ਇਸ ਸਾਜ਼ਸ਼ ਦੇ ਕਰਣਧਾਰਾਂ ਦੇ ਹੌਂਸਲੇ ਵਧਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਜਸਟਿਸ ਸੋਢੀ

Wednesday, November 28, 20120 comments


ਨਵੀਂ ਦਿੱਲੀ : (28, ਨਵੰਬਰ, 2012) :ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਪੰਜਾਬ ਬ੍ਰਾਹਮਣ ਸਭਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਹਿੰਦੂ ਧਰਮ ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਦਾ ‘ਕਰਜ਼ਾ’ ਉਤਾਰਣ ਲਈ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਤ’ ਬਠਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤਕ ਕੀਤੀ ਗਈ ‘ਰਿਣ ਉਤਾਰ ਯਾਤਰਾ’ ਨੂੰ ਧਾਰਮਕ ਮਾਨਤਾਵਾਂ ਨਾਲ ਇੱਕ ਕੋਝਾ ਮਜ਼ਾਕ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਸਦੇ ਉਦੇਸ਼ ਨੂੰ ਛੁਟਿਆਉਣ ਦੀ ਕੀਤੀ ਗਈ ਇਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ। ਜਸਟਿਸ ਆਰ ਐਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਬ੍ਰਾਹਮਣ ਸਭਾ ਦੀ ਇਸ ਅਖੌਤੀ ‘ਰਿਣ ਉਤਾਰ ਯਾਤਰਾ’ ਨੂੰ ਬਠਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਕਰ ਅਤੇ ਇਹ ਆਖ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਿਣ (ਕਰਜ਼) ਨੂੰ ਉਤਾਰਣ ਦਾ ਸਮੁਚੇ ਬ੍ਰਾਹਮਣ ਭਾਈਚਾਰੇ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਇਸ ਸਾਜ਼ਿਸ਼ ਵਿੱਚ ਨਾ ਕੇਵਲ ਆਪਣੀ ਹਿਸੇਦਾਰੀ ਦਰਜ ਕਰਵਾਈ, ਸਗੋਂ ਇਸ ਸਾਜ਼ਸ਼ ਦੇ ਕਰਣਧਾਰਾਂ ਦੇ ਹੌਂਸਲੇ ਵਧਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ।ਜਸਟਿਸ ਸੋਢੀ ਨੇ ਹੋਰ ਦਸਿਆ ਕਿ ਇਸ ਯਾਤਰਾ ਦੇ ਕਰਣਧਾਰ ਦੇਵੀ ਦਿਆਲ ਦਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥਿਆਂ ਵਲੋਂ ਜਗ੍ਹਾ-ਜਗ੍ਹਾ ਇਸਤਰ੍ਹਾਂ ਸੁਆਗਤ ਅਤੇ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਜਿਵੇਂ ਉਹ ਇਸ ਯਾਤਰਾ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਰਜ਼ਾ ਉਤਾਰ ਹੀ ਦੇਵੇਗਾ। ਜਸਟਿਸ ਸੋਢੀ ਨੇ ਪੁਛਿਆ ਕਿ ਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਧਰਮ ਅਤੇ ਧਾਰਮਕ ਮਾਨਤਾਵਾਂ ਦੀ ਰਖਿਆ ਲਈ ਦਿੱਤੀ ਗਈ ਅਦੁਤੀ ਸ਼ਹਾਦਤ ਦਾ ਕਰਜ਼ਾ ਦੁਨੀਆਂ ਦੀ ਕੋਈ ਵੀ ਤਾਕਤ ਉਤਾਰਨ ਦੀ ਸਮਰਥਾ ਰਖਦੀ ਹੈ ਜਾਂ ਉਤਾਰ ਸਕਦੀ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮਝ ਅਨੁਸਾਰ ਜੇ ਦੁਨੀਆਂ ਦੀ ਸਮੁਚੀ ਤਾਕਤ ਵੀ ਝੌਂਕ ਦਿੱਤੀ ਜਾਏ ਤਾਂ ਵੀ ਰਹਿੰਦੀ ਦੁਨੀਆਂ ਤਕ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਰਜ਼ਾ ਨਹੀਂ ਉਤਾਰਿਆ ਜਾ ਸਕਦਾ। 
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਤੇ ਦੁਖ ਇਸ ਗਲ ਦਾ ਵੀ ਹੈ ਕਿ ਇਸ ਅਰਥਹੀਨ ’ਤੇ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਸਦੇ ਉਦੇਸ਼ ਨੂੰ ਛੁਟਿਆਉਣ ਲਈ ਰਚੇ ਗਏ ਨਾਟਕ ਨੂੰ ਪੰਥਕ ਆਗੂਆਂ ਵਲੋਂ ਹੀ ਸ਼ਹਿ ਦਿੱਤੀ ਗਈ। ਜਦਕਿ ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਨਾਟਕ ਦੇ ਕਰਣਧਾਰਾਵਾਂ ਨੂੰ ਸਪਸ਼ਟ ਕਰ ਦਿੰਦੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜੋ ਕਰਜ਼ਾ ਹੈ, ਉਹ ਕਿਸੇ ਤਰ੍ਹਾਂ ਵੀ ਨਹੀਂ ਉਤਾਰਿਆ ਜਾ ਸਕਦਾ। ਇਸਲਈ ਜੇ ਉਨ੍ਹਾਂ ਯਾਤਰਾ ਕਰਨੀ ਹੀ ਹੈ ਤਾਂ ਉਹ ‘ਰਿਣ ਉਤਾਰ ਯਾਤਰਾ’ ਕਰਨ ਦੀ ਬਜਾਏ, ਸਤਿਗੁਰਾਂ ਦਾ ਸ਼ੁਕਰਾਨਾ ਕਰਨ ਦੀ ਅਰਦਾਸ ਕਰਨ ਲਈ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤਕ ਦੀ ‘ਸ਼ੁਕਰਾਨਾ ਯਾਤਰਾ’ ਕਰਨ, ਕਿਉਂਕਿ ਗੁਰੂ ਸਾਹਿਬ ਨੇ ਉਸ ਸਮੇਂ ਉਨ੍ਹਾਂ ਦੇ ਧਰਮ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਆਪਾ ਕੁਰਬਾਨ ਕੀਤਾ ਸੀ, ਜਦੋਂ ਉਨ੍ਹਾਂ (ਬ੍ਰਾਹਮਣਾ) ਦੇ ਆਪਣੇ ਆਗੂ ’ਤੇ ਰਹਿਬਰ ਤੇ ਰਖਿਅਕ ਹੋਣ ਦੇ ਦਾਅਵੇਦਾਰ ਰਾਜਪੂਤ ਰਾਜਿਆਂ ਅਤੇ ਹਿੰਦੂ ਧਰਮ ਦੀ ਠਕੇਦਾਰੀ ਦਾ ਦਾਅਵਾ ਕਰਨ ਵਾਲਿਆਂ ਨੇ ਹੱਥ ਖੜੇ ਕਰ ਉਨ੍ਹਾਂ ਅਤੇ ਉਨ੍ਹਾਂ ਦੇ ਧਰਮ ਦੀ ਰਖਿਆ ਕਰਨ ਵਲੋਂ ਮੂੰਹ ਮੋੜ ਲਿਆ ਸੀ। 
     







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger