ਸਹਿਕਾਰੀ ਕੋਆਪ੍ਰੇਟਿਵ ਬੈਂਕ ਸਵੱਦੀ ਕਲਾਂ ਦੇ ਕਲਰਕ ਨੇ ਪੈਦਾ ਕੀਤੀ ਇਮਾਨਦਾਰੀ ਦੀ ਮਿਸਾਲ

Friday, November 30, 20120 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਇੱਥੋ ਲਾਗਲੇ ਕਸਬੇ ਸਵੱਦੀ ਕਲਾਂ ਵਿਖੇ ਸਹਿਕਾਰੀ ਬੈਂਕ ਵਿੱਚ ਬਤੌਰ ਕਲਰਕ ਦੀ ਸੇਵਾ ਨਿਭਾ ਰਹੇ ਲਖਵੀਰ ਸਿੰਘ ਨੇ ਬੇਈਮਾਨੀ ਤੇ ਕਲਯੁੱਗ ਦੇ ਜਮਾਨੇ ਵਿੱਚ ਇਮਾਨਦਾਰੀ ਦੀ ਇੱਕ ਮਿਸਾਲ ਪੈਦਾ ਕੀਤੀ ਹੈ ਜਿਸ ਦੇ ਚਰਚੇ ਸੁਣਕੇ ਲੋਕ ਹੈਰਾਨ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸਹਿਕਾਰੀ ਸਭਾ ਪਿੰਡ ਬਿਰਕ ਦੇ ਸੈਕਟਰੀ ਜਗਦੇਵ ਸਿੰਘ ਬਿਰਕ ਨੇ ਦੱਸਿਆ ਕਿ ਪਿੰਡ ਬਿਰਕ ਦਾ ਇੱਕ ਜਿੰਮੀਦਾਰ ਬਾਬੂ ਸਿੰਘ ਪੁੱਤਰ ਸ:ਹੰਸਾ ਸਿੰਘ ਸਵੱਦੀ ਦੀ ਇਸ ਬੈਂਕ ਚੋ ਤਿੰਨ ਲੱਖ ਸੱਠ ਹਜਾਰ ਦੀ ਲਿਮਟ ਚੁਕਣ ਗਿਆ ਤਾ ਬੈਂਕ ਵਾਲਿਆ ਨੇ ਉਸ ਨੂੰ ਬਣਦੀ ਰਕਮ ਦੇ ਦਿੱਤੀ ਤੇ ਬਾਬੂ ਸਿੰਘ ਮਿਲੀ ਰਕਮ ਨੁੰ ਉਸ ਸਮੇਂ ਉੱਥੇ ਖੜਕੇ ਕੇ ਗਿਨਣ ਲੱਗਾ ਤੇ ਗਿਣਦੇ ਸਮੇ ਉਹ ਪੰਜਾਹ ਹਜਾਰ ਦੀ ਇੱਕ ਗੁੱਟੀ ਉੱਥੇ ਹੀ ਭੁੱਲ ਆਇਆ ਤੇ ਜਦ ਉਸ ਨੇ ਬੈਂਕ ਚੋ ਕਢਵਾਏ ਪੈਸੇ ਘਰ ਫੜਾਏ ਤਾ ਘਰ ਵਾਲੇ ਵੀ ਉਸ ਨੂੰ ਗਿਨਣ ਲੱਗੇ ਪਰ ਜਦ ਗਿਣਤੀ ਵਿੱਚ ਤਿੰਨ ਲੱਖ ਸੱਠ ਹਜਾਰ ਰੁਪੈ ਦੀ ਬਜਾਏ ਸਿਰਫ ਤਿੰਨ ਲੱਖ ਦਸ ਹਜਾਰ ਹੀ ਨਿਕਲੇ ਤਾਂ ਬਾਬੂ ਸਿੰਘ ਸਮੇਤ ਘਰ ਵਾਲਿਆ ਦੇ ਹੱਥਾ ਦੇ ਤੋਤੇ ਉੱਡ ਗਏ ਤੇ ਉਸੇ ਸਮੇ ਇੰਨਾ ਘਟੇ ਹੋਏ ਪੈਸਿਆ ਦੀ ਜਾਣਕਾਰੀ ਮੈਨੂੰ (ਜਾਣੀ ਸੈਕਟਰੀ ਜਗਦੇਵ ਸਿੰਘ) ਨੂੰ ਦਿੱਤੀ ਤੇ ਅਸੀ ਉਸੇ ਸਮੇ ਬੈਂਕ ਮੁੜ ਗਏ ਸਾਰੀ ਘਟਨਾ ਵਾਰੇ ਬੈਂਕ ਮੁਲਾਜਮ ਨੂੰ ਦੱਸਿਆਂ ਤਾਂ ਬੈਂਕ ਦੇ ਕਲਰਕ ਨੇ ਹਿਸਾਬ ਕਰਨ ਤੋਂ ਬਾਅਦ ਬੈਂਕ ਵਿੱਚ ਵਧੇ ਪੰਜਾਹ ਹਜਾਰ ਰੁਪੈ ਬਾਬੂ ਸਿੰਘ ਬਿਰਕ ਦੇ ਹੱਥ ਤੇ ਰੱਖ ਦਿੱਤੇ ਜਿਸ ਨੂੰ ਵੇਖਕੇ ਬਾਬੂ ਸਿੰਘ ਦੀ ਜਾਨ ਵਿੱਚ ਜਾਨ ਆਈ ਕਲਰਕ ਦੀ ਇਸ ਇਮਾਨਦਾਰੀ ਦੀ ਸਲੰਘਾ ਕਰਦੇ ਹੋਏ ਮਨੇਜਰ ਮੁਕੰਦ ਸਿੰਘ ਨੇ ਕਿਹਾ ਕਿ ਅਜਿਹੇ ਇਮਾਨਦਾਰ ਕਲਰਲ ਹੀ ਬੈਂਕਾ ਦਾ ਸਿਰ ਉੱਚਾ ਕਰਦੇ ਆਏ ਹਨ ਤੇ ਸਾਨੂੰ ਲਖਵੀਰ ਸਿੰਘ ਦੀ ਇਮਾਨਦਾਰੀ ਤੇ ਬਹੁਤ ਮਾਣ ਹੈ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger