ਜ਼ਿਲ ਪੁਲਿਸ ਵੱਲੋ ਪੰਜ ਦੋਸ਼ੀ ਭਾਰੀ ਮਾਤਰਾਂ ’ਚ ਹਥਿਆਰਾਂ ਅਤੇ ਕਾਰ ਸਮੇਤ ਕਾਬੂ

Friday, November 30, 20120 comments


ਸੰਗਰੂਰ, 30 ਨਵੰਬਰ (ਸੂਰਜ ਭਾਨ ਗੋਇਲ)- ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੀਤੇ ਦਿਨੀ ਜ਼ਿਲ•ਾ ਪੁਲਿਸ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ ਥਾਣਾ ਸਦਰ ਧੂਰੀ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਕਾਰਵਾਈ ਕਰਦਿਆਂ ਵੱਡੀ ਲੁੱਟ ਦੀ ਯੋਜਨਾ ਬਣਾਉਂਦਿਆਂ ਊਨੋ ਕਾਰ ਅਤੇ ਭਾਰੀ ਹਥਿਆਰਾਂ ਸਮੇਤ 5 ਦੋਸ਼ੀਆਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ। 
ਇਸ ਸੰਬੰਧੀ ਸੱਦੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਸਦਰ (ਧੂਰੀ) ਸ.ਗੁਰਦੇਵ ਸਿੰਘ ਨੇ ਮੁਖਬਰੀ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਚੰਦ ਸਿੰਘ, ਬਲਰਾਜ ਸਿੰਘ ਪੁੱਤਰ ਦਵਿੰਦਰ ਸਿੰਘ, ਹਰਮੇਸ ਕੁਮਾਰ ਉਰਫ ਪੱਪੂ ਪੁੱਤਰ ਮੁਖਤਿਆਰ ਸਿੰਘ, ਰਾਜਕੁਮਾਰ ਉਰਫ ਰਾਜੂ ਪੁੱਤਰ ਸਿਆਮ ਸਿੰਘ, ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਮੁਕੰਦ ਸਿਘ ਨੂੰ ਭਾਰੀ ਮਾਤਰਾ ’ਚ ਹਥਿਆਰਾਂ ਸਮੇਤ ਪਿੰਡ ਬੇਨੜਾ ਦੇ ਨਜ਼ਦੀਕ ਦੀ ¦ਘਦੀ ਡਰੇਨ ਦੇ ਪੁੱਲ ਨੇੜੇ ਪਟਰੋਲ ਪੰਪ ਲੁੱਟਣ ਦੀ ਯੋਜਨਾਂ ਬਣਾਉਂਦਿਆਂ ਕਾਬੂ ਕੀਤਾ। ਦੋਸ਼ੀਆਂ ਦੇ ਵਿਰੁੱਧ ਥਾਣਾ ਸਦਰ ਧੂਰੀ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ•ਾਂ ਦੱਸਿਆਂ ਦੋਸ਼ੀ ਹਰਮੇਸ ਕੁਮਾਰ ਕੋਲੋ ਇੱਕ ਪਿਸਤੋਲ 315 ਬੋਰ ਸਮੇਤ 3 ਕਾਰਤੂਸ ਜਿੰਦਾ, ਬਲਰਾਜ ਸਿੰਘ ਕੋਲੋ ਇਕ ਪਿਸਤੋਲ ਦੇਸੀ 315 ਬੋਰ ਸਮੇਤ 3 ਰੋਂਦ ਜਿੰਦਾ, ਗੁਰਪ੍ਰੀਤ ਸਿੰਘ ਬਿੱਲਾ ਕੋਲੋ ਇਕ ਪਿਸਤੋਲ ਦੇਸੀ 12 ਬੋਰ ਸਮੇਤ 2 ਕਾਰਤੂਸ ਜਿੰਦਾ, ਰਾਜਕੁਮਾਰ ਉਰਫ ਰਾਜੂ, ਕੁਲਦੀਪ ਸਿੰਘ ਕਾਲਾ ਕੋਲੋ ਲੋਹੇ ਦੀ ਰਾਡ ਬਰਾਮਦ ਕਰਵਾਏ ਗਏ। ਦੋਸ਼ੀ ਹਰਮੇਸ ਕੁਮਾਰ, ਬਲਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਕੋਲੋ ਨਜ਼ਾਇਜ ਅਸਲਾ ਬਰਾਮਦ ਹੋਣ ’ਤੇ ਉਨ•ਾਂ ਦੇ ਖਿਲਾਫ਼ ਥਾਣਾ ਸਦਰ ਧੂਰੀ ਵਿਖੇ ਤਿੰਨ ਵੱਖ-ਵੱਖ ਮਾਮਾਲੇ 25 ਅਸਲਾ ਐਕਟ ਤਹਿਤ ਦਰਜ ਕੀਤੇ ਗਏ ਹਨ। ਸ. ਭੁੱਲਰ ਦੱਸਿਆਂ ਕਿ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਸ਼ੀਆਂ ਦਾ ਪੁਲਿਸ ਰਿਮਾਂਡ ਮਿਲਣ ਤੋਂ ਬਾਅਦ ਹੋਰ ਅਹਿਮ ਖੁਲਾਸੇ ਸਾਹ•ਮਣੇ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਉਨ•ਾਂ ਨਾਲ ਐਸ.ਪੀ ਡੀ ਸ. ਸ਼ਰਨਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

ਕਾਬੂ ਕੀਤੇ ਪੰਜ ਦੋਸ਼ੀਆਂ ਨਾਲ ਪੁਲਿਸ ਪਾਰਟੀ ਅਤੇ ਉਹਨਾਂ ਕੋਲੋ ਬਰਾਮਦ ਕੀਤੀ ਊਨੋ ਕਾਰ ਵੀ ਦਿਖਾਈ ਦੇ ਰਹੀ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger