ਦੋਦਾ ਵਿਸ਼ਵ ਕਬੱਡੀ ਕਬੱਡੀ ਦੇ 3 ਮੈਚਾਂ ਦੀ ਮੇਜਬਾਨੀ ਲਈ ਤਿਆਰ ਸੰਤ ਸਿੰਘ ਬਰਾੜ

Friday, November 30, 20120 comments


ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (     ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਤਿੰਨ ਮਹੱਤਵਪੂਰਨ ਮੈਚ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪੇਂਡੂ ਖੇਡ ਸਟੇਡੀਅਮ ਦੋਦਾ ਵਿਖੇ ਕਰਵਾਏ ਜਾਣ ਦੇ ਕੀਤੇ ਅਹਿਮ ਫੈਸਲੇ ਕਾਰਨ ਪੂਰੇ ਗਿੱਦੜਬਾਹਾ ਹਲਕੇ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਹ ਗੱਲ ਅੱਜ ਇੱਥੇ ਹਲਕਾ ਇੰਚਾਰਜ ਸ: ਸੰਤ ਸਿੰਘ ਬਰਾੜ ਨੇ ਆਖਦਿਆਂ ਕਿਹਾ ਕਿ ਵਿਸਵ ਕਬੱਡੀ ਦੇ ਤਿੰਨ ਮੈਚਾਂ ਦੀ ਮੇਜਬਾਨੀ ਕਰਨ ਵਾਲੇ ਪਿੰਡ ਦੋਦਾ ਵਿਚ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਅਤੇ ਪਿੰਡ ਵਿਚ ਵਿਆਹ ਵਰਗਾ ਮਹੌਲ ਹੈ। ਉਨ•ਾਂ ਕਿਹਾ ਕਿ ਖੇਡ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਜਾਵੇਗਾ। ਉਨ•ਾਂ ਕਿਹਾ ਕਿ ਨਾ ਕੇਵਲ ਪਿੰਡ ਦੋਦਾ ਸਗੋਂ ਪੂਰੇ ਇਲਾਕੇ ਦੇ ਲੋਕ ਉਤਸਾਹਿਤ ਹਨ। ਉਨ•ਾਂ ਕਬੱਡੀ ਮੈਚ ਕਰਵਾਉਣ ਲਈ ਇਸ ਪਿੰਡ ਦੀ ਚੋਣ ਕੀਤੇ ਜਾਣ ਲਈ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ: ਬਾਦਲ ਦੇ ਯਤਨਾਂ ਸਦਕਾ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਅੱਜ ਦੁਨੀਆਂ ਦੇ ਨਕਸ਼ੇ ਤੇ ਪੁੱਜ ਗਈ ਹੈ। ਉਨ•ਾਂ ਨੇ ਦੱਸਿਆ ਕਿ ਹਲਕਾ ਗਿੱਦੜਬਾਹਾ ਦੀ ਸਮੂੱਚੀ ਲੀਡਰਸ਼ਿਪ ਦੋਦਾ ਵਿਖੇ ਮੈਚ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਹੈ। ਸ: ਸੰਤ ਸਿੰਘ ਬਰਾੜ ਨੇ 5 ਦਸੰਬਰ 2012 ਨੂੰ ਪਿੰਡ ਦੋਦਾ ਵਿਖੇ ਹੋਣ ਵਾਲੇ ਮੈਚਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਭਾਰਤ ਅਤੇ ਇੰਗਲੈਂਡ, ਅਫਗਾਨਿਸਤਾਨ ਅਤੇ ਡੈਨਮਾਰਕ ਦੀਆਂ ਪੁਰਸ਼ ਟੀਮਾਂ ਵਿਚਕਾਰ ਅਤੇ ਕੈਨੇਡਾ ਅਤੇ ਡੈਨਮਾਰਕ ਦੀਆਂ ਮਹਿਲਾ ਟੀਮਾਂ ਵਿਚਕਾਰ ਕਬੱਡੀ ਮੈਚ ਹੋਣਗੇ। ਉਨ•ਾਂ ਕਿਹਾ ਕਿ ਇੱਥੇ ਭਾਰਤ ਦੀ ਟੀਮ ਦਾ ਮੈਚ ਹੋਣ ਕਾਰਨ ਲੋਕਾਂ ਦਾ ਉਤਸਾਹ ਇਸ ਕਦਰ ਵੱਧ ਚੁੱਕਾ ਹੈ ਕਿ ਦੁਪਹਿਰ 12 ਵਜੇ ਹੋਣ ਵਾਲੇ ਮੈਚ ਲਈ ਲੋਕ ਸਵੇਰੇ 10 ਵਜੇ ਹੀ ਪੁੱਜ ਕੇ ਸਥਾਨ ਗ੍ਰਹਿਨ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਉਨ•ਾ ਕਿਹਾ ਕਿ ਇਸ ਮੈਚ ਨੂੰ ਵੇਖਣ ਲਈ ਬਾਹਰਲੇ ਜ਼ਿਲਿ•ਆਂ ਤੋਂ ਵੀ ਕਬੱਡੀ ਪ੍ਰੇਮੀ ਪਹੁੰਚਣਗੇ। 

  ਸ: ਸੰਤ ਸਿੰਘ ਬਰਾੜ ਦੀ ਤਸਵੀਰ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger