ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ

Tuesday, November 27, 20120 comments


ਪਟਿਆਲਾ  27 ਨਵੰਬਰ  ਪਟਵਾਰੀ/ ਜਿਲ ਪਟਿਆਲਾ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਪ੍ਰਧਾਨ ਸ. ਗੁਰਪਾਲ ਸਿੰਘ ਚਹਿਲ ਐਸ.ਡੀ.ਐਮ ਪਟਿਆਲਾ, ਚੇਅਰਮੈਨ ਪਿੰ੍ਰਸੀਪਲ ਸ. ਤੋਤਾ ਸਿੰਘ ਚਹਿਲ ਤੇ ਜਨਰਲ ਸਕੱਤਰ ਸ. ਗੁਰਬੀਰ ਸਿੰਘ ਬੀਰੂ ਦੀ ਅਗਵਾਈ ‘ਚ ਕਰਵਾਈ ਗਈ ਪੰਜਾਬ ਸੀਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਦੇ ਮਹਿਲਾ ਵਰਗ ’ਚ ਲੁਧਿਆਣਾ ਜਿਲ•ੇ ਨੇ ਤੇ ਪੁਰਸ਼ ਵਰਗ ‘ਚ ਲੁਧਿਆਣਾ ਅਕੈਡਮੀ ਨੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਪਟਿਆਲਾ ਜਿਲ•ੇ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਅਦਾ ਕੀਤੀ । ਇਸ ਮੌਕੇ ਮੁੱਖ ਮਹਿਮਾਨ ਸ. ਜੀ. ਕੇ. ਸਿੰਘ ਨੇ ਕਿਹਾ ਕਿ ਖੇਡਾਂ ਵਿਅਕਤੀ ਦਾ ਬਹੁ ਪੱਖੀ ਵਿਕਾਸ ਕਰਦੀਆਂ ਹਨ ਅਤੇ ਇਨਸਾਨ ਨੂੰ ਸੰਕਟ ਦੀ ਘੜੀ ‘ਚ ਸੰਜਮ ਰੱਖਣ ਤੇ ਜੁਝਾਰੂਪਣ ਕਾਇਮ ਰੱਖਣ ਦਾ ਸਭ ਤੋਂ ਵੱਡਾ ਗੁਣ ਦਿੰਦੀਆਂ ਹਨ। ਉਨ•ਾਂ ਕਿਹਾ ਕਿ ਖਿਡਾਰੀਆਂ ਦਾ ਜੀਵਨ ਇੱਕ ਸਾਧਨਾ ਭਰਿਆ ਜੀਵਨ ਹੁੰਦਾ ਹੈ ਜਿਸ ਦਾ ਫਲ ਉਨ•ਾਂ ਨੂੰ ਸਾਰੀ ਉਮਰ ਮਿਲਦਾ ਹੈ। ਸ. ਜੀ.ਕੇ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਨੂੰ ਤੰਦਰੁਸਤ ਬਣਾਉਣ ਲਈ ਖੇਡਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹ ੈਜਿਸ ਦੇ ਬੜੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਵਿੱਚ ਕਬੱਡੀ ਦੇ ਵਿਸ਼ਵ ਕੱਪ, ਕੌਮਾਂਤਰੀ ਹਾਕੀ ਟੂਰਨਾਮੈਂਟ ਤੇ ਹੋਰ ਖੇਡ ਮੁਕਾਬਲਿਆਂ ਦਾ ਆਯੋਜਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਸਰਕਾਰ ਨੌਜਵਾਨ ਪੀੜੀ ਨੂੰ ਵਿਸ਼ਵ ਪੱਧਰੀ ਖੇਡ ਮੰਚ ਪ੍ਰਦਾਨ ਕਰ ਰਹੀ ਹੈ। ਉਨ•ਾਂ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਰਤੀ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਡੀ.ਜੀ.ਪੀ. ਸ. ਰਾਜਦੀਪ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਤੇਜਾ ਸਿੰਘ ਧਾਲੀਵਾਲ, ਉਲੰਪੀਅਨ ਤਿਰਲੋਕ ਸਿੰਘ ਸੰਧੂ, ਏ.ਈ.ਓ. ਸ਼੍ਰੀ ਸੁਰਜੀਤ ਸਿੰਘ ਭੱਠਲ, ਸਾਬਕਾ ਡੀ.ਐਸ.ਓ. ਸ਼੍ਰੀ ਸੁਰਜੀਤ ਸਿੰਘ ਗਿੱਲ, ਕੌਮਾਂਤਰੀ ਅੰਪਾਇਰ ਸ਼੍ਰੀ ਅਮਰਜੋਤ ਸਿੰਘ, ਕੋਚ ਸ਼੍ਰੀ ਜਸਵੀਰ ਸਿੰਘ, ਇਰਵਨਦੀਪ ਕੌਰ, ਕੋਚ ਦਲਬੀਰ ਸਿੰਘ ਕਾਲਾ ਅਫਗਾਨਾ, ਬਲਵਿੰਦਰ ਸਿੰਘ ਜੱਸਲ, ਕਮਲਜੀਤ ਬੌਬੀ, ਪ੍ਰਿ. ਭਰਪੂਰ ਸਿੰਘ ਲੌਟ. ਪ੍ਰਿ. ਦਰਸ਼ਨ ਲਾਲ, ਕੋਚ ਕਮਲਜੀਤ ਸਿੰਘ , ਸ. ਤੇਜਪਾਲ ਸਿੰਘ ਚਹਿਲ ਤੇ ਕੁਲਦੀਪ ਸਿੰਘ ਵੀ ਮੌਜੂਦ ਸਨ।

ਨਤੀਜੇ : ਔਰਤਾਂ ਦੇ ਵਰਗ ‘ਚ  ਲੁਧਿਆਣਾ ਜਿਲ•ੇ ਦੀ ਟੀਮ ਨੇ ਪਹਿਲਾ, ਜਲੰਧਰ ਨੇ ਦੂਸਰਾ, ਕਪੂਰਥਲਾ ਨੇ  ਤੀਸਰਾ ਤੇ ਪਟਿਆਲਾ ਨੇ ਚੌਥਾ ਸਥਾਨ ਹਾਸਿਲ ਕੀਤਾ। ਇਨ•ਾਂ ਮੁਕਾਬਲ਼ਿਆਂ ‘ਚ ਕਿਰਨਜੀਤ ਕੌਰ, ਸੁਖਜੀਤ ਕੌਰ, ਹਰਪ੍ਰੀਤ ਕੌਰ, ਜਸਦੀਪ ਕੌਰ  ਤੇ ਚੰਨਦੀਪ ਕੌਰ ਲੁਧਿਆਣਾ ਨੇ ਸ਼ਾਨਦਾਰ ਖੇਡ ਦਿਖਾਈ।
 ਅੱਜ ਹੋਏ ਪੁਰਸ਼ ਵਰਗ ਦੇ ਮੁਕਾਬਲ਼ਿਆਂ ‘ਚ ਲੁਧਿਆਣਾ ਅਕੈਡਮੀ ਪਹਿਲੇ, ਪਟਿਆਲਾ ਦੂਸਰੇ, ਜਲੰਧਰ ਤੀਜੇ, ਲਧਿਆਣਾ ਜਿਲ•ਾ ਚੌਥੇ ਸਥਾਨ ‘ਤੇ ਰਿਹਾ। ਇਸ ਵਰਗ ‘ਚ ਪਾਲਪ੍ਰੀਤ ਸਿੰਘ, ਲਵਜੀਤ ਸਿੰਘ, ਕਸ਼ਮੀਤ ਸਿੰਘ, ਬਲਜੀਤ ਸਿੰਘ ਤੇ ਹਰਮਨਜੀਤ ਸਿੰਘ ਲੁਧਿਆਣਾ, ਸ਼ਤੀਸ਼ ਹੁੱਡਾ, ਅਨਮੋਲ, ਅਮਰਪ੍ਰੀਤ ਸਿੰਘ ਖੂਨੀ ਤੇ ਸੁਖਜੀਤ ਸਿੰਘ ਸੁੱਖੀ ਨੇ ਸ਼ਾਨਦਾਰ ਖੇਡ ਦਿਖਾਂਈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger