ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੋਕੇ ਨਗਰ ਕੀਰਤਨ ਸਜਾਇਆ ਗਿਆ

Wednesday, November 28, 20120 comments


ਪਟਿਆਲਾ 28 ਨਵੰਬਰ  ਪਟਵਾਰੀ/ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੋਕੇ   ਸਿੰਘ ਸਭਾ ਗੁਰੂਦੁਆਰਾ ਸਾਹਿਬ ਜੀ ਤੋ ਨਗਰ ਕੀਤਰਨ ਸਜਾਇਆ ਗਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਉਤਸਵ ਦੇ ਸਬੰਧ ਵਿਚ ਪਿਛਲੇ ਕਈ ਦਿਨਾਂ ਤੋ ਸੰਗਤਾਂ ਵਲੋ ਪ੍ਰਭਾਤ ਫੇਰੀ ਰੋਜਾਨਾਂ ਸਨੌਰ ਦੇ ਗੁਰੂ ਘਰਾਂ ਵਿਚੋ ਹੁੰਦੇ ਹੋਏ ਸੰਗਤਾਂ ਨਾਨਕ ਨਾਮ ਦਾ ਜਾਪ ਕਰ ਰਹੀਆਂ ਸਨ। ਇਸ ਮੋਕੇ ਸਨੌਰ ਦੇ ਗੁਰੂਦੁਆਰਾ ਸ਼੍ਰੀ ਗੁਰੂਨਾਨਕ ਸਭਾ ਵਲੋ ਅੱਜ ਪ੍ਰਭਾਤ ਫੇਰੀ ਵਿਚ ਸਾਮਿਲ ਸਮੂੰਹ ਸੰਗਤਾਂ ਨੂੰ ਗੁਰੂ ਨਾਨਕ ਯੂਥ ਕਲੱਬ ਸਨੌਰ ਵਲੋ ਸਨਮਾਨਿਤ ਕੀਤਾ ਗਿਆ। ਅੱਜ ਸਨੌਰ ਦੇ ਸਾਰੇ ਹੀ ਗੁਰੂਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੌਗ ਪਾਏ ਗਏ ਅਤੇ ਸੰਗਤਾਂ ਵਲੋ ਸਾਰੇ ਗੁਰੂ ਘਰਾਂ ਵਿਚ ਅਤੁੱਟ ¦ਗਰ ਵੀ ਲਗਾਏ ਗਏ। ਹਰ ਸਾਲ ਦੀ ਇਸ ਸਾਲ ਵੀ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਦੀਆਂ ਸੰਗਤਾਂ ਵਲੋ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਟਰੈਕਟਰ ਟਰਾਲੀਆਂ, ਬ੍ਰਾਂਸ ਬੈਡ, ਸਕੂਲੀ ਬੱਚੇ ਅਤੇ ਗੱਤਕਾ ਪਾਰਟੀਆ ਵਲੋ ਸੰਗਤਾਂ ਨੂੰ ਗੱਤਕੇ ਦੇ ਜੋਹਰ ਵਿਖਾਏ। ਇਸ ਮੋਕੇ ਨਗਰ ਕੀਰਤਨ ਵਿਚ ਹਜਾਰਾ ਦੀ ਸੰਖਿਆ ਵਿਚ ਸੰਗਤਾਂ ਪੁੱਜੀਆਂ । 


ਸਨੋਰ ਦੇ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਸਭਾ ਵਿਖੇ ਪ੍ਰਭਾਤ ਫੇਰੀ ਵਿਚ ਸਾਮਿਲ ਸੰਗਤਾਂ ਨੂੰ ਸਨਮਾਨਿਤ ਕਰਦੇ ਹੋਏ ਗੁਰੂ ਨਾਨਕ ਸਭਾ ਯੂਥ ਕਲੱਬ ਦੇ ਮੈਂਬਰ । ਫੋਟੋ  ਪਟਵਾਰੀ   ,ਸਨੋਰ ਵਿਖੇ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। ਫੋਟੋ  ਪਟਵਾਰੀ







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger