ਮੈਂ ਨਾਭਾ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ : ਸ਼ਾਹਪੁਰ

Wednesday, November 28, 20120 comments


ਨਾਭਾ 28 ਨਵੰਬਰ( ਜਸਬੀਰ ਸਿੰਘ ਸੇਠੀ )-ਵਿਧਾਨ ਸਭਾ ਹਲਕਾ ਨਾਭਾ ਤੋਂ ਸ੍ਰੋਮਣੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾ ਤੇ ਮੱਖਣ ਸਿੰਘ ਲਾਲਕਾ ਨੂੰ ਹਲਕਾ ਇੰਚਾਰਜ ਘੋਸ਼ਿਤ ਕਰਨ ਤੋਂ ਬਾਅਦ ਚਰਚਾਵਾਂ ਸਨ ਕਿ ਸਾਬਕਾ ਵਿਧਾਇਕ ਹੁਣ ਅੱਗੇ ਕੀ ਰਣਨੀਤੀ ਅਪਣਾਉਂਦੇ ਹਨ ਇਸ ਦਾ ਜਵਾਬ ਦੇਣ ਲਈ ਅੱਜ ਬਲਵੰਤ ਸਿੰਘ ਸ਼ਾਹਪੁਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਸਾਫ ਕੀਤਾ ਕਿ ਉਹ ਜਿਸ ਤਰ•ਾਂ ਪਹਿਲਾਂ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਸਨ ਉਸ ਤਰ•ਾਂ ਆਉਣ ਵਾਲੇ ਸਮੇਂ ਵਿੱਚ ਵੀ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਨਾਭਾ ਵਿੱਚ ਹੀ ਰਹਿਣਗੇ। ਉਨ•ਾਂ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਨਾਭਾ ਹਲਕੇ ਲਈ ਦਿੱਤੇ ਹੁਕਮਾਂ ਮੈਂ ਪੂਰੀ ਪਾਲਣਾ ਕਰਨ ਲਈ ਪਾਬੰਦ ਹਾਂ ਜਿਨ•ਾਂ ਉਪਰ ਮੈਂ ਫੁੱਲ ਚੜਾਉਂਦੇ ਹੋਏ ਇਸ ਹਲਕੇ ਦੀ ਲੋਕਾਂ ਦੀ ਸੇਵਾ ਕਰਕੇ ਪਾਰਟੀ ਦੀ ਚੜਦੀਕਲਾਂ ਲਈ ਕੰਮ ਕਰਦਾ ਰਹਾਂਗਾ। ਉਨ•ਾਂ ਕਿਹਾ ਮੈਨੂੰ ਇਸ ਹਲਕੇ ਦੇ ਵੋਟਰਾਂ ਨੇ 42 ਹਜਾਰ ਤੋਂ ਵੱਧ ਵੋਟਾ ਪਾਕੇ ਜੋ ਮਾਣ ਬਖਸਿਆ ਹੈ ਮੈਂ ਉਸਦਾ ਹਮੇਸ਼ਾ ਰਿਣੀ ਰਹਾਂਗਾ ਅਤੇ ਉਨ•ਾਂ ਦੇ ਹੱਕਾ ਦੀ ਰਾਖੀ ਲਈ ਨਾਭਾ ਵਿਖੇ ਹਮੇਸ਼ਾ ਹੀ ਹਾਜਰ ਰਹਾਂਗਾ। ਉਨ•ਾਂ ਕਿਹਾ ਪਾਰਟੀ ਤੋਂ ਉਪਰ ਕੋਈ ਵੀ ਨਹੀਂ ਹੈ ਇਸ ਲਈ ਜੋ ਪਾਰਟੀ ਹੁਕਮ ਕਰੇਗੀ ਉਸਦੀ ਪਾਲਣਾ ਕਰਨੀ ਜਰੂਰੀ ਹੈ। ਉਨ•ਾਂ ਬੀਤੇ ਕੱਲ ਹਲਕੇ ਦੇ ਵੋਟਰਾਂ ਵੱਲੋਂ ਉਨ•ਾਂ ਦੇ ਹੱਕ ਵਿੱਚ ਰੈਲੀ ਕਰਨ ਤੇ ਵੀ ਧੰਨਵਾਦ ਕਰਦਿਆਂ ਕਿਹਾ ਮੈਂ ਇਸ ਪਿਆਰ ਦੇ ਸਦਕਾ ਹੀ ਨਾਭਾ ਤੋਂ ਵੱਖ ਨਹੀਂ ਹੋ ਸਕਦਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger