ਝੁਨੀਰ ਭਾਰਤ ਗੈਸ ਏਜੰਸੀ ਨੇ ਜੇ ਲੋਕਾ ਦੀ ਲੁੱਟ ਬੰਦ ਨਾ ਕੀਤੀ ਤਾ ਸੰਘਰਸ ਤਿੱਖਾ ਕਰਾਗੇ :ਮਲੂਕ ਸਿੰਘ ਹਰੀਕੇ

Tuesday, November 27, 20120 comments


ਝੁਨੀਰ 27 ਨਵਬੰਰ(ਸੰਜੀਵ ਸਿੰਗਲਾ) ਜਿਥੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਲੋਕਾ ਨੂੰ ਹਰ ਸਹੂਲਤ ਦੇਣ ਵਾਸਤੇ ਉਪਰਾਲੇ ਕਰ ਰਹੀ ਹੈ ਉਥੇ ਕੁਝ ਵਪਾਰੀ ਆਪਣੇ ਸੁਆਰਥ ਵਾਸਤੇ ਭੋਲੇ ਭਾਲੇ ਲੋਕਾ ਸਰਕਾਰ ਦੇ ਰੂਲਾ ਦੇ ਉਲਟ ਆਪਣੀ ਮਰਜੀ ਨਾਲ ਰੇਟ ਲੈ ਕਿ ਲੁੱਟ ਮਚਾ ਰਹੇ ਹਨ ਝੁਨੀਰ ਭਾਰਤ ਗੈਸ ਏਜੰਸੀ ਹਮੇਸਾ ਹੀ ਅਖਬਾਰਾ ਦੀਆਂ ਸੁਰਖੀਆਂ ‘ਚ ਰਹੀ ਹੈ ਪਰ ਪ੍ਰਸ਼ਾਸਨ ਗੂੜੀ ਨੀਦ ਸੁੱਤਾ ਹੈ ਇਸ ਕਰਕੇ ਹੀ ਇਸ ਏਜੰਸੀ ਵਿੱਰੁਧ ਕੋਈ ਠੋਸ ਕਾਰਵਾਈ ਨਹੀ ਹੋਈ ਇਸ ਸੰਬਧੀ ਪ੍ਰੈਸ਼ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਕਿਹਾ ਭਾਂਰਤ ਗੈਸ ਏਜੰਸੀ ਝੁਨੀਰ ਨਵਾ ਕੂਨੈਕਸ਼ਨ 4800 ਰੁਪਏ ਦਾ ਦੇ ਰਹੇ ਹਨ ਜਦ ਕਿ ਸਰਕਾਰੀ ਹਦਾਇਤਾ ਮੁਤਾਬਕ ਇਹ ਕੂਨੈਕਸ਼ਨ 2300 ਰੁਪਏ ਦਾ ਬਣਦਾ ਹੈ  ਜਿਸ ਵਿੱਚ ਸਰਕਾਰੀ ਹਦਾਇਤਾ ਆਨੁਸਾਰ ਇੱਕ ਪਾਈਪ ਇੱਕ ਰੈਗੂਲੈਟਰ  ਇੱਕ ਸਲੰਡਰ ਅਤੇ ਕਾਪੀ ਮਿਲਦੀ ਹੈ ਪਰ ਇਹ ਏਜੰਸੀ ਵਾਲੇ ਗੈਸੀ ਚੱਲ੍ਹਾ ਹਰ ਗਾਹਕ ਨੂੰ ਮੱਲ੍ਹੋ ਮੱਲ੍ਹੀ ਦਿੰਦੇ ਹਨ ਜੋ ਚੁੱਲ਼੍ਹਾ ਗਾਹਕ ਨੇ ਆਪਣੀ ਮਰਜੀ ਅਨੁਸਾਰ ਲੈਣਾ ਹੁੰਦਾ ਹੈ ਪਰ ਜੇਕਰ ਗਾਹਕ ਗੈਸੀ ਚੂਲ੍ਹਾ ਲੈਣ ਤੋ ਇਨਕਾਰ ਕਰਦਾ ਹੈ ਇਹ ਗੈਸ ਏਜੰਸੀ ਵਾਲੇ ਗਾਹਕ ਨੂੰ ਕੂਨੈਕਸ਼ਨ ਦੇਣ ਤੋ ਨਾਹ ਕਰ ਦਿੰਦੇ ਹਨ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਡੀ ਸੀ ਮਾਨਸਾ ਅਮਿਤ ਢਾਕਾ ਕੋਲੋ ਮੰਗ ਕਰ ਦਿਆ ਕਿਹਾ ਮਾਨਸਾ ਜਿਲ੍ਹੇ ਦੀਆ ਸਾਰੀਆਂ ਏਜੰਸੀਆਂ ਦਾ ਅਚਨਚੇਤ ਚੈਕਿੰਗ ਕਰਕੇ ਕਾਰਵਾਈ ਕੀਤੀ ਜਾਵੇ ਤਾ ਜੋ ਆਮ ਆਦਮੀ ਨੂੰ ਸਰਕਾਰ ਵੱਲੋ ਦਿੱਤੀਆਂ ਸਹੂਲਤਾ ਸਹੀ ਮਿਲ ਸਕਣ ਉਹਨਾ ਕਿਹਾ ਜੇਕਰ ਪ੍ਰਸ਼ਾਸਨ ਨੇ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾ ਆਉਣ ਵਾਲੇ ਦਿਨਾ ‘ਚ ਕਿਸਾਨਾ ਵੱਲੋ ਸੰਘਰਸ ਵਿੱਢਿਆ ਜਾਵੇਗਾ ਜਿਸ ਦਾ ਪ੍ਰਸ਼ਾਸਨ ਜੁੰਮੇਵਾਰ ਹੋਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger