ਖੱਟੜਾ ਪ੍ਰੋਡਕਸ਼ਨ ਦੀ ਪਲੇਠੀ ਫਿਲਮ ‘‘ਕੀ ਮਾੜਾ ਕੀਤਾ ਸਾਹਿਬਾਂ?’’ ਦੀ ਸ਼ੂਟਿੰਗ ਜਲਦ ਸ਼ੁਰੂ

Friday, November 30, 20120 comments


 ਖੰਨਾ, 30 ਨਵੰਬਰ (               ) - ਅਨੇਕਾਂ ਹੀ ਪੰਜਾਬੀ ਫਿਲਮਾਂ ਦੇ ਨਿਰਮਾਤਾ, ਲੇਖਕ ਅਤੇ ਗੀਤਕਾਰ ਵੈਦ ਡਿਪਟੀ ਚੰਦ ਮਿੱਤਲ ਦੀ ਪਿਛਲੇ ਦਿਨੀਂ ਆਈ ਪੰਜਾਬੀ ਦੀ ਕਿਤਾਬ ਦੇ ਅਧਾਰ ਪੰਜਾਬੀ ਫਿਲਮ ‘‘ਕੀ ਮਾੜਾ ਕੀਤਾ ਸਾਹਿਬਾਂ?’’ ਦੀ ਜਲਦ ਹੀ ਸ਼ੂਟਿੰਗ ਖੰਨਾ ਇਲਾਕੇ ਵਿੱਚ ਕੀਤੀ ਜਾ ਰਹੀ ਹੈ। ਖੱਟੜਾ ਪ੍ਰੋਡਕਸ਼ਨ ਹੇਠਾਂ ਬਣਨ ਜਾ ਰਹੀ ਪਲੇਠੀ ਫਿਲਮ ਦੇ ਨਿਰਮਾਤਾ ਸ੍ਰ. ਅਵਤਾਰ ਸਿੰਘ ਖੱਟੜਾ ਅਤੇ ਨਿਰਦੇਸ਼ਕ ਸ਼੍ਰੀ ਮਿੱਤਲ ਨੇ ਦੱਸਿਆ ਕਿ ਇਹ ਫਿਲਮ ਮਿਰਜ਼ਾ-ਸਾਹਿਬਾ ਦੀ ਜ਼ਿੰਦਗੀ ’ਤੇ ਅਧਾਰਿਤ ਹੈ ਅਤੇ ਇਸ ਫਿਲਮ ਦੀਆਂ ਲੋਕੇਸ਼ਨਾਂ ਲੱਗਭਗ ਤਹਿ ਕਰ ਲਈਆਂ ਗਈਆਂ ਹਨ ਅਤੇ ਇਹ ਫਿਲਮ ਪਰਿਵਾਰਕ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰੇਗੀ ਇਸ ਫਿਲਮ ਦੇ ਕੈਮਰਾਮੈਨ ਸ਼ਿਵਤਾਰ ਸ਼ਿਵ ਅਤੇ ਡਾਂਸ ਡਾਇਰੈਕਟਰ ਪ੍ਰਸਿੱਧ ਭੰਗੜਾ ਕੋਚ ਬਲਵਿੰਦਰ ਸਿੰਘ ਗੁਰੂ ਹੋਣਗੇ। ਉਨ•ਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਲਈ ਯੂਨਿਟ ਜਲਦ ਹੀ ਮੁੰਬਈ ਤੋਂ ਪੰਜਾਬ ਆ ਰਿਹਾ ਹੈ ਅਤੇ ਇਸ ਫਿਲਮ ਵਿੱਚ ਕਈ ਨਾਮੀਂ ਪੰਜਾਬੀ ਫਿਲਮਾਂ ਦੇ ਕਲਾਕਾਰ ਆਪਣੀ ਭੂਮਿਕਾ ਨਿਭਾਉਣਗੇ। ਇਸ ਮੌਕੇ ’ਤੇ ਫਿਲਮ ਨਿਰਮਾਤਾ ਅਵਤਾਰ ਸਿੰਘ ਖੱਟੜਾ, ਨਿਰਦੇਸ਼ਕ ਡਿਪਟੀ ਚੰਦ ਮਿੱਤਲ, ਡਾਂਸ ਡਾਇਰੈਕਟਰ ਬਲਵਿੰਦਰ ਸਿੰਘ ਗੁਰੂ, ਕੈਮਰਾਮੈਨ ਸ਼ਿਵਤਾਰ ਸ਼ਿਵ, ਵਿੱਕੀ ਬਾਈ, ਜੰਟੀ ਮਾਨ ਦੈਹਿੜੂ, ਸਤਵਿੰਦਰ ਗਰੇਵਾਲ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਧੀਮਾਨ ਆਦਿ ਹਾਜ਼ਰ ਸਨ। 

 ਖੱਟੜਾ ਪ੍ਰੋਡਕਸ਼ਨ ਦੀ ਪਲੇਠੀ ਫਿਲਮ ‘‘ਕੀ ਮਾੜਾ ਕੀਤਾ ਸਾਹਿਬਾਂ?’’ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਮਾਤਾ ਅਵਤਾਰ ਸਿੰਘ ਖੱਟੜਾ ਤੇ ਨਿਰਦੇਸ਼ਕ ਵੈ ਡਿਪਟੀ ਚੰਦ ਮਿੱਤਲ, ਡਾਂਸ ਡਾਇਰੈਕਟਰ ਬਲਵਿੰਦਰ ਸਿੰਘ ਗੁਰੂ ਤੇ ਹੋਰ।    

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger