ਹਲਕੇ ਅੰਦਰ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ- ਲਾਲਕਾ

Friday, November 30, 20120 comments


ਨਾਭਾ, 30 ਨਵੰਬਰ (ਜਸਬੀਰ ਸਿੰਘ ਸੇਠੀ)- ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਅੰਦਰ ਵਿਕਾਸ ਦੀ ਹਨੇਰੀ ਲਿਆਂਦੀ ਹੋਈ ਹੈ ਜਿਸ ਤਹਿਤ  ਨਾਭਾ ਹਲਕੇ ਅੰਦਰ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ ਅਤੇ ਵਿਕਾਸ ਦੇ ਕੰਮਾਂ ਵਿਚ ਤੇਜੀ ਲਿਆਂਦੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ: ਮੱਖਣ ਸਿੰਘ ਲਾਲਕਾ ਨੇ  ਰਣਜੀਤ ਨਗਰ ਵਿਖੇ  ਇਸਤਰੀ ਅਕਾਲੀ ਦਲ ਵੱਲੋ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਿਹਾ ਹੈ ਇਸ ਸਮਾਗਮ ਵਿਚ ਇਸਤਰੀ ਵਿੰਗ ਦੀ ਸਹਿਰੀ ਪ੍ਰਧਾਨ ਬੀਬੀ ਸੁਨੀਤਾ ਰਾਣੀ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋ ਹਲਕਾ ਇੰਚਾਰਜ ਲਾਲਕਾ ਦਾ ਸ੍ਰੀ ਸਾਹਿਬ ਦੇ ਕੇ ਸਨਮਾਨ ਕੀਤਾ ਗਿਆ। ਬੀਬੀ ਸੁਨੀਤਾ ਰਾਣੀ ਨੇ ਕਿਹਾ ਕਿ ਅਸੀ ਸ: ਲਾਲਕਾ ਦੀ ਅਗਵਾਈ ਵਿਚ ਸਹਿਰ ਦੇ ਹਰੇਕ ਵਾਰਡ ਵਿਚ ਜਾ ਕੇ ਕਮੇਟੀਆਂ ਦਾ ਗਠਨ ਕਰਾਂਗਾ ਅਤੇ ਬੀਬੀਆਂ ਨੂੰ ਵੱਧ ਤੋ ਵੱਧ ਅਕਾਲੀ ਦਲ ਨਾਂਲ ਜੋੜਾਗੇ। ਇਸ ਮੌਕੇ ਰਾਜਿੰਦਰ ਕੌਰ ਪ੍ਰਧਾਨ ਰਣਜੀਤ ਨਗਰ, ਕੁਲਵਿੰਦਰ ਕੌਰ ਪ੍ਰਧਾਨ, ਨਿਰਮਲਾ ਰਾਣੀ ਜਨਰਲ ਸਕੱਤਰ, ਊਸਾ ਰਾਣੀ, ਕਰਨੈਲ ਕੌਰ, ਹਰਜੀਤ ਕੌਰ ਪ੍ਰਧਾਨ ਅਜੈਬ ਕਲੋਨੀ, ਮਨਿੰਦਰ ਕੌਰ ਬੱਤਰਾਂ ਵਾਈਸ ਪ੍ਰਧਾਨ ਸਹਿਰੀ, ਸ: ਧਰਮ ਸਿੰਘ ਧਾਰੋਕੀ ਸੀਨੀ ਮੀਤ ਪ੍ਰਧਾਨ, ਤਰਸੇਮ ਸਿੰਘ ਤਰਖੇੜੀ ਸੀਨੀ: ਮੀਤ ਪ੍ਰਧਾਨ, ਗੁਰਸੇਵਕ ਸਿੰਘ ਗੋਲੂ ਜਿਲ੍ਹਾਂ ਪ੍ਰਧਾਨ ਐਸ ਓ ਆਈ, ਜਗਦੇਵ ਸਿੰਘ ਖੋਖ ਮੀਤ ਪ੍ਰਧਾਨ ਯੂਥ ਅਕਾਲੀ ਦਲ,  ਹਰਵਿੰਦਰ ਸਿੰਘ ਰੱਬੀ ਦੁਲੱਦੀ, ਸਿਆਮ ਸਿੰਘ ਸੋਢੀ, ਮੇਜਰ ਸਿੰਘ ਤੂੰਗਾਂ ਜਿਲ੍ਹਾ ਮੀਤ ਪ੍ਰਧਾਨ, ਕੇਵਲ ਸਿੰਘ ਚੌਧਰੀਮਾਜਰਾ ਜਿਲ੍ਹਾਂ ਜਨਰਲ ਸਕੱਤਰ, ਲੀਲਾ ਦੇਵੀ, ਸਵਰਨ ਕੌਰ, ਰਾਜ ਰਾਣੀ, ਗੁਲਜਾਰ ਕੌਰ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਆਦਿ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਅਤੇ ਅਹੁਦੇਦਾਰ ਸਾਮਲ ਸਨ। 

ਹਲਕਾ ਇੰਚਾਰਜ ਸ: ਮੱਖਣ ਸਿੰਘ ਲਾਲਕਾ ਦਾ ਸਨਮਾਨ ਕਰਦੇ ਹੋਏ ਇਸਤਰੀ ਵਿੰਗ ਸਹਿਰੀ ਦੀ ਪ੍ਰਧਾਨ ਬੀਬੀ ਸੁਨੀਤਾ ਰਾਣੀ ਅਤੇ ਇਸਤਰੀ ਵਿੰਗ ਦੀਆਂ ਅਹੁਦੇਦਾਰਾਂ 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger