ਦਰਬਾਰ ਸੰਪਰਦਾਇ ਲੋਪੋਂ ਨੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ, ਹਜ਼ਾਰਾਂ ਸੰਗਤਾਂ ਪੁੱਜੀਆਂ ਪੁਰਾਤਨ ਰਵਾਇਤਾਂ ਅਨੁਸਾਰ ਮੋਢਿਆਂ ’ਤੇ ਚੁੱਕੀ ਗੁਰੂ ਸਾਹਿਬ ਵਾਲੀ ਪਾਲਕੀ।

Wednesday, November 28, 20120 comments


ਬੱਧਨੀ ਕਲਾਂ 28 ਨਵੰਬਰ ( ਚਮਕੌਰ ਲੋਪੋਂ ) ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਵੱਲੋਂ ਸੰਪਰਦਾਇ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਜੀ ਲੋਪੋਂ ਵਾਲੇ ਅਤੇ ਸੁਆਮੀ ਜੋਰਾ ਸਿੰਘ ਜੀਆਂ ਦੀ ਤੋਰੀ ਮਰਯਾਦਾ ਅਨੁਸਾਰ ਉਹਨਾਂ ਦੇ ਹੁਕਮਾ ਤੇ ਫੁੱਲ ਚਾੜਦਿਆ ਅੱਧੀ ਸਦੀ ਤੋਂ ਪਹਿਲਾਂ ਸ਼ੁਰੂ ਕੀਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਕੱਢਣ ਦੀ ਰਵਾਇਤ ਨੂੰ ਨਿਰੰਤਰ ਮਰਿਆਦਾ ਸਹਿਤ ਨਿਭਾਉਂਦਿਆਂ ਹੋਇਆ ਅੱਜ ਪਿੰਡ ਲੋਪੋਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਕੱਢੇ ਇਸ ਨਗਰ ਕੀਰਤਨ ਦੀ ਅਗਵਾਈ ਗੁਰੂ ਕੇ ਸਾਜੇ ਪੰਜ ਪਿਆਰਿਆਂ ਨੇ ਕੀਤੀ। ਸਭ ਤੋਂ ਅੱਗੇ ਗਤਕਾ ਪਾਰਟੀਆਂ, ਫੌਜ਼ੀ ਬੈਂਡ ਅਤੇ ਨਗਾਰੇ ਦੀ ਡੱਗ-ਡੱਗ ਤੋਂ ਇਲਾਵਾ, ਹਜ਼ਾਰਾਂ ਦੀ ਤਾਦਾਦ ’ਚ ਸੰਗਤਾਂ ’ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ’ ਦੇ ਸ਼ਬਦ ਗਾ ਕੇ ਸਮੁੱਚੀ ਕਾਇਨਾਤ ਨੂੰ ਅਕਾਲ ਪੁਰਖ ਦੇ ਰੰਗ ’ਚ ਰੰਗ ਰਹੀਆਂ ਸਨ। ਫੁੱਲਾਂ ਨਾਲ ਸਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਨੂੰ ਸੰਗਤਾਂ ਵੱਲੋਂ ਵਾਰੀ ਸਿਰ ਮੋਢਿਆ ਉਪਰ ਚੁੱਕ ਕੇ ਪਿੰਡ ਦੀ ਪਰਿਕਰਮਾ ਕਰਨ ਦਾ ਆਨੰਦ, ਪੁਰਾਤਨ ਇਤਿਹਾਸ ਨੂੰ ਸੁਰਜੀਤ ਕਰ ਰਿਹਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੰਤ ਆਸ਼ਰਮ ਲੋਪੋਂ ਵਿਖੇ ਅੱਜ ਸਵੇਰੇ 13 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋਇਆ ਨਗਰ ਕੀਰਤਨ ਪਿੰਡ ਦਾ ਸਾਢੇ ਸੱਤ ਕਿਲੋਮੀਟਰ ਲੰਬਾ ਪੈਂਡਾ ਤੈਅ ਕਰਕੇ ਚਾਰ ਵੱਖ-ਵੱਖ ਪੜ•ਾਵਾਂ ’ਤੇ ਰੁਕਦਾ ਹੋਇਆ ਸੰਤ ਆਸ਼ਰਮ ਲੋਪੋਂ ਵਿਖੇ ਦੇਰ ਸ਼ਾਮ ਸੰਪੰਨ ਹੋਇਆ। ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਨੇ ਆਪਣੇ ਰੂਹਾਨੀ ਪ੍ਰਵਚਨਾਂ ਦੌਰਾਨ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਰਚਨਾ ਕਰਕੇ, ਸਾਨੂੰ ਸਿੱਧੇ ਰਸਤੇ ਪਾਇਆ ਹੈ ਅਤੇ ਗੁਰੂ ਸਾਹਿਬ ਨੇ ਹਮੇਸ਼ਾਂ ਹੀ ਸਾਰੇ ਧਰਮਾਂ ਨੂੰ ਬਰਾਬਰ ਦੱਸਦਿਆਂ ਹੋਇਆ, ਇਨਸਾਨੀ ਜਾਮੇ ਨੂੰ ਏਕ ਜੋਤ ਦੀ ਉਪਜ ਦੱਸਿਆ। ਉਨ•ਾਂ ਕਿਹਾ ਕਿ ਅੱਜ ਸਾਨੂੰ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਮੇਂ, ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਆਪਣੀ ਬੁੱਧੀ ਨੂੰ ਗੁਰੂ ਨਾਲ ਜੋੜੇਗਾ। ਇਸ ਮੌਕੇ ਭਗੀਰਥ ਸਿੰਘ ਗਿੱਲ, ਸੁਰਜੀਤ ਸਿੰਘ ਚੁੱਘਾ ਆਸਟ੍ਰੇਲੀਆ, ਹਰਨਾਮ ਸਿੰਘ ਲੋਪੋਂ, ਜਗਜੀਤ ਸਿੰਘ ਜੱਗਾ, ਅਮਰਜੀਤ ਸਿੰਘ ਕਾਲਾ, ਪਰਮਜੀਤ ਸਿੰਘ ਪੰਮਾ ਹੈਡ ਗ੍ਰੰਥੀ, ਬਲਵਿੰਦਰ ਸਿੰਘ, ਹਰਨੇਕ ਸਿੰਘ ਦਬੜ•ੀਖਾਨਾ, ਸੁਰਜੀਤ ਸਿੰਘ ਲੋਪੋਂ, ਅਜੈਬ ਸਿੰਘ ਪੰਚ, ਬੁੱਧ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਮਲਕ, ਬਿੰਦਰ ਸਿੰਘ ਲੋਪੋਂ, ਸਾਜਨ ਸਟੂਡੀਓ ਲੋਪੋ, ਭਾਈ ਸ਼ਿੰਦਰ ਸਿੰਘ, ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਲਗਵਾਕੇ, ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।  

ਨਗਰ ਕੀਰਤਨ ਦੇ ਤੀਸਰੇ ਪੜਾਓ ਮੌਕੇ ਪੰਜ ਪਿਆਰਿਆਂ ਨਾਲ ਦਰਬਾਰ ਸੰਪਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ। ਫੋਟੋ:-ਚਮਕੌਰ ਲੋਪੋਂ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger