Friday, November 30, 20120 comments


ਪੱਤਰ ਪ੍ਰੇਰਕ/ਛੋਟੇ ਕਿਸਾਨਾਂ ਦੀ ਤਰਾਸਦੀ ਨੂੰ ਬਿਆਨਦੇ ਗੀਤ ‘ਕੁੜਤਾ ਟਾਕੀਆਂ ਵਾਲਾ’ ਦੀ ਨੇੜ•ਲੇ ਪਿੰਡ ਤੁੰਗਾਂ ਵਿਖੇ ਚੱਲ ਰਹੀ ਸ਼ੂਟਿੰਗ ਨੂੰ ਵੇਖਣ ਲਈ ਲੋਕ ਭਾਰੀ ਉਤਸ਼ਾਹ ਨਾਲ ਪੁੱਜੇ। ਗਾਇਕ ਐਸ ਧਾਮੀ ਦੀ ਅਵਾਜ਼ ਵਿੱਚ ਗਾਏ ਗਏ ਗੀਤ ‘ਕੁੜਤਾ ਟਾਕੀਆਂ ਵਾਲਾ’ ਦੀ ਸ਼ੂਟਿੰਗ ਲਈ ਪ੍ਰਸਿੱਧ ਵੀਡੀੳ ਨਿਰਦੇਸ਼ਕ ਸੁਮੀਤ ਭਾਰਦਵਾਜ਼ ਵੱਲੋਂ ਪਿੰਡ ਵਿੱਚ ਕਈ ਥਾਵਾਂ ‘ਤੇ ਸੀਨ ਫਿਲਮਾਏ ਗਏ। ਮਿਊਜਿਕ ਖੇਤਰ ਦੀ ਪ੍ਰਸਿੱਧ ਕੰਪਨੀਂ ਸਪੀਡ ਰਿਕਾਰਡਜ਼ ਵੱਲੋਂ ਬਣਾਈ ਜਾ ਰਹੀ ਇਹ ਐਲਬਮ ਮਸ਼ਹੂਰ ਗੀਤਕਾਰ ਬੰਟੀ ਬੈਂਸ ਧਨੇਠਾ ਦੀ ਦੇਖਰੇਖ ਵਿੱਚ ਤਿਆਰ ਕੀਤੀ ਜਾ ਰਹੀ ਹੈ। ਗੀਤ ਦੇ ਰਚੇਤਾ ਗੀਤਕਾਰ ਧਰਮੀ ਤੁੰਗਾਂ ਨੇ ਇਸ ਗੀਤ ਤੋਂ ਵੱਡੀਆ ਆਸਾਂ ਲਾਉਂਦਿਆਂ ਕਿਹਾ ਕਿ ਇਹ ਗੀਤ ਆਮ ਵਰਗ ਨਾਲ ਸਬੰਧਿਤ ਹੋਣ ਕਰਕੇ ਲੋਕਾਂ ਵੱਲੋਂ ਪਸੰਦ ਕੀਤਾ ਜਾਵੇਗਾ। ਸੂਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਲੇਖਕ ਕਾਲਾ ਤੂਰ ਤੁੰਗਾਂ , ਲੇਖਕ ਪਾਲ ਹਰੀਕਾ ਆਦਿ ਵੀ ਹਾਜ਼ਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger