ਸਕਿਉਰਿਟੀ ਏਜੰਸੀ ਵਾਲੇ ਚੋਰੀ ਦੀਆ ਲਗਜ਼ਰੀ ਗੱਡੀਆ ਵੇਚਣ ਵਾਲਾ ਕਾਬੂ

Friday, November 30, 20120 comments


ਮਾਨਸਾ 30ਨਵੰਬਰ (ਸਫਲਸੋਚ) ਜਿਲਾ ਮਾਨਸਾ ਪੁਲੀਸ ਪਾਸ ਇਤਲਾਹ ਸੀ ਕਿ ਜਿਲਾ ਮਾਨਸਾ ਅੰਦਰ ਸ਼ਰਮਾ ਵੈਲੇ ਟਰੈਫਿਕ ਨਾਮ ਦੀ ਸਕਿਉਰਿਟੀ ਏਜੰਸੀ ਵਾਲੇ ਚੋਰੀ ਦੀਆ ਲਗਜ਼ਰੀ ਗੱਡੀਆ ਵੇਚਣ ਦੀ ਤਾਂਕ ਵਿੱਚ ਹਨ। ਜਿਸਤੇ ਐਸ.ਆਈ. ਜਗਦੀਸ਼ ਕੁਮਾਰ ਇੰਚਾਰਜ ਸਪੈਸ਼ਲ ਅਪਰੇਸ਼ਨ ਸੈਲ ਮਾਨਸਾ ਦੀ ਨਿਗਰਾਨੀ ਹੇਠ ਇੱਕ ਟੀਮ ਦਾ ਗਠਿਨ ਕੀਤਾ ਗਿਆ ਜਿਸਨੇ ਮਿਹਨਤ ਅਤੇ ਲਿਆਕਤ ਨਾਲ ਮਿਤੀ 28-11-2012 ਨੂੰ ਮੁਕੱਦਮਾ ਨੰਬਰ 52 ਮਿਤੀ 26-11-2012 ਅ/ਧ 379/411/419/420/468/471ਹਿੰ:ਦੰ ਥਾਣਾ ਜੌੜਕੀਆਂ ਦੀ ਤਫਤੀਸ ਦੇ ਸਬੰਧ ਵਿੱਚ ਦੌਰਾਨੇ ਨਾਕਾਬੰਦੀ ਪਿੰਡ ਬਹਿਨੀਵਾਲ ਪਾਸ ਦੋਸ਼ੀ ਸੰਦੀਪ ਕੁਮਾਰ ਪੁੱਤਰ ਤੋਲਾ ਰਾਮ ਵਾਸੀ ਸਿੱਧਮੁੱਖ ਜਿਲਾ ਚੁਰੂ (ਰਾਜਸਥਾਨ) ਹਾਲ ਮਾਲਕ ਸ਼ਰਮਾ ਵੈਲੇ ਟਰੈਫਿਕ ਸਕਿਉਰਿਟੀ ਏਜੰਸੀ ਜੀਰਕਪੁਰ ਦੇ ਕਬਜਾ ਵਿੱਚੋਂ ਇੱਕ ਇੰਨੋਵਾ ਗੱਡੀ ਜਿਸ ਪਰ ਨੰਬਰ ਪੀ.ਬੀ.10ਬੀ.ਐਸ-0319 ਲੱਗਾ ਹੋਇਆ ਸੀ, ਪਾਸੋ ਬਰਾਮਦ ਕੀਤੀ। ਦੌਰਾਨੇ ਪੁੱਛਗਿੱਛ ਚੋਰੀ ਕਰਨ ਦਾ ਤਰੀਕਾ ਵਾਰਦਾਤ ਬੜਾ ਦਿਲਚਸਪ ਅਤੇ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਕਥਿੱਤ ਦੋਸ਼ੀ ਸੰਦੀਪ ਕੁਮਾਰ ਨੇ ਜੀਰਕਪੁਰ ਵਿਖੇ ਸ਼ਰਮਾ ਵੈਲੇ ਟਰੈਫਿਕ ਨਾਮ ਦੀ ਸਕਿਉਰਿਟੀ ਏਜੰਸੀ ਬਣਾਈ ਹੋਈ ਹੈ ਜੋ ਵੱਖ ਵੱਖ ਰਿਜੌਰਟਾ, ਹੌਟਲਾਂ, ਫੰਕਸ਼ਨਾਂ ਵਿੱਚ ਪਾਰਕਿੰਗ ਦੇ ਠੇਕੇ ਲੈ ਕੇ ਟਰੈਫਿਕ ਕੰਟਰੋਲ ਦਾ ਕੰਮ ਕਰਦਾ ਸੀ। ਅਮੀਰਜਾਂਦੇ ਗੱਡੀਆ ਦੇ ਮਾਲਕ ਗੱਡੀ ਰੋਕ ਕੇ ਪਾਰਕਿੰਗ ਲਈ ਇਹਨਾਂ ਨੂੰ ਗੱਡੀ ਦੀ ਚਾਂਬੀ ਦੇ ਦਿੰਦੇ ਸਨ ਜੋ ਕਿਸੇ ਗੱਡੀ ਦੇ ਕਾਗਜਾਤ ਅਤੇ ਕਿਸੇ ਗੱਡੀ ਦੀਆ ਚਾਂਬੀਆ ਬੇਈਮਾਨੀ ਦੀ ਨੀਯਤ ਨਾਲ ਆਪਣੇ ਪਾਸ ਰੱਖ ਲੈਦਾ ਸੀ। ਉਕਤ ਕਬਜਾ ਵਿੱਚ ਲਈ ਗੱਡੀ ਇੰਨੋਵਾ ਤੇ ਜੋ ਨੰਬਰ ਲੱਗਾ ਹੈ, ਇਹ ਗੱਡੀ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਇੱਕ ਰਿਜੋਰਟ ਵਿੱਚ ਕਿਸੇ ਫੰਕਸ਼ਨ ਪਰ ਆਈ ਸੀ, ਉਥੋ ਉਪਰੋਕਤ ਗੱਡੀ ਦੇ ਅਸਲ ਕਾਗਜਾਤ ਚੋਰੀ ਕਰ ਲਏ ਅਤੇ ਇਹ ਗੱਡੀ ਜਿਸਦਾ ਅਸਲ ਨੰਬਰ ਸੀ.ਐਚ.04ਬੀ-9596 ਹੈ, ਚੰਡੀਗੜ ਦੇ ਓਡੀ ਸ਼ੋਅਰੂਮ ਤੋਂ ਜਿਥੇ ਇਹ ਨੌਕਰੀ ਕਰਦਾ ਸੀ, ਉਥੋ ਚੋਰੀ ਕੀਤੀ ਗਈ ਹੈ, ਜਿਸ ਸਬੰਧੀ ਚੰਡੀਗੜ ਵਿਖੇ ਚੋਰੀ ਦਾ ਮੁਕੱਦਮਾ ਦਰਜ ਹੈ ਅਤੇ ਉਕਤ ਦੋਸ਼ੀ ਵੱਲੋ ਇੱਕ ਹੋਰ ਗੱਡੀ ਇੰਨੋਵਾ ਜੋ ਇਸ ਪਾਸ ਜੀਰਕਪੁਰ ਦੇ ਓਸੀਅਨ ਰਿਜੋਰਟ ਵਿੱਚ ਮੈਰਿਜ ਵਿੱਚ ਆਈ ਸੀ ਅਤੇ ਪਾਰਕਿੰਗ ਕਰਦੇ ਸਮੇਂ ਇਸਨੇ ਮਾਲਕ ਪਾਸੋ ਚਾਂਬੀ ਹਾਸਲ ਕਰ ਲਈ ਅਤੇ ਜਦ ਫੰਕਸ਼ਨ ਖਤਮ ਹੋਣ ਤੋਂ ਬਾਅਦ ਮਾਲਕ ਨੇ ਇਸ ਪਾਸੋ ਚਾਂਬੀ ਮੰਗੀ ਤਾਂ ਇਸਨੇ ਚਾਂਬੀ ਗੁੰਮ ਹੋਣ ਦੀ ਬਹਾਨੇਬਾਜੀ ਕਰ ਦਿੱਤੀ ਅਤੇ ਮਾਲਕ ਨੂੰ ਉਸਦੇ ਘਰ ਆਪਣੀ ਗੱਡੀ ਪਰ ਛੱਡ ਆਏ ਜੋ ਇਸਨੇ ਗੱਡੀ ਦੇ ਮਾਲਕ ਦਾ ਸੈਕਟਰ 15-ਸੀ. ਵਿੱਚ ਮਕਾਨ ਦੇਖ ਲਿਆ ਅਤੇ ਕੁਝ ਦਿਨ ਬਾਅਦ ਬਹਾਨੇਬਾਜੀ ਵਿੱਚ ਰੱਖੀ ਚਾਂਬੀ ਨਾਲ ਇਹ ਗੱਡੀ ਮਕਾਨ ਦੇ ਬਾਹਰੋ ਰਾਤ ਸਮੇਂ ਚੋਰੀ ਕਰ ਲਈ ਅਤੇ ਇਸ ਗੱਡੀ ਪਰ ਕੰਟਰੀਵੁੱਡ ਰਿਜੋਰਟ (ਅੰਬਾਲਾ) ਤੋਂ ਚੋਰੀ ਕੀਤੇ ਇੰਨੋਵਾ ਗੱਡੀ ਨੰਬਰੀ ਪੀ.ਬੀ.10ਸੀ.ਬੀ-5051 ਦੀ ਨੰਬਰ ਪਲੇਟ ਲਗਾ ਦਿਤੀ। ਜੋ ਇਸਨੇ ਇਹ ਗੱਡੀ ਅੱਗੇ ਧਰਮਪਾਲ ਵਾਸੀ ਖੈਰਾ ਨੂੰ ਵੇਚ ਦਿੱਤੀ। ਉਕਤ ਬਰਾਮਦ ਦੋਨੋ ਗੱਡੀਆ ਦੀ ਕੁੱਲ ਮਾਲੀਤੀ 20 ਲੱਖ ਰੁਪਏ ਦੇ ਕਰੀਬ ਬਣਦੀ ਹੈ। ਇਸ ਤਰਾ ਦੀਆ ਘਟਨਾਵਾਂ ਤੋਂ ਪਬਲਿਕ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਰਿਜੋਰਟਾ, ਹੋਟਲਾ ਅਤੇ ਫੰਕਸ਼ਨਾ ਵਿੱਚ ਆਪਣੀਆ ਗੱਡੀਆ ਪਾਰਕਿੰਗ ਕਰਦੇ ਸਮੇਂ ਗੱਡੀ ਦੇ ਕਾਗਜਾਤ ਅਤੇ ਚਾਂਬੀ ਦਾ ਖਾਸ ਧਿਆਨ ਰੱਖਿਆ ਜਾਵੇ ਤਾ ਜੋ ਅਜਿਹੇ ਗੱਡੀਆ ਚੋਰੀ ਕਰਨ ਵਾਲੇ ਗਿਰੋਹ ਇਹਨਾ ਦੀ ਨਜਾਇਜ ਵਰਤੋ ਨਾ ਕਰ ਸਕਣ।   

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger