ਲੋਕ ਕਲਾਵਾਂ ਸੱਭਿਆਚਾਰਕ ਕੌਂਸਲ ਪੰਜਾਬ ਨੇ ਕਰਵਾਏ ਛੋਟੇ ਬੱਚਿਆਂ ਦੇ ਦਸਤਾਰ ਮੁਕਾਬਲੇ

Tuesday, November 27, 20120 comments


ਬੱਚਿਆਂ ਦੀ ਉਸਾਰੂ ਸੋਚ ਕਾਰਨ ਦੇਸ਼ ਤੇ ਕੌਮ ਤਰੱਕੀ ਕਰਦੀ ਹੈ - ਚੀਮਾ
 ਖੰਨਾ, 25 ਨਵੰਬਰ (ਪਪ) - ਲੋਕ ਕਲਾਵਾਂ ਸੱਭਿਆਚਾਰਕ ਕੌਂਸਲ ਪੰਜਾਬ ਵੱਲੋਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਾਰਡ ਨੰਬਰ 9 ਅਮਲੋਹ ਰੋਡ ਵਿਖੇ ਅੱਜ ਛੋਟੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਪਹੁੰਚੇ। ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੀਮਾ ਨੇ ਕਿਹਾ ਬੱਚੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਬੱਚਿਆਂ ਦੀ ਉਸਾਰੂ ਸੋਚ ਕਾਰਨ ਦੇਸ਼ ਤੇ ਕੌਮ ਤਰੱਕੀ ਕਰਦੀ ਹੈ। ਇਸ ਲਈ ਬੱਚਿਆਂ ਲਈ ਅਜਿਹੇ ਮੁਕਾਬਲੇ ਕਰਵਾਉਣੇ ਜ਼ਰੂਰੀ ਹਨ। ਉਨ•ਾਂ ਕਿਹਾ ਕਿ ਛੋਟੇ ਬੱਚੇ ਕੋਰੇ ਕਾਗਜ਼ ਦੀ ਤਰ•ਾਂ ਹੁੰਦੇ ਹਨ, ਇਸ ਉਪਰ ਕੀ ਲਿਖਣਾ ਦੀ ਜਿੰਮੇਵਾਰੀ ਸਾਡੀ ਹੈ। ਉਨ•ਾਂ ਕਿਹਾ ਪੰਜਾਬ ਵਿੱਚ ਪੱਛਮੀ ਸੱਭਿਅਤਾ ਦੇ ਪ੍ਰਭਾਵ ਕਾਰਨ ਅੱਜ ਪੰਜਾਬ ਦਾ ਨੌਜਵਾਨ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਭੁੱਲ ਚੁੱਕਾ ਹੈ। ਜਿਸ ਕਾਰਨ ਇਹ ਨਸ਼ਿਆਂ ਦੇ ਦਰਿਆ ਵਿੱਚ ਵਹਿ ਤੁਰਿਆ ਹੈ। ਸ਼੍ਰੀ ਚੀਮਾ ਨੇ ਕਿਹਾ ਕਿ ਜੇਕਰ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਸਾਰੂ ਸੋਚ ਬਾਰੇ ਜਾਣੂ ਕਰਵਾਵਾਂਗੇ ਤਾ ਹੀ ਅਜੋਕੀ ਪੀੜ•ੀ ਸਾਡੇ ਪੁਰਾਤਨ ਅਮੀਰ ਵਿਰਾਸਤ ਨੂੰ ਸਮਝ ਤੇ ਸੰਭਾਲ ਸਕਦੀ ਹੈ। ਉਨ•ਾਂ ਕਿਹਾ ਕਿ ਨੌਜਵਾਨ ਪੀੜ•ੀ ਨੂੰ ਆਪਣੇ ਵਿਰਸੇ ਬਾਰੇ ਜਾਣੂ ਕਰਵਾਉਣਾ ਸਮੇ ਦੀ ਮੁੱਖ ਲੋੜ ਹੈ। ਇਸ ਮੌਕੇ ’ਤੇ ਕੌਂਸਲ ਦੇ ਪ੍ਰਧਾਨ ਜਸਵਿੰਦਰ ਸਿੰਘ ਰਿਆੜ ਨੇ ਕਿਹਾ ਸਿੱਖ ਬੱਚਿਆਂ ਵਿੱਚ ਸਿੱਖੀ ਦੇ ਅਮੀਰ ਇਤਿਹਾਸ ਨੂੰ ਜਾਣੂ ਕਰਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਢਾਡੀ, ਕੀਰਤਨ ਰਬਾਰ ਕਰਵਾਇਆ ਜਾਵਖੇਗਾ। ਜਿਸ ਵਿੱਚ ਸਮਾਜਿਕ ਬੁਰਾਈਆਂ, ਭਰੂਣ ਹੱਤਿਆ, ਪਤਿੱਤਪੁਣਾ ਅਤੇ ਦਾਜ ਵਰਗੀ ਲਾਹਣਤ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਗੁਰਬਾਨੀ ਕੰਠ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਹਰ ਬਾਰੇ ਕਰਵਾਏ ਜਾਣਗੇ। ਇਸ ਦੌਰਾਨ ਤਸਤਾਰ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਬੱਚਿਆਂ ਨੂੰ ਦਸਤਾਰਾਂ ਅਤੇ ਸਨਮਾਨ ਪੱਤਰ ਦਿੱਤੇ ਗਏ। ਸ੍ਰ. ਇਕਬਾਲ ਸਿੰਘ ਚੰਨੀ ਪ੍ਰਧਾਨ ਨਗਰ ਕੌਂਸਲ ਖੰਨਾ ਵੱਲੋਂ ਬੱਚਿਆਂ ਨੂੰ  ਸਫਲ ਰਹਿਣ ’ਤੇ ਵਧਾਈ ਦਿੱਤੀ ਗਈ ਅਤੇ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਡਾ. ਬਹਾਦਰ ਸਿੰਘ ਵਰਮਾ ਚੇਅਰਮੈਨ, ਦਵਿੰਦਰ ਸਿੰਘ ਰਾਮਗੜ•ੀਆ ਮੀਤ ਪ੍ਰਧਾਨ, ਬਲਜਿੰਦਰ ਸਿੰਘ ਪਨਾਗ, ਪਰਮਜੀਤ ਸਿੰਘ ਬੌਬੀ ਕੌਂਸਲਰ, ਗੁਰਮੇਲ ਸਿੰਘ ਪ੍ਰਧਾਨ ਗੁਰੁਆਰਾ ਕਮੇਟੀ, ਜੱਥੇਦਾਰ ਗੁਰਚਰਨ ਸਿੰਘ, ਅਜੈ ਸੂਦ ਪ੍ਰਧਾਨ ਭਾਜਪਾ ਖੰਨਾ ਮੰਡਲ, ਰਾਜ ਕੁਮਾਰ ਮੈਨਰੋ ਜਨਰਲ ਸਕੱਤਰ ਬੀਜੇਪੀ, ਸੁਧੀਰ ਸੋਨੂੰ, ਗੁਲਸ਼ਨ ਸ਼ਰਮਾ, ਅਨੂਪ ਸ਼ਰਮਾ, ਸੋਹਣ ਸਿੰਘ ਟਰਾਂਸਪੋਰਟਰ, ਮਾਸਟਰ ਅਮਰਜੀਤ ਸਿੰਘ, ਰਾਜੀਵ ਕੁਮਾਰ, ਗੁਰਮੀਤ ਸਿੰਘ, ਸੁਨੀਲ ਕੁਮਾਰਆਦਿ ਹਾਜ਼ਰ ਸਨ। 

  ਲੋਕ ਕਲਾਵਾਂ ਸੱਭਿਆਚਾਰਕ ਕੌਂਸਲ ਪੰਜਾਬ ਵੱਲੋਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਖੇ ਦਸਤਾਰ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ।          

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger