ਮੋਜੂਦਾ ਸਿਆਸੀ ਸਰੂਪ ਨੂੰ ਬਦਲਣ ਲਈ ਸਮਾਜਵਾਦੀ ਤੇ ਮਾਰਕਸਵਾਦੀ ਵਿਚਾਰਧਾਰਾ ਵਾਲੇ ਸਿਆਸੀ ਲੋਕਾਂ ਨੂੰ ਅ¤ਗੇ ਆਉਣ ਦੀ ਜਰੂਰਤ:ਲਾਰੈਂਸ ਚੌਧਰੀ

Wednesday, November 28, 20120 comments


ਹੁਸ਼ਿਆਰਪੁਰ 28 ਨਵੰਬਰ (ਨਛਤਰ ਸਿੰਘ)-ਮਸੀਹੀ ਏਕਤਾ ਮੁਹਿੰਮ ਅਧੀਨ ਕ੍ਰਿਸ਼ਚੀਅਨ ਫਰੰਟ ਹਲਕਾ ਚਬੇਵਾਲ ਦੀ ਮੀਟਿੰਗ ਪਿੰਡ ਖਨੋੜਾ ਵਿਖੇ ਜਨਰਲ ਸਕਤਰ ਵਿਲੀਅਮ ਮਸੀਹ ਅਤੇ ਪਾਸਟਰ ਜੋਹਨ ਨੇ ਸਾਂਝੇ ਤੋਰ ਤੇ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿ¤ਚ ਪੰਜਾਬ ਪ੍ਰਧਾਨ ਲਾਰੈਂਸ ਚੌਧਰੀ ਮਖ ਮਹਿਮਾਨ ਦੇ ਤੋਰ ਤੇ ਹਾਜਰ ਹੋਏ। ਮੀਟਿੰਗ ਪ੍ਰਾਥਨਾ ਨਾਲ ਸ਼ੁਰੂ ਹੋਈ। ਮੀਟਿੰਗ ਵਿ¤ਚ ਬਲਾਕ ਕਮੇਟੀ, ਇਲਾਕੇ ਦੇ ਪਾਸਟਰ ਸਾਹਿਬਾਨ ਅਤੇ ਪਿੰਡ ਦੇ ਮਸੀਹੀ ਭੈਣਾਂ ਭਰਾਵਾਂ ਨੇ ਹਿ¤ਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਲਾਰੈਂਸ ਚੌਧਰੀ ਨੇ ਕਿਹਾ ਕਿ ਅਜਾਦੀ ਦੇ 65 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਿੰਡਾਂ ਦਾ ਸਮ¤ੁਚਾ ਆਰਥਿਕ, ਸਮਾਜਿਕ ਅਤੇ ਸਿਖਿਅਕ ਵਿਕਾਸ ਨਹੀ ਹੋ ਸਕਿਆ ਹੈ।ਉਨ•ਾਂ ਕਿਹਾ ਕਿ ਅਜੇ ਵੀ ਪੰਜਾਬ ਦੀ ਪੇਡੂ ਜਨਸੰਖਿਆ ਅਨਪੜਤਾ, ਗਰੀਬੀ ਅਤੇ ਮਾੜੀ ਸਿਹਤ ਸਹੂਲਤ ਦੀ ਸ਼ਿਕਾਰ ਹੈ। ਜਿਸ ਕਾਰਨ ਸ਼ਹਿਰੀ ਵਸੋਂ ਦੇ ਵਿਕਾਸ ਅਤੇ ਪੇਡੂ ਵਸੋਂ ਦੇ ਵਿਕਾਸ ਵਿ¤ਚ ਜਮੀਨ ਅਸਮਾਨ ਦਾ ਅੰਤਰ ਹੈ। ਉਨ•ਾਂ ਕਿਹਾ ਕਿ ਅਜੇ ਵੀ ਬਹੁਤ ਸਾਰੇ ਪਿੰਡਾਂ ਦੇ ਗਰੀਬ ਲੋਕ ਪਖਾਨਿਆ ਦੀ ਘਾਟ ਅਤੇ ਸ਼ੁ¤ਧ ਪਾਣੀ ਨਾ ਮਿਲਣ ਕਾਰਨ ਭਾਰੀ ਸਮ¤ਸਿਆਵਾਂ ਦਾ ਸਾਹਮਣਾ ਕਰਦੇ ਹਨ। ਉਨ•ਾਂ ਕਿਹਾ ਕਿ ਰਾਜਨੀਤਿਕ ਤੋਰ ਤੇ ਇਸਦੇ ਅਨੇਕਾਂ ਕਾਰਨ ਹਨ। ਉਨ•ਾਂ ਕਿਹਾ ਕਿ ਦੇਸ਼ ਵਿ¤ਚ ਗਰੀਬਾਂ ਨੂੰ ਅਮੀਰਾਂ ਦੇ ਬਰਾਬਰ ਲਿਆਉਣ ਲਈ ਮਾਰਕਸਵਾਦ ਦੀ ਵਿਚਾਰਧਾਰਾ 5 ਫੀਸਦੀ ਦੇਸ਼ ਵਾਸੀਆਂ ਵਿ¤ਚ ਸਿਮਟ ਕੇ ਰਹਿ ਗਈ ਹੈ ਅਤੇ ਸਮਾਜਵਾਦ ਦੀ ਗ¤ਲ ਕਰਨ ਵਾਲੀਆਂ ਪਾਰਟੀਆਂ ਵੀ ਪੂੰਜੀਵਾਦੀ ਸਿਆਸਤ ਦਾ ਸ਼ਿਕਾਰ ਹੋ ਗਈਆਂ ਹਨ। ਜਿਸ ਕਾਰਨ ਗਰੀਬਾਂ ਅਤੇ ਗਰੀਬੀ ਰੇਖਾ ਤੋਂ ਹੇਠਾ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿ¤ਚ ਵਾਧਾ ਚਿੰਤਾਂ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਮੋਜੂਦਾ ਸਿਆਸੀ ਸਰੂਪ ਨੂੰ ਬਦਲਣ ਲਈ ਸਮਾਜਵਾਦੀ ਤੇ ਮਾਰਕਸਵਾਦੀ ਵਿਚਾਰਧਾਰਾ ਵਾਲੇ ਸਿਆਸੀ ਲੋਕਾਂ ਨੂੰ ਅ¤ਗੇ ਆਉਣ ਦੀ ਜਰੂਰਤ ਹੈ। ਉਨ•ਾਂ ਮੀਟਿੰਗ ਵਿ¤ਚ ਦਿ¤ਲੀ ਕਰਾਈਮ ਬਰਾਂਚ ਦੁਆਰਾ ਜਿੰਦਲ ਗਰੁ¤ਪ ਦੁਆਰਾ ਲਗਾਏ ਗਏ ਝੂਠੇ ਦੋਸ਼ ਵਿ¤ਚ ਇ¤ਕ ਟੀਵੀ ਚੈਨਲ ਦੇ ਸੰਪਾਦਕ ਅਤੇ ਬਿ¤ਜਨਸ ਹੈਡ ਨੂੰ  ਗ੍ਰਿਫਤਾਰ ਕਰਨ ਦੀ ਕ੍ਰਿਸ਼ਚੀਅਨ ਫਰੰਟ ਕਰੜੇ ਸ਼ਬਦਾਂ ਵਿ¤ਚ ਨਿੰਦਾਂ ਕਰਦਾ ਹੈ ਅਤੇ ਇਹ ਗ੍ਰਿਫਤਾਰੀ ਪ੍ਰੈਸ ਦੀ ਅਜਾਦੀ ਨੂੰ ਢਾਹ ਲਾਉਣ ਦੀ ਇ¤ਕ ਘਟੀਆਂ ਸਾਜਿਸ਼ ਹੈ। ਕ੍ਰਿਸ਼ਚੀਅਨ ਫਰੰਟ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਸ ਸਾਰੀ ਘਟਨਾਂ ਦੀ ਨਿਆਇਕ ਜਾਂਚ ਕਰਾਈ ਜਾਵੇ। ਮਸੀਹੀ ਭਾਈਚਾਰੇ ਵਲੋਂ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਪਿੰਡ ਖਨੋੜਾ ਵਿਖੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਦੇ ਸਬੰਧ ਵਿ¤ਚ ਸਾਰੇ ਚਰਚਾ ਨੇ ਮਿਲ ਕੇ 16 ਦਸੰਬਰ ਨੂੰ 11 ਵਜੇ ਕ੍ਰਿਸਮਸ ਸ਼ੋਭਾ ਯਾਤਰਾ ਕ¤ਢਣ ਦਾ ਫੈਸਲਾਂ ਕੀਤਾ ਗਿਆ। ਮੀਟੰਗ ਵਿ¤ਚ ਪਾਸਟਰ ਡੈਨੀਅਲ, ਰਜਿੰਦਰ, ਧਰਮਪਾਲ, ਭੈਣ ਰੋਜੀ, ਡੈਨੀ ਅਤੇ ਨੌਜਵਾਨ ਭੈਣਾਂ ਭਰਾਵਾਂ ਆਦਿ ਨੇ ਹਿ¤ਸਾ ਲਿਆ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger