ਸੁਖਬੀਰ ਸਿੰਘ ਬਾਦਲ ਨੇ ਨਿਊਜ਼ੀਲੈਂਡ ਤੋਂ ਦੁ¤ਧ ਨੂੰ ਠੰਡਾ ਕਰਨ ਅਤੇ ਪ੍ਰਾਸੈਸਿੰਗ ਲਈ ਤਕਨੀਕੀ ਮੁਹਾਰਤ ਹਾਸਲ ਕਰਨ ਲਈ ਦਿਖਾਈ ਦਿਲਚਸਪੀ

Wednesday, November 28, 20120 comments


ਚੰਡੀਗੜ  28 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਨਿਊਜ਼ੀਲੈਂਡ ਦੇ ਮੁ¤ਢਲੇ ਉਦਯੋਗਾਂ ਬਾਰੇ ਮੰਤਰੀ ਸ਼੍ਰੀ ਡੇਵਿਡ ਕਾਰਟਰ ਦੀ ਅਗਵਾਈ ਹੇਠ ਆਏ ਇ¤ਕ 22 ਮੈਂਬਰੀ ਵਪਾਰਕ ਵਫਦ ਨੇ ਅ¤ਜ ਪੰਜਾਬ ਦੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨਾਲ ਵਿਚਾਰ ਚਰਚਾ ਕਰਨ ਉਪਰੰਤ ਪੰਜਾਬ ਦੀ ਪ੍ਰਗਤੀ ਵਿਚ ਭਾਈਵਾਲ ਬਣਨ ਲਈ ਉਦਯੋਗ, ਖੇਤੀ ਅਤੇ ਦੁ¤ਧ ਦੀ ਪ੍ਰਾਸੈਸਿੰਗ ਜਿਹੇ ਖੇਤਰਾਂ ਵਿਚ ਸਾਂਝੇ ਪ੍ਰਾਜੈਕਟ ਸ਼ੁਰੂ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ ਹੈ। ਵਫਦ ਦੀ ਅਗਵਾਈ ਕਰ ਰਹੇ ਨਿਊਜ਼ੀਲੈਂਡ ਦੇ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਨਿਊਜ਼ੀਲੈਂਡ ਦੀ ਸਾਂਝੀ ਮੁਹਾਰਤ ਖੇਤੀ ਖੇਤਰ ਵਿਚ ਹੈ ਅਤੇ ਉਨ੍ਹਾਂ ਦਾ ਦੇਸ਼ ਪੰਜਾਬ ਨੂੰ ਖੇਤੀ ਉਤਪਾਦਾਂ ਨੂੰ ਵਧੇਰੇ ਸਮੇਂ ਤ¤ਕ ਸੰਭਾਲਣ ਲਈ ਨਵੀਨਤਮ ਖੇਤੀ ਤਕਨਾਲੌਜੀ ਅਤੇ ਤਕਨੀਕਾਂ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਮਹਿਜ਼ 1.5 ਫੀਸਦੀ ਭੂਗੋਲਿਕ ਖੇਤਰ ਹੋਣ ਦੇ ਬਾਵਜੂਦ ਦੇਸ਼ ਦੀ 120 ਕਰੋੜ ਆਬਾਦੀ ਲਈ ਅਨਾਜ ਪੈਦਾ ਕਰਕੇ ਸਮੁ¤ਚੀ ਦੁਨੀਆਂ ਅ¤ਗੇ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਨਿਊਜ਼ੀਲੈਂਡ ਦੇ ਵਿਕਾਸ ਵਿਚ ਵੀ ਜ਼ਿਕਰਯੋਗ ਯੋਗਦਾਨ ਹੈ। ਉਨ੍ਹਾਂ ਦ¤ਸਿਆ ਕਿ ਉਨ੍ਹਾਂ ਦੇ ਦੇਸ਼ ਦੀ ਕੁਲ 44 ਲ¤ਖ ਆਬਾਦੀ ਵਿਚੋਂ 1 ਲ¤ਖ 20 ਹਜ਼ਾਰ ਭਾਰਤੀ ਜਿਨ੍ਹਾਂ ਵਿਚੋਂ ਬਹੁ-ਗਿਣਤੀ ਪੰਜਾਬੀਆਂ ਦੀ ਹੈ, ਉਥੋਂ ਦੀ ਆਰਥਿਕਤਾ ਦੇ ਹਰ ਖੇਤਰ ਵਿਚ ਭਰਪੂਰ ਯੋਗਦਾਨ ਪਾ ਰਹੇ ਹਨ। ਪੰਜਾਬ ਅੰਦਰ ਸਾਂਝੇ ਖੇਤੀ ਫਾਰਮ ਸਥਾਪਤ ਕਰਨ ਦੀ ਪੇਸ਼ਕਸ਼ ਕਰਦਿਆਂ ਸ਼੍ਰੀ ਕਾਰਟਰ ਨੇ ਕਿਹਾ ਕਿ ਇਹ ਫਾਰਮ ਖੇਤੀ ਖੇਤਰ ਦੀ ਨਵੀਨਤਮ ਤਕਨਾਲੌਜੀ ਨੂੰ ਕਿਸਾਨਾਂ ਅ¤ਗੇ ਪੇਸ਼ ਕਰਨ ਲਈ ਪਾਇਲਟ ਪ੍ਰਾਜੈਕਟਾਂ ਦਾ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਖੇਤੀ ਖੇਤਰ ਦਾ ਧਿਆਨ ਉਤਪਾਦਨ ਅਤੇ ਮੁਨਾਫੇ ਨੂੰ ਵਧਾਉਣ ਵ¤ਲ ਸੇਧਤ ਹੈ ਤਾਂ ਜੋ ਖੇਤੀ ਖੇਤਰ ਸਵੈ-ਨਿਰਭਰ ਬਣਿਆ ਰਹਿ ਸਕੇ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਨੂੰ ਨਵੀਆਂ ਖੇਤੀ ਤਕਨੀਕਾਂ ਵਿਕਸਤ ਕਰਨ ਅਤੇ ਉਨ੍ਹਾਂ ਲਈ ਨਿਰੰਤਰ ਪ੍ਰਯੋਗ ਕਰਨ ਦਾ ਜਨੂੰਨ ਹੈ ਅਤੇ ਇਸੇ ਕਾਰਨ ਹੀ ਇਹ ਅ¤ਜ ਦੇ ਮੁਕਾਬਲੇਬਾਜ਼ੀ ਦੇ ਯੁਗ ਵਿਚ ਅ¤ਗੇ ਵ¤ਧ ਰਿਹਾ ਹੈ। ਦੁ¤ਧ ਨੂੰ ਠੰਡਾ ਕਰਨ ਅਤੇ ਦੁ¤ਧ ਦੀ ਪ੍ਰਾਸੈਸਿੰਗ ਦੇ ਖੇਤਰ ਵਿਚ ਨਵੀਨਤਮ ਤਕਨਾਲੌਜੀ ਦੀ ਇ¤ਛਾ ਜਤਾਉਂਦਿਆਂ ਸ. ਬਾਦਲ ਨੇ ਦ¤ਸਿਆ ਕਿ ਪੰਜਾਬ ਦਾ ਦੇਸ਼ ਵਿਚ ਦੂਸਰਾ ਸਭ ਤੋਂ ਵ¤ਡਾ ਦੁ¤ਧ ਦਾ ਸਹਿਕਾਰੀ ਅਦਾਰਾ ਹੈ ਅਤੇ ਜਿਸ ਵਿਚ ਅਤਿ-ਆਧੁਨਿਕ ਤਕਨਾਲੌਜੀ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਅਤੇ ਪੰਜਾਬ ਦੇ ਸਹਿਕਾਰੀ ਅਦਾਰੇ ਇਨ੍ਹਾਂ ਖੇਤਰਾਂ ਵਿਚ ਸਾਂਝੇ ਉਦਮ ਸਥਾਪਤ ਕਰਨ ਲਈ ਰਲ ਕੇ ਕੰਮ ਕਰ ਸਕਦੇ ਹਨ ਅਤੇ ਸਮੁ¤ਚੇ ਵਿਸ਼ਵ ਅ¤ਗੇ ਆਧੁਨਿਕ ਡੇਅਰੀ ਉਤਪਾਦ ਪੇਸ਼ ਕਰ ਸਕਦੇ ਹਨ। ਉਪ ਮੁ¤ਖ ਮੰਤਰੀ ਨੇ ਦ¤ਸਿਆ ਕਿ ਪੰਜਾਬ ਵਲੋਂ ਨਿਊਜ਼ੀਲੈਂਡ ਦੀਆਂ ਨਿ¤ਜੀ ਡੇਅਰੀ ਪ੍ਰਾਸੈਸਿੰਗ ਇਕਾਇਆਂ ਵਲੋਂ ਇਥੇ ਆਪਣੇ ਪ੍ਰਾਜੈਕਟ ਸਥਾਪਤ ਕਰਨ ਲਈ ਵੀ ਸਵਾਗਤ ਹੈ। ਪੰਜਾਬ ਦੇ ਉਦਯੋਗ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਨਿਊਜ਼ੀਲੈਂਡ ਦੇ ਵਫਦ ਅ¤ਗੇ ਰਾਜ ਦੀਆਂ ਮੁ¤ਖ ਵਿਸ਼ੇਸ਼ਤਾਵਾਂ, ਉਦਯੋਗ ਪ¤ਖੀ ਮਾਹੌਲ ਅਤੇ ਤੇਜ਼ੀ ਨਾਲ ਪ੍ਰਵਾਨਗੀਆਂ ਦੇ ਪ¤ਖ ਨੂੰ ਵਿਸਥਾਰ ਸਹਿਤ ਰ¤ਖਿਆ। ਰਾਜ ਦੇ ਪਸ਼ੂ ਪਾਲਣ ਮੰਤਰੀ ਸ਼੍ਰੀ ਸਰਵਣ ਸਿੰਘ ਫਿਲੌਰ ਨੇ ਪੰਜਾਬ ਅੰਦਰ ਮ¤ਛੀ, ਮੀਟ ਅਤੇ ਡੇਅਰੀ ਅਧਾਰਤ ਪ੍ਰਾਸੈਸਿੰਗ ਉਦਯੋਗਾਂ ਲਈ ਉਪਲ¤ਭਧ ਭਾਰੀ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਰ¤ਖੇ। ਨਿਊਜ਼ੀਲੈਂਡ ਦੇ ਵਫਦ ਵਿਚ ਸ਼੍ਰੀਮਤੀ ਜਾਨ ਹੈਂਡਰਸਨ, ਹਾਈ ਕਮਿਸ਼ਨਰ ਨਿਊਜ਼ੀਲੈਂਡ, ਪੰਜਾਬੀ ਮੂਲ ਦੇ ਸੰਸਦ ਮੈਂਬਰ ਸ਼੍ਰੀ ਕੰਵਲਜੀਤ ਸਿੰਘ ਬਖਸ਼ੀ, ਸ਼੍ਰੀ ਕ੍ਰਿਸ ਕਾਰਸਨ, ਡਾਇਰੈਕਟਰ ਕੌਮਾਂਤਰੀ ਨੀਤੀ, ਸ਼੍ਰੀ ਰਿਚਰਡ ਵਾਈਟ, ਟ੍ਰੇਡ ਕਮਿਸ਼ਨਰ, ਸ਼੍ਰੀਮਤੀ ਸ਼ਾਰੀ ਮਨਣ, ਨਿ¤ਜੀ ਸਕ¤ਤਰ, ਸ਼੍ਰੀ ਗਾਰੇਥ ਪਿਜੀਓਨ, ਸੈਕੰਡ ਸੈਕਟਰੀ, ਸ਼੍ਰੀਮਤੀ ਮ੍ਰਿਦੂ ਵਤਸ, ਨੀਤੀ ਸਲਾਹਕਾਰ, ਸ਼੍ਰੀ ਜੇਮਜ਼ ਮੈਕਵਿਟੀ, ਸ਼੍ਰੀ ਜੋਹਨ ਮੋਨਾਹਨ, ਸ਼੍ਰੀ ਰੋਜ਼ ਵੈਰੀ, ਸ਼੍ਰੀ ਐਸ. ਕੌਸ਼ਲ, ਸ਼੍ਰੀ ਸਮੀਰ ਹਾਂਡਾ, ਸ਼੍ਰੀ ਐਸ. ਗਗਨੇਜਾ (ਪੈਟਨ ਰੈਫਰੀਜਿਰੇਸ਼ਨ), ਸ਼੍ਰੀ ਜੇ. ਕਾਲਡਰ ਅਤੇ ਸ਼੍ਰੀ ਟੀ. ਬਿ¤ਗਬੀ, ਦੋਵੇਂ ਨਿਊਜ਼ੀਲੈਂਡ ਫੀਲਡੇਜ਼, ਸ਼੍ਰੀ ਟਿਮ ਰਿਚੀ (ਨਿਊਜ਼ੀਲੈਂਡ ਮੀਟ ਇੰਡਸਟਰੀ ਐਸੋਸੀਏਸ਼ਨ), ਸ਼੍ਰੀ ਐਲਨ ਪੋਲਾਰਡ (ਪਿਪਫਰੂਟ), ਸ਼੍ਰੀ ਗਰੈਂਡ ਸਿੰਕਲੇਅਰ, ਐਪਲ ਨਿਊਜ਼ੀਲੈਂਡ ਲਿਮਿਟਡ, ਸ਼੍ਰੀ ਐਨ. ਟਨਲੀ (ਪਿਪਫਰੂਟ) ਅਤੇ ਸ਼੍ਰੀ ਮਾਇਕ ਸਿੰਪਸਨ (ਵਾਈਮੀਆ ਨਰਸਰੀਜ਼) ਸ਼ਾਮਲ ਸਨ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger