ਟਰਾਂਸਪੋਰਟ ਵਿਭਾਗ ਅਗਲੇ ਮਹੀਨੇ ਤੋਂ ਵਾਹਨਾਂ ਦੇ ਇਲੈਕਟ੍ਰਾਨਿਕ ਚਲਾਨ ਦੀ ਵਿਵਸਥਾ ਸ਼ੁਰੂ ਕਰੇਗਾ - ਸੁਖਬੀਰ ਸਿੰਘ ਬਾਦਲ

Wednesday, November 28, 20120 comments


ਚੰਡੀਗੜ 28 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਅਗਲੇ ਮਹੀਨੇ ਤੋਂ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਨ ਲਈ ਤਿਆਰ ਹੈ ਜਿਸ ਵਿਚ ਟਰਾਂਸਪੋਰਟ ਵਿਭਾਗ ਵਲੋਂ ਵਖ-ਵਖ ਕੰਪਾਊਂਡਏਬਲ ਉਲੰਘਣਾਵਾਂ ਲਈ ਈ-ਚਲਾਨ ਦੀ ਵਿਵਸਥਾ ਸ਼ੁਰੂ ਕਰ ਦਿਤੀ ਜਾਵੇਗੀ। ਅ¤ਜ ਇ¤ਥੇ ਰਾਜ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਜੀਤ ਸਿੰਘ ਕੋਹਾੜ ਨੂੰ ਨਾਲ ਲੈ ਕੇ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਪੰਜਾਬ ਦੇ ਉਪ ਮੁ¤ਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਿਭਾਗ ਵ¤ਲੋਂ ਅਗਲੇ ਮਹੀਨੇ ਅਰੰਭੇ ਜਾ ਰਹੇ ਈ-ਚਲਾਨ ਵਿਵਸਥਾ ਦੇ ਨਵੇਂ ਮਾਡਲ ਨੂੰ ਵੇਖਿਆ। ਨਵੀਂ ਨੀਤੀ ਤਹਿਤ ਹਰ ਜ਼ਿਲ•ਾ ਟਰਾਂਸਪੋਰਟ ਅਧਿਕਾਰੀ ਕੋਲ ਹ¤ਥ ਵਿ¤ਚ ਫੜਨ ਵਾਲਾ ਕੰਪਿਊਟਰ-ਯੁਕਤ ਉਪਕਰਣ ਹੋਵੇਗਾ ਅਤੇ ਕਿਸੇ ਵਾਹਨ ਦਾ ਚਲਾਨ ਕਰਨ ਸਮੇਂ ਉਸ ਅਧਿਕਾਰੀ ਵ¤ਲੋਂ ਵਾਹਨ ਦੀ ਰਜਿਸਟ੍ਰੇਸ਼ਨ ਅਤੇ ਉਸ ਵ¤ਲੋਂ ਕੀਤੀ ਗਈ ਉਲੰਘਣਾ ਨੂੰ ਉਸ ਵਿ¤ਚ ਫ਼ੀਡ ਕੀਤਾ ਜਾਵੇਗਾ। ਇਹ ਉਪਰਕਣ ਅ¤ਗੇ ਟਰਾਂਸਪੋਰਟ ਵਿਭਾਗ ਦੇ ਕੇਂਦਰੀ ਸਰਵਰ ਨਾਲ ਜੁੜਿਆ ਹੋਣ ਕਾਰਨ ਸਵੈ-ਚਾਲਤ ਤੌਰ ‘ਤੇ ਜੁਰਮਾਨਾ ਨਿਰਧਾਰਤ ਕਰੇਗਾ ਅਤੇ ਉਲੰਘਣਾ ਕਰਨ ਵਾਲੇ ਡਰਾਈਵਰ ਨੂੰ ਚਲਾਨ ਦਾ ਜੁਰਮਾਨਾ ਮੌਕੇ ‘ਤੇ ਹੀ ਕਰੈਡਿਟ ਜਾਂ ਡੈਬਿਟ ਕਾਰਡ ਜਾਂ ਫਿਰ ਨਕਦ ਅਦਾ ਕਰਨ ਦਾ ਵਿਕਲਪ ਮਿਲੇਗਾ। ਹਰ ਰੋਜ਼ ਹਰ ਅਧਿਕਾਰੀ ਦੀ ਇ¤ਕ ਕੰਪਿਊਟਰ-ਯੁਕਤ ਵਿਸਤ੍ਰਿਤ ਰਿਪੋਰਟ ਬਣੇਗੀ ਅਤੇ ਉਸੇ ਹੀ ਦਿਨ ਚਲਾਨ ਦੀ ਰਾਸ਼ੀ ਖ਼ਜ਼ਾਨੇ ਵਿ¤ਚ ਜਮਾਂ ਹੋਵੇਗੀ। ਨਵੀਂ ਵਿਵਸਥਾ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਲੋਕਾਂ ਦੀ ਸਹੂਲਤ ਤੋਂ ਇਲਾਵਾ ਇਸ ਦਾ ਸਭ ਤੋਂ ਅਹਿਮ ਪ¤ਖ ਇਹ ਹੋਵੇਗਾ ਕਿ ਅਧਿਕਾਰੀ ਕੋਲ ਜੁਰਮਾਨਾ ਨਿਰਧਾਰਤ ਕਰਨ ਸਮੇਂ ਅਖ਼ਤਿਆਰਾਂ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ ਅਖ਼ਤਿਆਰਾਂ ਕਾਰਨ ਹੀ ਅ¤ਗੇ ਭ੍ਰਿਸ਼ਟਾਚਾਰ ਪਣਪਦਾ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਸ੍ਰੀ ਅਜੀਤ ਸਿੰਘ ਕੋਹਾੜ ਨੇ ਦ¤ਸਿਆ ਕਿ ਵਿਭਾਗ ਵ¤ਲੋਂ ਪਨਬ¤ਸ ਅਤੇ ਪੀ.ਆਰ.ਟੀ.ਸੀ. ਦੇ ਬ¤ਸਾਂ ਦੇ ਬੇੜਿਆਂ ਵਿ¤ਚ ਕ੍ਰਮਵਾਰ 300 ਅਤੇ 200 ਬ¤ਸਾਂ ਹੋਰ ਵਧਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਨੂੰ ਹਰ ਬ¤ਸ ਨੂੰ ਮੁਨਾਫੇ ਦਾ ਕੇਂਦਰ ਬਣਾਉਣ ਦੇ ਨਿਰਦੇਸ਼ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਬ¤ਸ ਨੂੰ ਇ¤ਕ ਵਿਸ਼ੇਸ਼ ਨੰਬਰ ਅਲਾਟ ਕਰਦਿਆਂ ਇਸ ਦੇ ਲਾਭ ਅਤੇ ਹਾਨੀ ਖਾਤੇ, ਆਮਦਨ, ਖ਼ਰਚੇ ਅਤੇ ਸਾਂਭ-ਸੰਭਾਲ ਨੂੰ ਅਲ¤ਗ ਤੌਰ ‘ਤੇ ਵਾਚਿਆ ਜਾਵੇ ਅਤੇ ਨਿਰੰਤਰ ਘਾਟੇ ਵਿ¤ਚ ਚਲਣ ਵਾਲੀਆਂ ਬ¤ਸਾਂ ਦੀ ਸ਼ਨਾਖ਼ਤ ਕਰ ਕੇ ਲੋੜੀਂਦੇ ਸੁਧਾਰਾਤਮਕ ਕਦਮ ਚੁ¤ਕੇ ਜਾਣ। ਹਰ ਟਰਾਂਸਪੋਰਟ ਡਿਪੂ ਦੀ ਮਹੀਨਾਵਾਰੀ ਰਿਪੋਰਟ ਭੇਜੇ ਜਾਣ ਦੀ ਗ¤ਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹਰ ਡਿਪੂ ਮੈਨੇਜਰ ਨੂੰ ਆਪਣੇ ਡਿਪੂ ਦੇ ਕੰਮ-ਕਾਜ ਨੂੰ ਸੁਧਾਰਨ ਲਈ ਦੋ ਮਹੀਨਿਆਂ ਦਾ ਸਮਾਂ ਦਿ¤ਤਾ ਜਾਵੇ ਅਤੇ ਕਾਰਗੁਜ਼ਾਰੀ ਵਿ¤ਚ ਸੁਧਾਰ ਨਾ ਲਿਆ ਸਕਣ ਵਾਲੇ ਅਧਿਕਾਰੀਆਂ ਨੂੰ ਚਲਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਵਿ¤ਚ ਸੁਸਤੀ ਅਤੇ ਗ਼ੈਰ-ਕੁਸ਼ਲਤਾ ਲਈ ਕੋਈ ਥਾਂ ਨਹੀਂ ਹੈ ਅਤੇ ਵਿਭਾਗ ਨੂੰ ਇ¤ਕ ਕਾਰਪੋਰੇਟ ਅਦਾਰੇ ਵਾਂਗ ਕੁਸ਼ਲਤਾ ਨਾਲ ਚਲਾਇਆ ਜਾਵੇ। ਸੌ ਫ਼ੀਸਦੀ ਬ¤ਸਾਂ ਵਿ¤ਚ ਈ-ਟਿਕਟ ਵਿਵਸਥਾ ਸ਼ੁਰੂ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਮਾਲੀਏ ਦੀ ਹੁੰਦੀ ਚੋਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਕੁ¤ਝ ਆਟੋ-ਮੋਬਾਈਲ ਡੀਲਰਾਂ ਵ¤ਲੋਂ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਜਾਰੀ ਕਰਨ ਸਮੇਂ ਵ¤ਧ ਪੈਸੇ ਲਏ ਜਾਣ ਦੀਆਂ ਰਿਪੋਰਟਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਸ. ਬਾਦਲ ਨੇ ਸਾਰੇ ਜ਼ਿਲ•ਾ ਟਰਾਂਸਪੋਰਟ ਅਧਿਕਾਰੀਆਂ ਨੂੰ ਅਚਨਚੇਤੀ ਜਾਂਚ ਤੋਂ ਇਲਾਵਾ ਮੀਡੀਆ ਰਾਹੀਂ ਵੀ ਲੋਕਾਂ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਕਿ ਉਹ ਆਟੋ ਡੀਲਰਾਂ ਨੂੰ ਆਪਣੇ ਰਜਿਸਟ੍ਰੇਸ਼ਨ ਸਰਟੀਫ਼ਿਕੇਟਾਂ ਲਈ ਇ¤ਕ ਨਵਾਂ ਪੈਸਾ ਵਾਧੂ ਨਾ ਦੇਣ। ਮੀਟਿੰਗ ਵਿ¤ਚ ਸ੍ਰੀ ਮਨਵੇਸ਼ ਸਿੰਘ ਸਿ¤ਧੂ ਅਤੇ ਸ੍ਰੀ ਅਜੇ ਕੁਮਾਰ ਮਹਾਜਨ (ਦੋਵੇਂ ਵਿਸ਼ੇਸ਼ ਪ੍ਰਮੁ¤ਖ ਸਕ¤ਤਰ, ਉਪ ਮੁ¤ਖ ਮੰਤਰੀ), ਸ੍ਰੀ ਮਨਦੀਪ ਸਿੰਘ ਸਿ¤ਧੂ, ਸਕ¤ਤਰ, ਟਰਾਂਸਪੋਰਟ, ਸਮੂਹ ਜਨਰਲ ਮੈਨੇਜਰ ਅਤੇ ਜ਼ਿਲ•ਾ ਟਰਾਂਸਪੋਰਟ ਅਧਿਕਾਰੀ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger