ਪੰਜਾਬ ਦੇ ਰਾਜਪਾਲ ਵਲੋਂ ਸੂਰਜੀ ਊਰਜਾ ਦੀ ਵਰਤੋਂ ਲਈ ਮੁਹਿੰਮ ਵਿਢਣ ਦਾ ਸਦਾ

Wednesday, November 28, 20120 comments



ਚੰਡੀਗੜ 28 ਨਵੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੇ ਰਾਜ ਵਿ¤ਚ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੌਰ ਊਰਜਾ ਦੀ ਵਰਤੋਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ‘ਤੇ ਜ਼ੋਰ ਦਿ¤ਤਾ ਹੈ। ਇ¤ਥੇ ਸੌਰ ਊਰਜਾ ਸਬੰਧੀ ਇਕ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਰਾਜ ਸਰਕਾਰ ਨੂੰ ਘਰੇਲੂ ਜ਼ਰੂਰਤਾਂ ਸੂਰਜੀ ਊਰਜਾ ਰਾਹੀਂ  ਪੂਰੀਆਂ ਕਰਨ ਵਾਸਤੇ ਘਰਾਂ ਦੀਆਂ ਛ¤ਤਾਂ ‘ਤੇ ਸੋਰਲ ਵੋਲਟਿਕ ਪੈਨਲਜ਼ ਲਾਏ ਜਾਣ ਸਬੰਧੀ  ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਨੂੰ ਘਰੇਲੂ, ਖੇਤੀਬਾੜੀ ਅਤੇ ਉਦਯੋਗਿਕ ਖੇਤਰ ਵਿ¤ਚ ਵਰਤਣ ਲਈ ਇਕ ਵਿਸ਼ੇਸ਼ ਮੁਹਿੰਮ ਵਿ¤ਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਭ ਤੋਂ ਪਹਿਲਾਂ ਧਾਰਮਿਕ ਸੰਸਥਾਵਾਂ ਅਤੇ ਵਿਸ਼ੇਸ਼ ਕਰਕੇ ਗੁਰਦੁਆਰਿਆਂ ਵਿਚ ਸੌਰ ਊਰਜਾ ਦੇ ਪ੍ਰਾਜੈਕਟ ਲਾਏ ਜਾਣੇ ਚਾਹੀਦੇ ਹਨ। ਸ੍ਰੀ ਪਾਟਿਲ ਨੇ ਇਸ ਗ¤ਲ ‘ਤੇ ਵੀ ਜ਼ੋਰ ਦਿ¤ਤਾ ਕਿ ਸੂਬੇ ਵਿ¤ਚ ਲੋਕਾਂ ਨੂੰ ਸੋਲਰ ਵੋਲਟਿਕ ਪੈਨਲਜ਼ ਮੁਹਇਆ ਕਰਵਾਉਣ ਲਈ ਇਨ੍ਹਾਂ ਦੇ ਉਤਪਾਦਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਹਿਰਾਂ ਦਾ ਅ¤ਛਾ ਨੈਟਵਰਕ ਹੈ। ਜਿਨ੍ਹਾਂ ਦੇ ਕੰਢਿਆਂ ‘ਤੇ ਸੋਰਲ ਵੋਲਟਿਕ ਪੈਨਲਜ਼ ਲਾ ਕੇ ਵ¤ਡੀ ਪ¤ਧਰ ‘ਤੇ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਸਬੰਧੀ ਰਾਜਸਥਾਨ ਅਤੇ ਗੁਜਰਾਤ ਵਾਲਾ ਮਾਡਲ ਸਾਰਥਿਕ ਨਹੀਂ ਕਿਉਂ ਜੋ ਪੰਜਾਬ ਵਿਚ ਇਨ੍ਹਾਂ ਰਾਜਾਂ ਦੇ ਮੁਕਾਬਲੇ ਬਿਜਲੀ ਬਹੁਤ ਜਿਆਦਾ ਮੰਹਗੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਕਿ ਉਹ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਨਵੀਆਂ ਬਣ ਰਹੀਆਂ ਇਮਾਰਤਾਂ ਦੀਆਂ ਛ¤ਤਾਂ ‘ਤੇ ਸੋਰਲ ਵੋਲਟਿਕ ਪੈਨਲਜ਼ ਲਾਉਣੇ ਲਾਜ਼ਮੀ ਕਰੇ। ਪੰਜਾਬ ਸਰਕਾਰ ਵਲੋਂ ਨਵੀਂ ਮਨਜ਼ੂਰ ਕੀਤੀ ਗਈ ਗੈਰ ਰਵਾਇਤੀ ਊਰਜਾ ਨੀਤੀ 2012 ਦੀ ਸਰਾਹਨਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਨੀਤੀ ਬਾਇਓਮਾਸ ਪਲਾਟਾਂ ਲਈ ਵਿਸ਼ੇਸ਼ ਤੌਰ ‘ਤੇ ਲਾਹੇਬੰਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿ¤ਚ ਵ¤ਡੀ ਪ¤ਧਰ ‘ਤੇ ਪਰਾਲੀ ਅਤੇ ਕਣਕ ਦੇ ਨਾੜ ਬਹੁਤ ਮਾਤਰਾ ਵਿਚ ਉਪਲਬਧ ਹੁੰਦੀ ਹੈ ਜਿਸ ਨੂੰ ਕਿਸਾਨਾਂ ਵਲੋਂ ਖੇਤਾਂ ਵਿ¤ਚ ਹੀ ਸਾੜ ਦਿ¤ਤਾ ਜਾਂਦਾ ਹੈ ਜਿਸ ਨਾਲ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਨਾੜ ਦੀ ਵਰਤੋਂ ਬਾਇਓਮਾਸ ਪਲਾਟਾਂ ਵਿਚ ਕਰਕੇ ਬਿਜਲੀ ਪੈਦਾ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਦੇ ਮੁਕਾਬਲੇ ਥਰਮਲ ਅਤੇ ਹਾਇਡਲ ਊਰਜਾ ਦਾ ਉਤਪਾਦਨ ਬਹੁਤ ਮਹਿੰਗਾ ਹੈ। ਉਨ੍ਹਾਂ ਕਿਹਾ ਕਿ ਭਵਿ¤ਖ ਵਿਚ ਸੂਰਜੀ ਊਰਜਾ ਆਵਾਜਾਈ ਦੇ ਖੇਤਰ ਦਾ ਵੀ ਅਧਾਰ ਬਣ ਸਕਦੀ ਹੈ। ਉਨ੍ਹਾਂ ਸਰਦਾਰ ਬਾਦਲ ਨੂੰ ਕਿਹਾ ਕਿ ਉਹ ਕੇਂਦਰੀ ਗੈਰ ਰਿਵਾਇਤੀ ਅਤੇ ਨਵਿਆਉਣ ਯੋਗ ਸਰੋਤ ਮੰਤਰੀ ਦੀ ਅਗਵਾਈ ਵਿ¤ਚ ਸੂਰਜੀ ਉਰਜਾ ਸਬੰਧੀ ਤਕਨੀਕ ਜਾਣਨ ਲਈ ਜਰਮਨੀ ਅਤੇ ਚੀਨ ਜਾ ਰਹੀ ਟੀਮ ਨਾਲ ਪੰਜਾਬ ਸਰਕਾਰ ਵਲੋਂ ਵੀ ਇਕ ਉ¤ਚ ਪ¤ਧਰੀ ਵਫਦ ਭੇਜਣ ਜਿਸ ਵਿ¤ਚ ਪੇਡਾ ਦੇ ਅਧਿਕਾਰੀ ਅਤੇ ਮਾਹਿਰ ਸ਼ਾਮਲ ਕੀਤੇ ਜਾਣ।
ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਮੁ¤ਖ ਮੰਤਰੀ  ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜ ਵਿਚ ਬਿਜਲੀ ਦੀ ਲਗਾਤਾਰ ਵ¤ਧ ਰਹੀ ਮੰਗ ਨੂੰ ਸਿਰਫ ਅਤੇ ਸਿਰਫ ਸੂਰਜੀ ਉਰਜਾ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਵਿਚ ਗੈਰ ਰਿਵਾਇਤੀ ਊਰਜਾ ਦੀ ਵਰਤੋਂ ਸਬੰਧੀ ਸ੍ਰੀ ਪਾਟਿਲ ਵਲੋਂ ਸ¤ਦੀ ਗਈ ਇਸ ਵਿਸ਼ੇਸ਼ ਮੀਟਿੰਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਮੁ¤ਖ ਮੰਤਰੀ ਨੇ ਘਰੇਲੂ ਉਤਪਾਦਕਾਂ ਲਈ ਸੋਰਲ ਵੋਲਟਿਕ ਪੈਨਲਜ਼ ਉਪਕਰਣਾਂ ‘ਤੇ 70 ਫੀਸਦੀ ਸਬਸਿਡੀ ਦੇਣ ਸਬੰਧੀ ਸ੍ਰੀ ਪਾਟਿਲ ਦੇ ਪ੍ਰਸਤਾਵ ਨਾਲ ਸਹਿਮਤੀ ਪ੍ਰਗਟਾਈ ਅਤੇ ਨਾਲ ਹੀ ਉਨ੍ਹਾਂ ਨੂੰ ਜਾਣੂ ਕਰਵਾਇਆ ਕਿ ਤੁਪਕਾ ਸਿੰਚਾਈ ਅਧੀਨ ਸੋਲਰ ਟੈਂਕਾਂ ਵਾਸਤੇ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ 70 ਫੀਸਦੀ ਸਬਸਿਡੀ ਦਿ¤ਤੀ ਜਾ ਰਹੀ ਹੈ। ਉਨ੍ਹਾਂ ਨੇ ਸ੍ਰੀ ਪਾਟਿਲ ਨੂੰ ਇਹ ਵੀ ਦ¤ਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਅਤੇ ਨਿਜੀ ਇਮਾਰਤਾਂ ਉਪਰ ਸੂਰਜੀ ਊਰਜਾ ਪ੍ਰਾਜੈਕਟ ਲਾਏ ਸਬੰਧੀ ਅਨੇਕਾਂ ਕਦਮ ਚੁ¤ਕੇ ਗਏ ਹਨ। ਇਸ ਮੌਕੇ ਬੋਲਦਿਆਂ ਪੰਜਾਬ ਦੇ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੀਂ ਗੈਰ ਰਿਵਾਇਤੀ ਊਰਜਾ ਨੀਤੀ 2012 ਪੰਜਾਬ ਦੇ ਊਰਜਾ ਖੇਤਰ ਵਿਚ ਇਕ ਮੀਲ ਪ¤ਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ 2020 ਤ¤ਕ ਰਾਜ ਵਿਚ ਕੁਲ ਬਿਜਲੀ ਖਪਤ ਦਾ 10 ਫੀਸਦੀ ਹਿ¤ਸਾ ਗੈਰ ਰਿਵਾਇਤਾ ਊਰਜਾ ਸਰੌਤਾਂ ਤੋਂ ਪ੍ਰਾਪਤ ਕਰਨ ਦਾ ਟੀਚਾ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਤਹਿਤ ਇਸ ਖੇਤਰ ਵਿਚ ਨਿਜੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਵ¤ਡੀ ਪ¤ਧਰ ‘ਤੇ ਰਿਆਇਤਾਂ ਦਿ¤ਤੀਆਂ ਗਈਆਂ ਹਨ। ਇਸ ਮੌਕੇ ਮੁ¤ਖ ਤੌਰ ਦੇ ਪੰਜਾਬ ਦੇ ਮੁ¤ਖ ਸਕ¤ਤਰ ਸ੍ਰੀ ਰਾਕੇਸ਼ ਸਿੰਘ, ਸਲਾਹਕਾਰ ਚੰਡੀਗੜ• ਪ੍ਰਸ਼ਾਸਨ ਸ੍ਰੀ ਕੇ ਕੇ ਸ਼ਰਮਾ, ਮੁ¤ਖ ਮੰਤਰੀ ਦੇ ਪ੍ਰਿੰਸੀਪਲ ਸਕ¤ਤਰ ਸ੍ਰੀ ਐਸ ਕੇ ਸੰਧੂ, ਰਾਜਪਾਲ ਦੇ ਪ੍ਰਿੰਸੀਪਲ ਸਕ¤ਤਰ ਸ੍ਰੀ ਐਮ ਪੀ ਸਿੰਘ, ਸੂਚਨਾ ਤਕਨੀਕ ਵਾਤਾਵਰਨ ਵਿਭਾਗ ਦੇ ਪ੍ਰਮੁ¤ਖ ਸਕ¤ਤਰ ਸ੍ਰੀ ਕਰਨ ਏ ਸਿੰਘ ਅਤੇ ਪੇਡਾ ਦੇ ਮੁ¤ਖ ਕਾਰਜਕਾਰੀ ਅਧਿਕਾਰੀ ਸ੍ਰੀ ਟੀ ਪੀ ਐਸ ਸਿ¤ਧੂ, ਪੇਡਾ ਦੇ ਡਾਇਰੈਕਟਰ ਸ੍ਰੀ ਬਲੌਰ ਸਿੰਘ  ਵੀ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger