ਨਜ਼ਾਇਜ਼ ਕਬਜ਼ੇ ਹਟਾਉਣ ‘ਤੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਲਗਾਇਆ ਥਾਣੇ ਅੱਗੇ ਧਰਨਾ

Wednesday, November 28, 20120 comments


ਸ਼ਾਹਕੋਟ, 28 ਨਵੰਬਰ (ਸਚਦੇਵਾ) ਸਥਾਨਕ ਸ਼ਹਿਰ ਦੇ ਮੇਨ ਬਜ਼ਾਰ ‘ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਹੱਦ ਤੋਂ ਵੱਧ ਵਧਾਉਣ ਅਤੇ ਰੇਹੜੀਆਂ ਵਾਲਿਆ ਵੱਲੋਂ ਸੜਕ ‘ਤੇ ਕੀਤੇ ਗਏ ਨਜ਼ਾਇਜ਼ ਕਬਜ਼ਿਆ ਨੂੰ ਲੈ ਕੇ ਟ੍ਰੈਫਿਕ ਸਮੱਸਿਆ ਕਾਫੀ ਹੱਦ ਤੱਕ ਵੱਧ ਗਈ ਸੀ, ਜਿਸ ਕਾਰਣ ਰਾਹਗੀਰਾਂ ਦਾ ਲੰਗਣਾ ਕਾਫੀ ਔਖਾ ਹੋ ਗਿਆ ਸੀ । ਮੰਗਲਵਾਰ ਦੁਪਹਿਰ ਸਮੇਂ ਸ਼ਾਹਕੋਟ ਪੁਲਿਸ ਵੱਲੋਂ ਇਸ ਸਮੱਸਿਆ ਨੂੰ ਗੰਭੀਰਤਾਂ ਨਾਲ ਲੈਦਿਆ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਨੂੰ ਆਪਣੀ ਹੱਦ ਅੰਦਰ ਰਹਿਣ ਦੀ ਅਪੀਲ ਕੀਤੀ ਸੀ, ਪਰ ਇਸ ਦੇ ਬਾਵਜੂਦ ਕੁੱਝ ਰੇਹੜੀਆਂ ਵਾਲਿਆ ਨੇ ਪੁਲਿਸ ਦੀ ਇਸ ਅਪੀਲ ਨੂੰ ਗੰਭੀਰਤਾਂ ਨਾਲ ਨਹੀਂ ਲਿਆ ਸੀ, ਜਿਸ ਕਾਰਣ ਥਾਣਾ ਮੁੱਖੀ ਦਲਜੀਤ ਸਿੰਘ ਗਿੱਲ ਨੇ ਕੁੱਝ ਰੇਹੜੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ । ਇਸ ਦੇ ਰੋਸ ਵਜੋਂ ਬੁੱਧਵਾਰ ਸਵੇਰੇ ਸਮੂਹ ਸਬਜ਼ੀ ਵਿਕਰੇਤਾ ਅਤੇ ਰੇਹੜੀਆਂ ਵਾਲਿਆ ਨੇ ਇਕੱਠੇ ਹੋ ਕੇ ਸਬਜ਼ੀ ਮੰਡੀ ਵਿਖੇ ਸਬਜ਼ੀ ਮੰਡੀ ਨਹੀਂ ਲੱਗਣ ਦਿੱਤੀ ਅਤੇ ਜਿਨ•ਾਂ ਰੇਹੜੀਆਂ ਵਾਲਿਆ ਨੇ ਰੇਹੜੀਆਂ ਲਗਾਈਆਂ ਸਨ, ਉਨ•ਾਂ ਨੂੰ ਕੰਮ ਬੰਦ ਕਰਨ ਲਈ ਅਪੀਲ ਕੀਤੀ । ਇਸ ਉਪਰੰਤ ਸਮੂਹ ਸਬਜ਼ੀ ਵਿਕਰੇਤਾ ਅਤੇ ਰੇਹੜੀਆਂ ਵਾਲਿਆ ਨੇ ਪੁਲਿਸ ਦੀਆਂ ਇਨ•ਾਂ ਵਧੀਕੀਆਂ ਵਿਰੁੱਧ ਥਾਣੇ ਦੇ ਬਾਹਰ ਮੁੱਖ ਮਾਰਗ ‘ਤੇ ਕਰੀਬ 2 ਘੰਟੇ ਰੋਸ ਧਰਨਾ ਦਿੱਤਾ । ਇਸ ਮੌਕੇ ਸਬਜ਼ੀ ਵਿਕਰੇਤਾਵਾਂ ਨੇ ਪੁਲਿਸ ‘ਤੇ ਦੋਸ਼ ਲਗਾਉਦਿਆ ਕਿਹਾ ਕਿ ਮੰਗਲਵਾਰ ਨੂੰ ਪੁਲਿਸ ਨੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ ਅਤੇ ਕੁੱਝ ਗਰੀਬ ਰੇਹੜੀ ਵਾਲਿਆ ਦੀਆਂ ਰੇਹੜੀਆਂ ਅਤੇ ਸਮਾਨ ਨੂੰ ਜਪਤ ਕਰਕੇ, ਉਨ•ਾਂ ਨਾਲ ਵੱਡਾ ਧੱਕਾ ਕੀਤਾ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਐਸ.ਐਚ.ਓ ਦਲਜੀਤ ਸਿੰਘ ਗਿੱਲ ਧਰਨੇ ‘ਚ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ । ਉਨ•ਾਂ ਕਿਹਾ ਕਿ ਮੇਨ ਬਜ਼ਾਰ ‘ਚ ਟ੍ਰੈਫਿਕ ਸਮੱਸਿਆ ਰਾਹਗੀਰਾਂ ਲਈ ਵੱਡੀ ਸਮੱਸਿਆ ਹੈ, ਜਿਸ ਨੂੰ ਹੱਲ ਕਰਨਾ ਸਾਡਾ ਕੰਮ ਹੈ । ਉਨ•ਾਂ ਕਿਹਾ ਕਿ ਰੇਹੜੀਆਂ ਵਾਲੇ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਣ ਹਨ ਅਤੇ ਨਿਯਮਾਂ ਮੁਤਾਬਕ ਇਹ ਚਲਦੀਆਂ-ਫਿਰਦੀਆਂ ਰਹਿਣੀਆ ਚਾਹੀਦੀਆ ਹਨ । ਕਾਰਵਾਈ ਤੋਂ ਪਹਿਲਾ ਪੁਲਿਸ ਵੱਲੋਂ ਸਾਰੇ ਹੀ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆ ਨੂੰ ਰੇਹੜੀਆਂ ਸੜਕ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਸੀ, ਪਰ ਕੁੱਝ ਰੇਹੜੀਆਂ ਵਾਲਿਆ ਨੇ ਇਸ ਅਪੀਲ ‘ਤੇ ਅਮਲ ਨਹੀਂ ਕੀਤਾ, ਜਿਸ ਕਾਰਣ ਮਜ਼ਬੂਰਨ ਪੁਲਿਸ ਨੂੰ ਇਹ ਕਦਮ ਚੁੱਕਣਾ ਪਿਆ । ਉਨ•ਾਂ ਭਰੋਸਾ ਦਿੱਤਾ ਕਿ ਜੇਕਰ ਰੇਹੜੀਆ ਚਲਦੀਆਂ- ਫਿਰਦੀਆਂ ਰਹਿਣ ਗੀਆ ਤਾਂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਵੇਗੀ ਅਤੇ ਟ੍ਰੈਫਿਕ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ । ਜਿਸ ਉਪਰੰਤ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ । ਇਸ ਮੌਕੇ ਦੁਕਨਦਾਰਾਂ, ਰੇਹੜੀਆਂ ਵਾਲਿਆ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਸ਼ਾਮਲ ਸਨ ।

ਮੋਗਾ ਰੋਡ ਸ਼ਾਹਕੋਟ ਵਿਖੇ ਰੇਹੜੀਆਂ ਨੂੰ ਕੰਮ ਬੰਦ ਕਰਨ ਦੀ ਅਪੀਲ ਕਰਦੇ ਦੁਕਾਨਦਾਰ ਅਤੇ ਰੇਹੜੀਆਂ ਵਾਲੇ । ਨਾਲ ਧਰਨੇ ‘ਤੇ ਬੈਠੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨਾਲ ਗੱਲਬਾਤ ਕਰਦੇ ਐਸ.ਐਚ.ਓ ਦਲਜੀਤ ਸਿੰਘ ਗਿੱਲ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger