ਤਕਨੀਕੀ ਸਿਖਿਆ ਵਿਭਾਗ ਲਈ ਵਿਦਿਆਰਥੀਆਂ ਦੀ ਪਲੇਸਮੈਂਟ ਕਰਾਉਣਾ ਵਿਸ਼ੇਸ਼ ਤਰਜੀਹ - ਜੋਸ਼ੀ

Wednesday, November 28, 20120 comments


ਚੰਡੀਗੜ  28 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਦੇ ਤਕਨੀਕੀ ਸਿ¤ਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਰਾਜ ਵਿ¤ਚ ਤਕਨੀਕੀ ਸਿ¤ਖਿਆ ਦੇ ਮਿਆਰ ਨੂੰ ਉ¤ਚਾ ਚੁ¤ਕਣ ਲਈ ਤਕਨੀਕੀ ਸਿ¤ਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸਿਖਿਆਰਥੀਆਂ ਨੂੰ ਆਧੁਨਿਕ ਮਸ਼ੀਨਾਂ ‘ਤੇ ਸਿਖਲਾਈ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਹ ਹਦਾਇਤਾਂ ਉਨ੍ਹਾਂ ਨੇ ਅ¤ਜ ਇਥੇ ਤਕਨੀਕੀ ਸਿ¤ਖਿਆ ਵਿਭਾਗ ਦੇ ਉ¤ਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿ¤ਤੀਆਂ। ਮੰਤਰੀ ਨੇ ਅ¤ਗੇ ਦ¤ਸਿਆ ਕਿ ਵਿਦਿਆਰਥੀਆਂ ਦੀ ਪ੍ਰਸਿ¤ਧ ਕੰਪਨੀਆਂ ਵਿ¤ਚ ਪਲੇਸਮੈਂਟ ਕਰਾਉਣਾ ਵਿਭਾਗ ਦੀ ਵਿਸ਼ੇਸ਼ ਤਰਜੀਹ ਹੈ। ਉਨ੍ਹਾਂ ਦ¤ਸਿਆ ਕਿ ਇਸ ਤਹਿਤ ਲੁਧਿਆਣਾ ਵਿਖੇ 29 ਨਵੰਬਰ ਨੂੰ ਨੌਕਰੀ ਮੇਲਾ ਕਰਾਇਆ ਜਾ ਰਿਹਾ ਹੈ, ਜਿਸ ਵਿ¤ਚ 60 ਪ੍ਰਮੁ¤ਖ ਕੰਪਨੀਆਂ ਹਿ¤ਸਾ ਲੈ ਰਹੀਆਂ ਹਨ। ਉਨ੍ਹਾਂ ਦ¤ਸਿਆ ਕਿ ਇਸ ਨੌਕਰੀ ਮੇਲੇ ਵਿ¤ਚ 1200 ਨੌਕਰੀਆਂ ਲਈ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਸ੍ਰੀ ਜੋਸ਼ੀ ਨੇ ਸਕੂਲ ਛ¤ਡਣ ਵਾਲੇ ਵਿਦਿਆਰਥੀਆਂ ਦੀ ਭਲਾਈ ਲਈ ਉ¤ਚ ਅਧਿਕਾਰੀਆਂ ਨੂੰ ਅਜਿਹੇ ਥੋੜੇ ਸਮੇਂ ਦੇ ਕੋਰਸ ਸ਼ੁਰੂ ਕਰਨ ਲਈ ਕਿਹਾ ਜਿਹੜੇ ਮੌਜੂਦਾ ਸਮੇਂ ਵਿ¤ਚ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਵਿ¤ਚ ਸਹਾਈ ਹੋਣ। ਮੀਟਿੰਗ ਦੌਰਾਨ ਸ੍ਰੀ ਜੋਸ਼ੀ ਨੇ ਵਿਭਾਗ ਨੂੰ ਪੀ.ਪੀ.ਪੀ. ਅਤੇ ਸੀ.ਈ.ਓ. ਸਕੀਮ ਤਹਿਤ ਮਿਆਰੀ ਉਤਪਾਦ ਖਰੀਦਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖਰੀਦੇ ਗਏ ਉਤਪਾਦਾਂ ਦੀ ਪਰਖ ਤੋਂ ਪਹਿਲਾਂ ਸਪਲਾਇਰ ਨੂੰ ਇਨ੍ਹਾਂ ਦੀ ਅਦਾਇਗੀ ਨਾ ਕੀਤੀ ਜਾਵੇ। ਉਨ੍ਹਾਂ ਨੇ ਉ¤ਚ ਅਧਿਕਾਰੀਆਂ ਨੂੰ ਐਨ.ਸੀ.ਟੀ.ਵੀ. ਤੋਂ ਮਾਨਤਾ ਲਈ ਲੰਬਿਤ ਪਏ ਕੇਸਾਂ ਦੀ ਵਿਭਾਗੀ ਪ¤ਧਰ ‘ਤੇ ਪੈਰਵੀ ਕਰਨ ਦੇ ਨਿਰਦੇਸ਼ ਦਿ¤ਤੇ। ਤਕਨੀਕੀ ਸਿ¤ਖਿਆ ਸੰਸਥਾਵਾਂ ਵਿ¤ਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਮ¤ਦੇਨਜ਼ਰ ਬਾਇਓਮੈਟਰਿਕ ਹਾਜ਼ਰੀ ਅਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਮੁ¤ਦੇ ‘ਤੇ ਵੀ ਵਿਚਾਰ ਕੀਤਾ ਗਿਆ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger