ਪੰਜਾਬ ਸਰਕਾਰ ਦੇ ਵਿਕਾਸ ਪੱਖੀ ਦਾਅਵਿਆ ਦੀ ਫੂਕ ਕੱਢ ਰਿਹਾ ਹੈ ਪਿੰਡ ਈਸੇਵਾਲ-ਨਿਮਾਜੀਪੁਰ ਨਾਲ ਲਗਦਾ ਚਿੱਟੀ ਵੇਈ ਦਾ ਪੁੱਲ

Friday, November 30, 20120 comments


ਮਲਸੀਆਂ, 30 ਨਵੰਬਰ (ਸਚਦੇਵਾ) ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਨਹੀਂ ਥੱਕਦੀ, ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆ ਦੀ ਫੂਕ ਕੱਢ ਰਿਹਾ ਹੈ ਪਿੰਡ ਈਸੇਵਾਲ-ਨਿਮਾਜੀਪੁਰ ਦੇ ਨਾਲ ਵਹਿੰਦੀ ਚਿੱਟੀ ਵੇਈ ਦਾ ਉਹ ਪੁੱਲ, ਜਿਸ ਦੀ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਉਸ ਪੁੱਲ ਤੋਂ ਲੰਘਣ ਵੇਲੇ ਰਾਹਗੀਰਾਂ ਨੂੰ ਆਪਣੀ ਜਾਨ ਜੋਖਮ ‘ਚ ਪਾਉਣੀ ਪੈਂਦੀ ਹੈ । ਜਾਣਕਾਰੀ ਅਨੁਸਾਰ ਚਿੱਟੀ ਵੇਈ ‘ਤੇ ਉਸਾਰਿਆ ਗਿਆ ਇਹ ਪੁੱਲ ਅੱਜ ਤੋਂ ਕਰੀਬ 40-50 ਸਾਲ ਪੁਰਾਣਾ ਹੈ ਅਤੇ ਹੁਣ ਤੱਕ ਸੂਬੇ ‘ਚ ਜਿੰਨੀਆਂ ਵੀ ਸਰਕਾਰਾਂ ਆਈਆਂ, ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤੀ । ਇਸ ਪੁੱਲ ਦੀ ਚੌੜਾਈ ਲਗਭਗ 10 ਤੋਂ 12 ਫੁੱਟ ਚੌੜੀ ਹੈ, ਜਿਸ ਕਾਰਣ ਪੁੱਲ ਤੋਂ ਇਕੱਠੇ ਦੋ ਵੱਡੇ ਵਾਹਣਾ ਦਾ ਲੰਘਣਾ ਸੰਭਵ ਨਹੀਂ ਹੈ । ਹੋਰ ਤਾਂ ਹੋਰ ਪੁੱਲ ਦੇ ਦੋਵੇਂ ਪਾਸੇ ਦੇ ਪਿੱਲਰ ਬੂਰੀ ਤਰ•ਾਂ ਨਾਲ ਟੁੱਟ ਚੁੱਕੇ ਹਨ, ਜਿਸ ਕਾਰਣ ਰਾਹਗੀਰਾਂ ਨੂੰ ਲੰਘਣ ਸਮੇਂ ਪ੍ਰੇਸ਼ਾਣੀ ਦਾ ਸਾਹਮਣਾ ਕਰਨ ਪੈਦਾ ਹੈ । ਇਹ ਪੁੱਲ ਸਬ ਡਵੀਜ਼ਨ ਸ਼ਾਹਕੋਟ ਦੇ ਅਨੇਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਰੋਜ਼ਾਨਾਂ ਸੈਕੜੇ ਵਾਹਣ ਇਸ ਪੁੱਲ ਤੋਂ ਗੁਜ਼ਰਦੇ ਹਨ । ਹੋਰ ਤਾਂ ਹੋਰ ਬਹੁਤ ਸਾਰੀਆਂ ਸਕੂਲੀ ਬੱਸਾਂ ਵੀ ਇਸ ਵੇਈ ਦੇ ਨਾਲ ਲਗਦੇ ਪਿੰਡਾਂ ਤੋਂ ਬੱਚੇ ਲੈ ਕੇ ਪੁੱਲ ਉੱਪਰ ਦੀ ਲੰਘਦੀਆਂ ਹਨ । ਰਾਤ ਸਮੇਂ ਇਸ ਪੁੱਲ ਨੂੰ ਪਾਰ ਕਰਨਾਂ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇਣਾ ਹੈ ਕਿਉਕਿ  ਰਾਤ ਸਮੇਂ ਇਸ ਪੁੱਲ ਦੇ ਆਸ-ਪਾਸ ਕੋਈ ਵੀ ਰੌਸ਼ਨੀ ਦਾ ਪ੍ਰਬੰਧ ਨਹੀਂ ਹੈ । ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਕਈ ਵਾਰ ਇਸ ਪੁੱਲ ਦੇ ਮੁੱਦੇ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਦਾ, ਪਰ ਕਿਸੇ ਨੇ ਵੀ ਇਸ ਪੁੱਲ ਦੀ ਮੁਰੰਮਤ ਵੱਲ ਧਿਆਨ ਨਹੀਂ ਦਿੱਤਾ । ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੁੱਲ ਦੀ ਹਾਲਤ ‘ਤੇ ਤਰਸ ਕਰਕੇ, ਇਸ ਦੀ ਪਹਿਲ ਦੇ ਆਧਾਰ ‘ਤੇ ਮੁਰੰਮਤ ਕਰਵਾਈ ਜਾਵੇ । 


ਪਿੰਡ ਈਸੇਵਾਲ-ਨਿਮਾਜੀਪੁਰ ਨਾਲ ਵਹਿੰਦੀ ਚਿੱਟੀ ਵੇਈ ਦਾ ਉਹ ਖਸਤਾ ਹਾਲਤ ਪੁੱਲ, ਜੋ ਆਪਣੇ ਮਾੜੀ ਹਾਲਤ ਖੁੱਦ ਹੀ ਬਿਆਨ ਕਰ ਰਿਹਾ ਹੈ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger