ਘੁਰਕਣੀ ਦੇ ਮਿਡਲ ਸਕੂਲ ‘ਚ ਜਿਲ੍ਹਾ ਪੱਧਰੀ ਵਿੱਦਿਅਕ ਤੇ ਕਲਾ ਮੁਕਾਬਲੇ ਕਰਵਾਏ

Wednesday, November 28, 20120 comments


ਝੁਨੀਰ,28 ਨਵੰਬਰ ( ਸੰਜੀਵ ਸਿੰਗਲਾ): ਜ਼ਿਲਾ ਸਿੱਖਿਆਂ ਅਫਸਰ ਮਾਨਸਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਦਿਆਰਥੀਆਂ ‘ਚ ਵਿੱਦਿਅਕ ਅਤੇ ਕਲਾਤਮਿਕ ਰੁਚੀਆਂ ਉਜਾਗਰ ਕਰਨ ਲਈ ਸਰਕਾਰੀ ਮਿਡਲ ਸਕੂਲ ਘੁਰਕਣੀ ਵਿੱਖੇ ਜ਼ਿਲਾ ਪੱਧਰੀ ਵਿੱਦਿਅਕ ਅਤੇ ਕਲਾ ਮੁਕਾਬਲੇ ਕਰਵਾਏ ਗਏ।ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖਾਲਸਾ ਰੂਰਲ ਗਰੁੱਪ ਆਫ ਮੈਡੀਕਲ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਨੰਗਲ ਕਲਾਂ ਦੇ ਸਹਿਯੋਗ ਨਾਲ ਵਿੱਦਿਅਕ ਅਤੇ ਕਲਾ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆ ‘ਚ ਜ਼ਿਲੇ ਦੇ ਬਹੁਤ ਸਾਰੇ ਸਕੂਲਾਂ ਨੇ ਭਾਗ ਲਿਆ।ਸਰਕਾਰੀ ਮਿਡਲ ਸਕੂਲ ਦੇ ਵਿਹੜੇ ‘ਚ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਵੇਖਣ ਲਈ ਵੱਡੀ ਗਿਣਤੀ ‘ਚ ਪਿੰਡ ਵਾਸੀ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਪਹੁੰਚੇ ਹੋਏ ਸਨ।ਪ੍ਰੋਗਰਾਮ ਦਾ ਉਦਘਾਟਨ ਪਿੰਡ ਦੇ ਸਾਬਕਾ ਸਰਪੰਚ ਜੱਗਾ ਸਿੰਘ ਅਤੇ ਸਕੂਲ ਦੇ ਸਾਬਕਾ ਮੁੱਖ ਅਧਿਅਪਕ ਜਗਜੀਤ ਸਿੰਘ ਨੇ ਸਾਂਝੇ ਤੌਰ ਤੇ ਕੀਤਾ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲਾ ਸਿੱਖਿਆਂ ਅਫਸਰ ਹਰਬੰਸ ਸਿੰਘ ਸੰਧੂ ਨੇ ਕੀਤੀ ਅਤੇ ਮੁੱਖ ਮਹਿਮਾਨ ਡਾਕਟਰ ਨਗਿੰਦਰ ਸਿੰਘ ਹਰੀਕਾ ਵਿਸ਼ੇਸ ਤੌਰ ਤੇ ਪਹੁੰਚੇ।ਵੱਖ-ਵੱਖ ਸਕੂਲਾਂ ਦੇ ਵਿਦਿਆਂਰਥੀਆਂ ਨੇ ਆਪੋ ਆਪਣੀਆਂ ਆਇਟਮਾ ਰਾਹੀ ਜਿੱਥੇ ਦਰਸ਼ਕਾ ਦਾ ਭਰਭੂਰ ਮੰਨੋਰੰਜਨ ਕੀਤਾ ਉੱਥੇ ਆਪਣੀ ਵਿਦਿਅਕ ਅਤੇ ਕਲਾਂਤਮਿਕ ਰੁਚੀ ਦਾ ਪ੍ਰਦਰਸ਼ਨ ਕਰਕੇ ਨਿੱਕੀ ਉਮਰੇ ਵੱਡੀਆ ਪੁਲਾਘਾਂ ਪੁੱਟਣ ਦਾ ਅਗਾਜ਼ ਕੀਤਾ।ਮੁਕਾਬਲਿਆ ‘ਚ ਸੁੰਦਰ ਲਿਖਾਈ ਦੇ ਨੌਵੀ ਤੋ ਬਾਰਵੀ ਕਲਾਸ ਦੇ ਵਰਗ ‘ਚ ਹਰਬੰਸ ਸਿੰਘ ਝੁਨੀਰ ਨੇ ਪਹਿਲਾ ਸਥਾਨ,ਸਰਬਜੀਤ ਕੌਰ ਝੁਨੀਰ ਨੇ ਦੂਸਰਾ ਅਤੇ ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਚੈਨੇਵਾਲਾ ਨੇ ਤੀਸਰਾ ਸਥਾਂਨ ਹਾਸਲ ਕੀਤਾ।ਛੇਵੀ ਤੋ ਅੱਠਵੀਂ ਕਲਾਸ ਦੇ ਵਰਗ ‘ਚ ਲਵਪ੍ਰੀਤ ਕੌਰ ਘੁਰਕਣੀ ਨੇ ਪਹਿਲਾ,ਹਰਦੀਪ ਸਿੰਘ ਘੁਰਕਣੀ ਨੇ ਦੂਸਰਾ ਅਤੇ ਮਨਪ੍ਰੀਤ ਕੌਰ ਘੁਰਕਣੀ ਨੇ ਤੀਸਰਾ ਸਥਾਨ ਹਾਸਲ ਕਰਕੇ ਸਰਕਾਰੀ ਮਿਡਲ ਸਕੂਲ ਘੁਰਕਣੀ ਦੀ ਬੱਲੇ-ਬੱਲੇ ਕਰਵਾਈ।ਦਸਤਾਰ ਬੰਦੀ ਮੁਕਾਬਲਿਆ ‘ਚ ਜੱਸੀ ਸਿੰਘ, ਲਵਦੀਪ ਸਿੰਘ ਅਤੇ ਹੈਪੀ ਸਿੰਘ ਤਿੰਨੇ ਸਰਕਾਰੀ ਮਿਡਲ ਸਕੂਲ ਘੁਰਕਣੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਸ਼ਬਦ ਗਾਇਨ ‘ਚ ਖੁਸ਼ਪ੍ਰੀਤ ਕੌਰ ਗੁਰੁ ਗੋਬਿੰਦ ਸਿੰਘ ਆਦਰਸ਼ ਸਕੂਲ ਸਾਹਨੇਵਾਲੀ ਦੇ ਗਰੁੱਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਭਾਸਣ ਮੁਕਾਬਲਿਆ ਦੇ ਛੇਵੀ ਤੋ ਅੱਠਵੀ ਕਲਾਸ ਦੇ ਵਰਗ ‘ਚ ਕਿਰਨਦੀਪ ਕੌਰ ਸਰਕਾਰੀ ਸਕੂਲ ਫੱਤਾ ਮਾਲੋਕਾ ਨੇ ਪਹਿਲਾ,ਰਮਨਦੀਪ ਕੌਰ ਸਰਕਾਰੀ ਸਕੂਲ ਘੁਦੂਵਾਲਾ ਨੇ ਦੂਸਰਾ ਅਤੇ ਰਮਨਦੀਪ ਕੌਰ ਸਰਕਾਰੀ ਸਕੂਲ ਮੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਨੌਵੀ ਤੋ ਬਾਰਵੀਂ ਕਲਾਸ ਦੇ ਵਰਗ ‘ਚ ਜਸਪ੍ਰੀਤ ਕੌਰ ਸਰਕਾਰੀ ਸਕੂਲ ਫੱਤਾ ਮਾਲੋਕਾ ਨੇ ਪਹਿਲਾ ,ਮਨਪ੍ਰੀਤ ਕੌਰ ਸਰਕਾਰੀ ਸਕੂਲ ਫੱਤਾ ਮਾਲੋਕਾ ਨੇ ਦੂਸਰਾ ਅਤੇ ਨਿਸ਼ਾ ਰਾਣੀ ਸਰਕਾਰੀ ਸਕੂਲ ਚੈਨੇਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾ ਸੋਲੋ ਡਾਂਸ਼ ਮਕਾਬਲੇ ‘ਚ ਸਕਾਰੀ ਮਿਡਲ ਸਕੂਲ ਘੁਰਕਣੀ ਦੇ ਬੱਚੇ ਜਸ਼ਨਪੀਤ ਨੇ ਪਹਿਲਾ ਅਤੇ ਝਿਰਮਲ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ।ਗਰੁੱਪ ਡਾਂਸ਼ ‘ਚ ਆਦਰਸ ਸਕੂਲ ਸਾਹਨੇਵਾਲੀ ਪਹਿਲਾ ,ਸਰਕਾਰੀ ਮਿਡਲ ਸਕੂਲ ਘੁਰਕਣੀ ਨੇ ਦੂਸਰਾ ਅਤੇ ਸਰਕਾਰੀ ਸਕੂਲ ਫਤਿਹਪੁਰ ਦੇ ਵਿਦਿਆਰਥੀਆ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਪ੍ਰੋਗਰਾਮ ‘ਚ ਮਨਜੀਤ ਕੌਰ ਸਰਪੰਚ,ਚੇਅਰਮੈਨ ਅਮਨਦੀਪ ਸਿੰਘ,ਸੁਰਜੀਤ ੋਿਸੰਘ, ਗੁਰਜੰਟ ਸਿੰਘ, ਗੁਰਨਾਮ ਸਿੰਘ, ਬਾਬੂ ਸਿੰਘ ਜੇ.ਟੀ., ਮਾਸਟਰ ਸਮਸੇਰ ਸਿੰਘ, ਇਕਬਾਲ ਸਿੰਘ,ਬਲਵਿੰਦਰ ਸਿੰਘ, ਗੁਰਦੇਵ ਸਿੰਘ ਕੋਟ ਧਰਮੂ,ਦਿਲਬਾਗ ਸਿੰਘ ਨੰਗਲ, ਅਵਨਾਸ ਗਰਗ, ਰਾਜੀਵ ਗਰਗ, ਵਿੱਕੀ ਗਰਗ, ਕਾਕਾ ਉੱਪਲ, ਗੁਰਲਾਲ ਸੋਨੀ,ਰਾਕੇਸ ਜੈਨ, ਭੁਪਿੰਦਰ ਸਿੰਘ,ਲੱਖਾ ਸਿੰਘ,ਪ੍ਰਿੰਸੀ:ਹਰਿੰਦਰ ਸਿੰਘ ਭੁੱਲਰ,ਜਗਜੀਵਨ ਆਲੀਕੇ, ਕੈਪਟਨ ਪ੍ਰਕਾਸ ਸਿੰਘ ਨੰਗਲ ਆਦਿ ਵਿਸ਼ੇਸ ਤੌਰ ਤੇ ਹਾਜ਼ਿਰ ਹੋਏ।ਇਸ ਪ੍ਰੋਗਰਾਮ ‘ਚ ਸਕੂਲ ਦੇ ਸਾਬਕਾ ਮੁੱਖ ਅਧਿਆਪਕ ਜਗਜੀਤ ਸਿੰਘ ਦਾ ਅਤੇ ਮੌਜੂਦਾ ਮੁੱਖ ਅਧਿਆਪਕ ਅਮਨਦੀਪ ਸਿੰਘ ਪੀ.ਟੀ.ਆਈ ਦਾ ਸਕੂਲ ਨੂੰ ਮੋਹਰੀ ਬਣਾਉਣ ਲਈ ਅਤੇ ਪੱਤਰਕਾਰੀ ਅਤੇ ਗੀਤਕਾਰੀ ਦੇ ਖੇਤਰ ‘ਚ ਯੋਗਦਾਨ ਪਾਉਣ ਬਦਲੇ ਗੁਰਚੇਤ ਸਿੰਘ ਫੱਤੇਵਾਲੀਆ ਦਾ ਸਮੂਹ ਪਿੰਡ ਵਾਸੀਆ, ਸਕੂਲ ਦੀ ਮਨੇਜਮੈਂਟ ਕਮੇਟੀ ਅਤੇ ਖਾਲਸਾ ਰੂਰਲ ਗਰੁੱਪ ਆਫ ਮੈਡੀਕਲ ਇੰਸਟੀਚਿਊਟ ਐਂਡ ਮੈਡੀਕਲ ਕਾਲਜ ਨੰਗਲ ਕਲਾਂ ਵੱਲੋ ਵਿਸ਼ੇਸ ਸਨਮਾਨਿਤ ਕੀਤਾ ਗਿਆ।ਇਹ ਪ੍ਰੋਗਰਾਮ ਇੱਕ ਯਾਦਗਰੀ ਸਮਾਗਮ ਹੋ ਨਿਬੜਿਆ।ਪਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਨੂੰ ਮੈਡਲ ਤੇ ਸਰਟੀਫਕੇਟ ਦੇਕੇ ਸਨਮਾਨਿਤ ਕੀਤਾ ਗਿਆ। 







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger