ਹਰਿਦੁਆਰ ਵਿਖੇ ਗੁਰਪੁਰਬ ਮਨਾਉਣ ਜਾ ਰਹੇ ਸੰਤ ਦਾਦੂਵਾਲ ਨੂੰ ਸਿੱਖ ਸੰਗਤਾਂ ਸਮੇਤ ਹਿਮਾਚਲ-ਉਤਰਾਖੰਡ ਸਰਹੱਦ ਤੇ ਰੋਕ ਕੇ ਕੀਤਾ ਗ੍ਰਿਫਤਾਰ

Wednesday, November 28, 20120 comments


ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਣ ਲਈ 'ਮਹਾਨ ਯਾਤਰਾ' ਨਾਂ ਦੇ ਬੈਨਰ ਹੇਠ ਬੀਤੇ ਕੱਲ੍ਹ 27 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਈ ਇਕ ਯਾਤਰਾ 1984 ਵੇਲੇ ਸਿੱਖਾਂ ਤੇ ਹੋਏ ਹਿੰਸਕ ਹਮਲਿਆਂ ਦੌਰਾਨ ਢਹਿ ਢੇਰੀ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੀ ਮੂਲ ਜਗ੍ਹਾ ਵੱਲ ਨੂੰ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਅਰਦਾਸ ਕਰਕੇ ਰਵਾਨਾ ਹੋਈ ਪਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਹਿਮਾਚਲ-ਉਤਰਾਖੰਡ ਸਰਹੱਦ ਉਤੇ ਹੀ ਹਜ਼ਾਰਾਂ ਸਿੱਖ ਸੰਗਤਾਂ ਦੇ ਇਸ ਜਥੇ ਨੂੰ ਰੋਕ ਕੇ ਉਤਰਾਖੰਡ ਦੀ ਪੁਲਿਸ ਨੇ ਰਾਜ ਵਿਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਜਿਸਦੇ ਰੋਸ ਵਜੋਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਜਾ ਰਹੀਆਂ  ਸਿੱਖ ਸੰਗਤਾਂ ਨੇ ਜਮਨਾ ਪੁਲ ਉਪਰਲੇ ਇਸ ਸਰਹੱਦੀ ਰੋਡ ਨੂੰ ਸ਼ਾਂਤਮਈ ਰੋਸ ਧਰਨਾ ਲਗਾ ਕੇ ਜਾਮ ਕਰ ਦਿੱਤਾ ਇਸ ਮੌਕੇ ਸੰਤ ਦਾਦੂਵਾਲ, ਗੁਰਚਰਨ ਸਿੰਘ ਬੱਬਰ ਆਲ ਇੰਡੀਆ ਸਿੱਖ ਕਾਨਫਰੰਸ, ਕੁੰਵਰ ਜੁਪਿੰਦਰ ਸਿੰਘ ਪੰਜਾਬੀ ਕ੍ਰਾਂਤੀ ਮੋਰਚਾ ਉਤਰਾਖੰਡ, ਪੰਥਕ ਸੇਵਾ ਲਹਿਰ ਦੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਭਾਈ ਗੁਰਸੇਵਕ ਸਿੰਘ ਜਵਾਹਰਕੇ, ਬਾਬਾ ਰਾਜਾਰਾਜ ਸਿੰਘ ਨਿਹੰਗ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਹਾਸਕ ਜਗ੍ਹਾ ਹਰਿ ਕੀ ਪਉੜੀ ਹਰਿਦੁਆਰ ਵੱਲ ਸ਼ਰਧਾ ਭਾਵਨਾ ਨਾਲ ਗੁਰਪੁਰਬ ਮਨਾਉਣ ਜਾ ਰਹੀਆਂ ਸੰਗਤਾਂ ਦੇ ਇਸ ਸ਼ਾਂਤਮਈ ਕਾਫਲੇ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨ ਲਈ ਉਤਰਾਖੰਡ ਦੀ ਸਰਕਾਰ ਵੱਲੋਂ ਇਸ ਯਾਤਰਾ ਦੇ ਸਟੇਟ ਵਿਚ ਦਾਖਲ ਹੋਣ ਤੇ ਪਾਬੰਦੀ ਲਗਾ ਕੇ ਆਜ਼ਾਦ ਭਾਰਤ ਵਿਚ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਉਤਰਾਖੰਡ ਸਰਕਾਰ ਨੂੰ ਜਲਦ ਹੀ ਸਿੱਖ ਸੰਗਤਾਂ ਤੇ ਕੀਤੀ ਇਸ ਜ਼ਬਰਦਸਤੀ ਦੇ ਲਈ ਦੁਨੀਆਂ ਭਰ ਦੇ ਸਿੱਖਾਂ ਅੱਗੇ ਜਵਾਬਦੇਹ ਹੋਣਾ ਪਵੇਗਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ ਸਾਡਾ ਕਿਸੇ ਵੀ ਭਾਈਚਾਰੇ ਨਾਲ ਕੋਈ ਵਿਰੋਧ ਨਹੀਂ ਹੈ ਅਤੇ ਨਾ ਹੀ ਕਿਸੇ ਫਿਰਕੇ ਦੇ ਲੋਕਾਂ ਨੇ ਗੁਰਪੁਰਬ ਮਨਾਉਣ ਜਾ ਰਹੀਆਂ ਸਿੱਖ ਸੰਗਤਾਂ ਦਾ ਵਿਰੋਧ ਕੀਤਾ ਹੈ ਪਰ ਉਤਰਾਖੰਡ ਸਰਕਾਰ ਵੱਲੋਂ ਲਗਾਈ ਗਈ ਇਹ ਪਾਬੰਦੀ ਭਾਰਤ ਦੀ ਆਜ਼ਾਦੀ ਲਈ ਬੇਮਿਸਾਲ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਪ੍ਰਤੀ ਈਰਖਾ ਅਤੇ ਬਦਨੀਅਤੀ ਦਾ ਸਬੂਤ ਪੇਸ਼ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਬਾਅਦ ਦੁਪਹਿਰ ਤਕਰੀਬਨ 2.30 ਵਜੇ ਐਸ ਡੀ ਐਮ ਸ੍ਰੀ ਤ੍ਰਿਪਾਠੀ, ਸਹਿਸਪੁਰ ਥਾਣਾ ਐਸ ਐਸ ਪੀ ਡਾ: ਜਗਦੀਸ਼ ਚੰਦ, ਸੀ : ਹਰਬੰਸ ਸਿੰਘ ਦੀ ਅਗਵਾਈ ਵਿਚ ਉਤਰਾਖੰਡ ਦੀ ਪੁਿਲਸ ਫੋਰਸ ਨੇ ਹਰਿਦੁਆਰ ਵਿਖੇ ਗੁਰਪੁਰਬ ਮਨਾਉਣ ਲਈ ਬਜਿੱਦ ਸੰਤ ਦਾਦੂਵਾਲ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸਟੇਟ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਸੈਂਕੜੇ ਸਿੱਖ ਸੰਗਤਾਂ ਸਮੇਤ ਗ੍ਰਿਫਤਾਰ ਕਰ ਲਿਆ ਇਸ ਮੌਕੇ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਦਿੱਲੀ ਅਤੇ ਉਤਰਾਖੰਡ ਤੋਂ ਹਜ਼ਾਰਾਂ ਸੰਗਤਾਂ ਇਕੱਤਰ ਹੋਈਆਂ ਸਨ, ਜਿਨ੍ਹਾਂ ਨੂੰ ਪੁਲਿਸ ਬਲ ਦੇ ਨਾਲ ਤਿੱਤਰ-ਬਿੱਤਰ ਕਰ ਦਿੱਤਾ ਗਿਆ ਗ੍ਰਿਫਤਾਰੀ ਤੋਂ ਪਹਿਲਾਂ ਸੰਤ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਰਕਾਰ ਭਾਵੇਂ ਕਿੰਨਾ ਵੀ ਜਬਰ ਕਿਉਂ ਨਾ ਕਰੇ ਸਿੱਖ ਸੰਗਤਾਂ ਹਰ ਹਾਲਤ ਵਿਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਕਿਉਂ ਕਿ ਸੰਗਤਾਂ ਦੇ ਇਸ ਜਥੇ ਵਿਚ ਸਿੱਖ ਮਰਦਾਂ ਤੋਂ ਇਲਾਵਾ ਕੋਈ ਵੀ ਸਿੱਖ ਇਸਤਰੀਆਂ ਸ਼ਾਮਿਲ ਨਹੀਂ ਸਨ, ਜਿਸ ਕਰਕੇ ਸੰਤ ਦਾਦੂਵਾਲ ਨੇ ਦੂਰਅੰਦੇਸ਼ੀ ਵਰਤਦਿਆਂ ਇਸਤਰੀ ਪੁਲਿਸ ਕਰਮਚਾਰੀਆਂ ਨੂੰ ਪਾਸੇ ਹਟਾਉਣ ਲਈ ਪਹਿਲਾਂ ਹੀ ਬੇਨਤੀ ਕਰ ਦਿੱਤੀ ਸੀ ਸਰਕਾਰੀ ਬੈਰੀਕੇਡ ਤੋੜ ਕੇ ਉਤਰਾਖੰਡ ਵਿਚ ਦਾਖਲ ਹੁੰਦਿਆਂ ਹੀ ਪੁਲਿਸ ਫੋਰਸ ਨੇ ਇਨ੍ਹਾਂ ਸੰਗਤਾਂ ਸਮੇਤ ਇਨ੍ਹਾਂ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਖਬਰ ਲਿਖੇ ਜਾਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਿਕ ਉਤਰਾਖੰਡ ਵਿਚ ਸਹਿਸਪੁਰ ਸ਼ਹਿਰ ਦੇ ਥਾਣੇ ਵਿਚ ਲਿਜਾਇਆ ਜਾ ਚੁੱਕਾ ਸੀ ਸਿੱਖ ਆਗੂਆਂ ਦੀ ਇਸ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਸਿੱਖ ਸੰਗਤਾਂ ਨੇ ਕਿਹਾ ਕਿ ਪੰਜਾਬ ਵਿਚਲੇ ਪੰਥਕ ਕਹਾਉਂਦੇ ਸ਼੍ਰੋਮਣੀ ਅਕਾਲੀ ਦਲਾਂ, ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਗੁਰਦੁਆਰਾ ਗਿਆਨ ਗੋਦੜੀ ਦੀ ਪ੍ਰਾਪਤੀ ਦੇ ਮਾਮਲੇ ਪ੍ਰਤੀ ਸੰਜੀਦਾ ਹੋ ਕੇ ਸੰਘਰਸ਼ ਕਰ ਰਹੀਆਂ ਸੰਗਤਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਅਜਿਹੇ ਜਬਰ ਕਰਨ ਤੋਂ ਬਾਝ ਕੇ ਇਨਸਾਫ ਦੇਣ ਲਈ ਮਜਬੂਰ ਹੋ ਜਾਣ







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger