲ ਸਿੰਘ ਪੰਚ, ਸੁਖਦੇਵ ਸਿੰਘ, ਕੁਲਦੀਪ ਸਿੰਘ, ਕੈਪਟਨ ਚੰਨਣ ਸਿੰਘ, ਬਖਸ਼ੀਸ਼ ਸਿੰਘ ਸਾਬਕਾ ਸਰਪੰਚ, ਡਾਕਟਰ ਹੀਰਾ ਸਿੰਘ, ਸੋਨੂੰ, ਉਕਾਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ ।
ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸਵੇਰ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਬੀਬੀ ਸਤਨਾਮ ਕੌਰ ਦੇ ਕੀਤਰਨੀ ਜਥੇ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਗੁਰੂ ਜਸ ਨਾਲ ਜੋੜਿਆ । ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ । ਰਾਤ ਸਮੇਂ ਗੁਰਦੁਆਰਾ ਸਾਹਿਬ ਵਿਖੇ ਆਤੀਸ਼ਬਾਜ਼ੀ ਕੀਤੀ ਗਈ, ਜੋ ਦੇਖਣਯੋਗ ਸੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਧਿੰਜਣ ਪ੍ਰਧਾਨ, ਪਰਮਜੀਤ ਸਿੰਘ ਝੀਤਾ ਉਪ ਪ੍ਰਧਾਨ, ਇੰਦਰਜੀਤ ਸਿੰਘ ਢੇਰੀਆ ਜਨਰਲ ਸਕੱਤਰ, ਸਹਾਇਕ ਸਕੱਤਰ ਸੁਰਿੰਦਰ ਸਿੰਘ ਪੱਦਮ, ਮਨਜੀਤ ਸਿੰਘ ਭਾਟੀਆ, ਨਰਿੰਦਰਪਾਲ ਸਿੰਘ ਲੱਲ, ਕੁਲਦੀਪ ਸਿੰਘ ਦੀਦ, ਦਰਸ਼ਨ ਸਿੰਘ, ਹਰਪਾਲ ਸਿੰਘ ਰੂਪਰਾ, ਬੱਬੂ ਰੂਪਰਾ, ਮਨਪ੍ਰੀਤ ਸਿੰਘ, ਹਰਭਜਨ ਸਿੰਘ ਚਤਰੱਥ, ਨਿਰਮਲ ਸਿੰਘ ਨਿੰਮੀ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।
ਗੁਰਦੁਆਰਾ ਸ਼੍ਰੀ ਹਰਿਗੋਬਿੰਦ ਸਾਹਿਬ ਮੁਹੱਲਾ ਧੂੜਕੋਟ ਸ਼ਾਹਕੋਟ ਵਿਖੇ ਪ੍ਰਕਾਸ਼ ਪੂਰਵ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਵੇਰ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਉਪਰੰਤ ਬਾਬਾ ਨਾਹਰ ਸਿੰਘ ਜੀ ਦੇ ਕੀਰਤਨੀ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਪਰਮਜੀਤ ਸਿੰਘ ਝੀਤਾ, ਅਜੀਤ ਸਿੰਘ ਝੀਤਾ, ਜਥੇਦਾਰ ਅਰਜਨ ਸਿੰਘ, ਮਾਸਟਰ ਬਲਕਾਰ ਸਿੰਘ ਸਚਦੇਵਾ, ਧਰਮ ਸਿੰਘ, ਅਜੀਤ ਸਿੰਘ ਔਲਖ, ਅਤਰ ਸਿੰਘ ਜੌੜਾ, ਦਿਲਬਾਗ ਸਿੰਘ ਚੰਦੀ, ਪਰਮਜੀਤ ਸਿੰਘ ਚੰਦੀ, ਚਰਨਜੀਤ ਸਿੰਘ ਚੰਦੀ, ਸੁਖਦਿਆਲ ਸਿੰਘ ਕਾਲਾ, ਕੁਲਦੀਪ ਸਿੰਘ ਢੇਸੀ ਆਦਿ ਹਾਜ਼ਰ ਸਨ ।
ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਜਗਦੀਸ਼ ਲਾਲ, ਸਾਬਕਾ ਪ੍ਰਧਾਨ ਤੀਰਥ ਰੱਲ, ਡਾਕਟਰ ਸੁਰਿੰਦਰ ਭੱਟੀ, ਦਰਸ਼ਨ ਲਾਲ, ਗੋਬਿੰਦਾ, ਜਗਮੀਤ ਕੁਮਾਰ, ਦਲਬੀਰ ਚੰਦ, ਉਜਾਗਰ ਸਿੰਘ ਆਦਿ ਹਾਜ਼ਰ ਸਨ । 
ਇਸ ਤੋਂ ਇਲਾਵਾ ਪਿੰਡ ਢੰਡੋਵਾਲ, ਕੋਟਲਾ ਸੂਰਜ ਮੱਲ, ਨੰਗਲ ਅੰਬੀਆ, ਮਲਸੀਆਂ, ਬਾਜਵਾਂ ਕਲਾਂ, ਬਾਜਵਾ ਖੁਰਦ, ਬਾਹਮਣੀਆਂ ਆਦਿ ਪਿੰਡਾਂ ‘ਚ ਵੀ ਪ੍ਰਕਾਸ਼ ਦਿਹਾੜਾ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਵੱਡੀ ਗਿਣਤੀ ‘ਚ ਸੰਗਤਾਂ ਨੇ ਗੁਰਦੁਆਰਿਆਂ ‘ਚ ਹਾਜ਼ਰੀ ਲਗਵਾਈ ਅਤੇ ਕੀਰਤਨ ਸਰਵਨ ਕੀਤਾ ।


ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਪਿੰਡ ਮੂਲੇਵਾਲ ਖਹਿਰਾ ਵਿਖੇ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ । ਨਾਲ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਕੀਰਤਨ ਕਰਦਾ ਬੀਬੀ ਸਤਨਾਮ ਕੌਰ ਦਾ ਕੀਰਤਨੀ ਜਥਾ ।
ਸ਼ਾਹਕੋਟ ਵਿਖੇ ਗੁਰਦੁਆਰਾ ਸ਼੍ਰੀ ਹਰਿਗੋਬਿੰਦ ਸਾਹਿਬ ਵਿਖੇ ਕੀਰਤਨ ਕਰਦਾ ਭਾਈ ਨਾਹਰ ਦਾ ਕੀਰਤਨੀ ਜਥਾ । ਨਾਲ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਸ਼ਾਹਕੋਟ ਵਿਖੇ ਕੀਰਤਨ ਕਰਦਾ ਕੀਰਨਤੀ ਜਥਾ ।


 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger