ਜ਼ਿਲਾ ਪੱਧਰੀ ਐਥਲੈਟਿਕਸ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰੀਆਂ ਵਲੋ ਸ਼ਾਨਦਾਰ ਪ੍ਰਦਰਸ਼ਨ।

Wednesday, November 28, 20120 comments


ਹੁਸ਼ਿਆਰਪੁਰ 28 ਨਵੰਬਰ (ਨਛਤਰ ਸਿੰਘ)-ਸਿੱਖਿਆ ਵਿਭਾਗ ਦੇ ਉ¤ਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸਥਾਨਕ  ਆਊਟਡੋਰ ਸਟੇਡੀਅਮ  ਵਿਖੇ ਜ਼ਿਲਾ ਸਕੂਲ ਐਥਲੈਟਿਕਸ ਮੀਟ ਦੇ ਦੂਜੇ ਦਿਨ ਖਿਡਾਰੀਆਂ ਵਲੋ ਬਹੁਤ ਹੀ ਸਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਉਚੇਚੇ ਤੌਰ ’ਤੇ ਪਹੁੰਚੇ ਜਿਲ•ਾ ਸਿੱਖਿਆ ਅਫਸਰ  (ਸੈ ਸਿ)ਸ੍ਰੀ ਮਤੀ ਸੁਖਵਿੰਦਰ ਕੌਰ ਨੇ ਕਿਹਾ ਕਿ ਖੇਡਾਂ ਰਾਹੀ ਬੱਚੇ ਅਨੁਸ਼ਾਸ਼ਨ, ਆਪਸੀ ਸਹਿਯੋਗ ਅਤੇ ਜਿੰਮੇਵਾਰੀ ਦੀ ਸਿੱਖਿਆ ਲੈ ਕੇ ਸਿਹਤਮੰਦ ਸਮਾਜ ਦੀ ਸਿਰਜਨਾ ’ ਚ ਯੋਗਦਾਨ ਪਾ ਸਕਦੇ ਹਨ। ਸਹਾਇਕ ਸਿੱਖਿਆ ਅਫਸਰ  ਖੇਡਾਂ ਸ੍ਰੀ ਮਤੀ ਸੁਰਜੀਤ ਕੌਰ ਅਤੇ ਜ਼ਿਲਾ ਟੂਰਨਾਮਂੈਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਵੜੈਚ ਨੇ ਕਿਹਾ ਕਿ ਸਮਾਜ ਵਿਚੋਂ  ਨਸ਼ਿਆ ਦਾ ਕੋਹੜ ਖਤਮ ਕਰਨ ਲਈ ਖੇਡਾਂ ਨੂੰ ਸਭ ਤੋ ਵੱਧ ਮਦਦਗਾਰ ਦੱਸਿਆ। ਐਥਲੈਟਿਕ  ਮੀਟ ਅੰਡਰ-19  ’ਚ 100 ਮੀਟਰ  ਮੁਕਾਬਲੇ  ਲੜਕੀਆਂ ’ਚ ਗੜ•ਦੀਵਾਲਾ ਦੀ ਮਨਪ੍ਰੀਤ ਕੌਰ ਨੇ ਪਹਿਲਾ, ਨਾਰੂ ਨੰਗਲ ਦੀ ਰਮਨਪ੍ਰੀਤ ਕੌਰ ਨੇ ਦੂਜਾ,ਦਸ਼ਮੇਸ਼ ਸਕੂਲ ਮੁਕੇਰੀਆਂ ਦਾ ਨੀਤੀ ਨੇ ਤੀਜਾ, ¦ਮੀ ਛਲਾਂਗ  ਲੜਕੀਆਂ  ’ਚ  ਨਾਰੂ ਨੰਗਲ ਦੀ ਅਮਨਦੀਪ ਕੌਰ  ਨੇ ਪਹਿਲਾ, ਉੜਮੜ ਟਾਂਡਾ ਦੀ ਭੁਪਿੰਦਰ  ਕੌਰ  ਨੇ ਦੂਸਰਾ ਅਤੇ ਖਾਲਸਾ ਸਕੂਲ ਗੜ•ਦੀਵਾਲਾ ਦੀ ਆਰਤੀ ਨੇ ਤੀਜਾ ਸਥਾਨ,  ਅੰਡਰ 19 ਲੜਕੀਆਂ ਸ਼ਾਟ ਪੁੱਟ ਮੁਕਾਬਲਿਆਂ ’ਚ ਖਾਲਸਾ ਸਕੂਲ ਕੰਧਾਲਾ ਜੱਟਾਂ ਦੀ ਰਮਨ ਪ੍ਰੀਤ ਕੌਰ ਨੇ ਪਹਿਲਾ, ਮੁਕੇਰੀਆਂ ਦੀ ਸਰਬਦੀਪ ਕੌਰ ਨੇ ਦੂਜਾ ਅਤੇ ਮੁਕੇਰੀਆਂ ਦੀ ਸੁਨੈਨਾ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 19 ਮੁੰਡਿਆਂ  ਦੀ 200 ਮੀਟਰ  ਦੌੜ ’ਚ ਲਾਂਬੜਾ ਦੇ ਮਨਮੋਹਨ ਸਿੰਘ ਨੇ ਪਹਿਲਾ,ਖੁੱਡਾ ਸਕੂਲ ਦੇ  ਵਰਿੰਦਰ ਸਿੰਘ ਨੇ ਦੂਜਾ ਅਤੇ  ਹਾਜੀਪੁਰ ਦੇ ਬਲਜੀਤ ਸਿੰਘ ਨੇ ਤੀਜਾ ਸਥਾਨ , ਸ਼ਾਟ ਪੁੱਟ ਅੰਡਰ 10 ਮੁੰਡਿਆਂ ’ਚ ਟਾਂਡਾ ਦੇ ਭੁਪਿੰਦਰਜੀਤ ਸਿੰਘ ਨੇ ਪਹਿਲਾ, ਗੜਦੀਵਾਲਾ ਦੇ ਹਰਜਿੰਦਰ ਸਿੰਘ ਨੇ ਦੂਜਾ, ਢੱਡੇ ਫਤਿਹ ਸਿੰਘ ਦੇ ਇੰਦਰਜੋਤ ਸਿੰਘ ਨੇ ਤੀਜਾ ਸਥਾਨ , ਅੰਡਰ 19 ਕੁੜੀਆਂ  ਡਿਸਕਸ ਥਰੋਅ ’ਚ ਮੁਰਾਦਪੁਰ ਨਰਿਆਲ ਦੀ ਕਿਰਨਦੀਪ ਕੌਰ ਨੇ ਪਹਿਲਾ,ਬੁੱਢੀ ਪਿੰਡ ਦੀ ਪ੍ਰਧਾ ਨੇ ਦੂਜਾ  ਅਤੇ ਟਾਡਾਂ ਰਾਮ ਸਹਾਏ ਦੀ ਰਿੰਪੀ ਦੇਵੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਜ਼ਿਲਾ ਸਿੱਖਿਆ ਸਹਾਇਕ ਅਫਸਰ ਖੇਡਾਂ ਸੁਰਜੀਤ ਕੌਰ ਜ਼ਿਲਾ ਟੂਰਨਾਮੈਟ ਕਮੇਟੀ ਦੇ ਸਕੱਤਰ  ਇੰਦਰਜੀਤ ਸਿੰਘ ਵੜੈਚ, ਮੀਤ ਪ੍ਰਧਾਨ ਅਮਨਦੀਪ ਸ਼ਰਮਾ ,ਪ੍ਰਿੰ. ਬਲਬੀਰ ਸਿੰਘ,ਧਰਮਜੀਤ ਸਿੰਘ, ਉਂਕਾਰ ਸਿੰਘ ਧੁੱਗਾ, ਕੋਚ ਹਰਵਿੰਦਰ ਸਿੰਘ, ਅਜੈਬ ਸਿੰਘ, ਸਤਵੰਤ ਕੌਰ, ਰਾਜ ਕੁਮਾਰੀ,  ਰਵਿੰਦਰਪਾਲ ਸਿੰਘ, ਜਸਵੰਤ ਸਿੰਘ, ਵਰਿੰਦਰ ਸਿੰਘ,ਦਲਜੀਤ ਸਿੰਘ ਪਰਮਿੰਦਰ ਸਿੰਘ,ਸੁਖਵੀਰ ਸਿੰਘ,ਜਗਦੀਸ਼ ਸਿੰਘ ,ਬਲਬੀਰ ਸਿੰਘ, ਸੁਖਦੇਵ ਸਿੰਘ, ਡਿੰਪਲ ਰਾਜਾ, ਸੰਦੀਪ ਕੁਮਾਰਤੋਂ ਹਜ਼ਾਰਾਂ ਦੀ ਤਦਾਦ ’ਚ ਖੇਡ ਪ੍ਰੇਮੀ ਹਾਜ਼ਰ ਸਨ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger