ਜਦ ਗਰਭਵੰਤੀ ਮਹਿਲਾ ਨੂੰ ਜੱਚਾਬੱਚਾ ਵਾਰਡ ਦੇ ਵੇਹੜੇ ਵਿਚ ਹੀ ਗੁਲੂਕੋਜ ਲਗਾ ਦਿੱਤਾ

Wednesday, November 28, 20120 comments


ਗੁਸੇ ਵਿਚ ਆਈ ਨਰਸ ਨੇ ਕਿਹਾਂ ਖਬਰਾ ਲੱਗਣ ਨਾਲ ਸਾਨੂੰ ਕੋਈ ਫਰਕ ਨਹੀ ਪੈਦਾ
ਮੋਗਾ 28 ਨਵੰਬਰ (ਸਵਰਨ ਗੁਲਾਟੀ):ਪੰਜਾਬ ਸਰਕਾਰ ਦੇ ਸੇਹਤ ਵਿਭਾਗ ਵੱਲੋ ਲੋਕਾ ਨੂੰ ਵਧੀਆ ਸੇਹਤ ਸੇਵਾਵਾ ਉਪਲਬਧ ਕਰਵਾਉਣ ਦੇ ਵੱਡੇ ਵੱਡੇ ਦਾਵੇ ਕੀਤੇ ਜਾਦੇ ਹਨ। ਲੇਕਿਨ ਮੋਗਾ ਦੇ ਸਿਵਲ ਹਸਪਤਾਲ ਦੇ ਜੱਚਾਬੱਚਾ ਵਾਰਡ ਵਿਚ ਸਰਕਾਰ ਵੱਲੋ ਕੀਤੇ ਦਾਵਇਆ ਦੀ ਉਸ ਵੇਲੇ ਫੂਕ ਨਿਕਲ ਗਈ ਜਦ ਜੱਚਾ ਬੱਚਾ ਵਾਰਡ ਵਿਚ ਇਕ ਗਰਭਵੰਤੀ ਮਹਿਲਾ ਨੂੰ ਵਾਰਡ ਦੀ ਬਜਾਏ ਜੱਚਾ ਬੱਚਾ ਵਿਭਾਗ ਦੇ ਵੇਹੜੇ ਵਿਚ ਇਕ ਮੰਜੀ ਤੇ ਲਿਟਾਕੇ ਉਸ ਨੂੰ ਗੁਲੂਕੋਜ ਲਗਾ ਦਿੱਤਾ ਅਤੇ ਬੋਤਲ ਦਰੱਖਤ ਨਾਲ ਲਟਕਾ ਦਿੱਤੀ । ਜਾਨਕਾਰੀ ਅਨੁਸਾਰ  ਗਰਭਵਤੀ ਮਹਿਲਾ ਸੋਨੀ ਨਿਵਾਸੀ ਮੋਗਾ ਨੇ ਦੱਸਿਆ ਕਿ ਗਰਭ ਦਾ ਟਾਈਮ ਪੁਰਾ ਹੋਣ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦੇ ਜੱਚਾ ਵਾਰਡ ਵਿਚ ਦਾਖਿਲ ਕਰਵਾਇਆ ਗਿਆ ਤੇ ਉਸ ਨੂੰ ਪੀੜਾ ਹੋਣ ਤੇ ਡਿਊਟੀ ਤੇ ਤੈਨਾਤ ਇਕ ਨਰਸ ਵੱਲੋ ਉਸ ਨੂੰ ਵੇਹੜੇ ਵਿਚ ਹੀ ਇਕ ਮੰਜੀ ਤੇ ਲਿਟਾਕੇ ਉਸ ਨੂੰ ਗੁਲੂਕੋਜ ਲਗਾ ਦਿੱਤਾ। ਜਦ ਡਿਊਟੀ ਤੇ ਤੈਨਾਤ ਨਰਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾ ਉਸ ਨੇ ਬੜੇ ਗੁੱਸੇ ਦੇ ਤੇਵਰ ਦਿਖਾਉਦੇ ਹੋਏ ਕਿਹਾਂ ਕਿ ਜੱਚਾ ਬੱਚਾ ਵਿਚ ਬੈਡਾ ਦੀ ਕਮੀ ਹੋਣ ਕਰਕੇ ਅਸੀ ਮਰੀਜਾ ਨੂੰ ਕਿਥੇ ਲਟਾਈਏ ਤੇ ਉਸ ਨੇ ਬੜੇ ਗੁਸੇ ਦੇ ਲਹਿਜੇ ਨਾ ਕਿਹਾਂ ਕਿ ਜਿਹੜੀ ਖਬਰ ਤੁਸੀ ਲਗਾਨੀ ਹੈ ਲਗਾ ਦਿਉ ਸਾਨੂੰ ਕੋਈ ਫਰਕ ਨਹੀ ਪੈਦਾ। ਇਸ ਸਬੰਧੀ ਜਦ ਸਿਵਲ ਸਰਜਨ ਡਾ: ਸਬੌਧ ਗੁਪਤਾ ਨਾਲ ਗੱਲ ਬਾਤ ਕੀਤੀ ਤਾ ਉਹਨਾ ਨੇ ਇਸ ਗੱਲ ਤੋ ਪੱਲਾ ਝਾੜਦੇ ਹੋਏ  ਏਐਸਸੀ ਡਾ: ਨਰੇਸ਼ ਗੁਪਤਾ ਨੂੰ ਆਪਣੇ ਕੇਬਨ ਅੰਦਰ ਬੁਲਾਕੇ ਮਾਮਲੇ ਨੂੰ ਦੇਖਣ  ਲਈ ਕਿਹਾਂ ਏਸੀਐਸ ਡਾ ਵੱਲੋ ਮਾਮਲੇ ਦੀ ਜਾਚ ਦਾ ਜਿੱਮਾ ਐਸ.ਐਮ.ਓ ਡਾ: ਰਾਜੇਸ਼ ਪੁਰੀ ਸੌਪ ਦਿੱਤਾ ਜਦ ਡਾਕਟਰ ਰਾਜੇਸ਼ ਪੁਰੀ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾਂ ਕਿ ਜੱਚਾਬੱਚਾ ਵਿਚ ਬੈਡਾ ਦੀ ਕਮੀ ਹੋਣ ਕਰਕੇ ਇਸ ਮਹਿਲਾ ਨੂੰ ਕੁਝ ਸਮੇ ਲਈ ਹੀ ਵੇਹੜੇ ਵਿਚ ਲਿਟਾਇਆ ਗਿਆ ਸੀ ਅਤੇ ਬੈਡ ਦੇ ਖਾਲੀ ਹੁੰਦਿਆ ਹੀ ਇਸ ਨੂੰ ਵਾਰਡ ਵਿਚ ਸ਼ਿਫਟ ਕਰ ਦਿੱਤਾ ਹੈ।  

ਮੋਗਾ ਦੇ ਜੱਚਾ ਬੱਚਾ ਵਾਰਡ ਦੇ ਵੇਹੜੇ ਵਿਚ ਹੀ ਇਕ ਮਹਿਲਾ ਨੂੰ ਗੁਲੂਕੋਜ ਲਗਾਇਆ ਗਿਆ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger