ਸਬ ਜ਼ੇਲ੍ਹ ਵਿਚ ਕਾਨੂੰਨ ਸਾਖ਼ਰਤਾ ਕੈਂਪ ਲਗਾਇਆ

Friday, November 30, 20120 comments


ਸ੍ਰੀ ਮੁਕਤਸਰ ਸਾਹਿਬ, 30 ਨਵੰਬਰ ( ਮਾਣਯੋਗ ਸ੍ਰੀ ਵਿਵੇਕ ਪੁਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ‑ਕਮ‑ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ, ਸਕੱਤਰ ਸ੍ਰੀ ਦਲਜੀਤ ਸਿੰਘ ਰਲਹਨ ਦੀ ਪ੍ਰਧਾਨਗੀ ਹੇਠ ਅੱਜ ਸਬ ਜ਼ੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਚ ਕਾਨੂੰਨੀ ਸਾਖ਼ਰਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬੰਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਸੇਸ਼ ਤੌਰ ਤੇ ਪਲੀਅ ਬਾਰਗੇਨਿੰਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਣਯੋਗ ਸ ੍ਰੀ ਆਰ. ਕੇ. ਸ਼ਰਮਾ ਸੀ.ਜੇ.ਐਮ. ਵੱਲੋਂ ਕੈਂਪ ਕੋਰਟ ਲਗਾਈ ਗਈ ਅਤੇ ਮੌਕੇ ਤੇ ਹੀ ਹਵਾਲਾਤੀਆਂ ਦੇ ਕੇਸ ਸੁਣ ਕੇ ਕੁਝ ਬੰਦੀਆਂ ਦੀ ਰਿਹਾਈ ਦੇ ਹੁਕਮ ਦਿੱਤੇ।ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਸਕੱਤਰ ਸ: ਦਲਜੀਤ ਸਿੰਘ ਨੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕ‑ਹਕੂਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਵਾਲਾਤੀਆਂ ਜਾਂ ਕੈਦੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੇ ਵਾਰਸਾਂ ਨੂੰ ਇਤਲਾਹ ਦੇਣੀ, 24 ਘੰਟੇ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨਾ ਅਤੇ 48 ਘੰਟੇ ਅੰਦਰ ਉਸਦਾ ਮੈਡੀਕਲ ਕਰਾਇਆ ਜਾਣਾ ਲਾਜ਼ਮੀ ਹੈ। ਇਸੇ ਤਰਾਂ ਉਨ੍ਹਾਂ ਪਲੀਅ ਬਾਰਗੇਨਿੰਗ ਬਾਰੇ ਵੀ ਦੱਸਿਆ ਜਿਸ ਤਹਿਤ ਦੋਹੇਂ ਪੱਖਾਂ ਦੀ ਆਪਸੀ ਸਹਿਮਤੀ ਨਾਲ ਅਦਾਲਤ ਮੁਜ਼ਰਿਮ ਲਈ ਸਜਾ ਨਿਰਧਾਰਿਤ ਕਰ ਦਿੰਦੀ ਹੈ ਅਤੇ ਇਸ ਤਰਾਂ ਨਾਲ ਕੇਸ ਦਾ ਨਿਪਟਾਰਾ ਜਲਦ ਹੋ ਜਾਂਦਾ ਹੈ।ਏ.ਡੀ.ਏ.ਲੀਗਲ ਸ੍ਰੀ ਸੁਰਿੰਦਰ ਸਚਦੇਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੈਦੀਆਂ ਦੀਆਂ ਮੁਸਕਿਲਾਂ ਦੇ ਹੱਲ ਅਤੇ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਦੀ ਰੱਖਿਆਂ ਅਤੇ ਕੈਦੀਆਂ ਨੂੰ ਕਾਨੂੰਨੀ ਸਹਾਇਤਾ ਉਪਲਬੱਧ ਕਰਵਾਉਣ ਲਈ ਇਹ ਕਾਨੂੰਨੀ ਸਹਾਇਤ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜ਼ੇਲ੍ਹ ਸੁਪਰਡੈਂਟ ਸ: ਸ਼ਿਵਰਾਜ ਸਿੰਘ ਨੰਦਗੜ੍ਹ ਨੇ ਇਸ ਕੈਂਪ ਦੇ ਆਯੋਜਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਜ਼ੇਲ੍ਹ ਪ੍ਰਸਾਸ਼ਨ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਐਡਵੋਕੇਟ ਵਿਜੇ ਕੁਮਾਰ ਗੋਇਲ ਨੇ ਵੀ ਸੰਬੋਧਨ ਕੀਤਾ। 

ਬੰਦੀਆਂ ਲਈ ਸਬ ਜ਼ੇਲ੍ਹ ਵਿਚ ਆਯੋਜਿਤ ਕਾਨੂੰਨੀ ਸਾਖ਼ਰਤਾ ਕੈਂਪ ਦਾ ਦ੍ਰਿਸ਼
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger