ਅਕਾਲ ਅਕੈਡਮੀ ਕਾਕੜ ਕਲਾਂ ‘ਚ ਆਗਮਨ ਪੁਰਵ ਸ਼ਰਧਾਂ ਨਾਲ ਮਨਾਇਆ

Wednesday, November 28, 20120 comments


ਸ਼ਾਹਕੋਟ, 28 ਨਵੰਬਰ (ਸਚਦੇਵਾ) ਅਕਾਲ ਅਕੈਡਮੀ ਪਿੰਡ ਕਾਕੜ ਕਲਾਂ (ਸ਼ਾਹਕੋਟ) ਵਿੱਚ ਸ੍ਰੀ ਗੁਰੂੁ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੜੇ ਹੀ ਸ਼ਰਧਾਂ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸਕੂਲ ਕੈਂਪਸ ‘ਚ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਛੋਟੇ-ਛੋਟੇ ਬੱਚਿਆ ਨੇ ਕੀਰਤਨ ਅਤੇ ਧਾਰਮਿਕ ਕਵਿਤਾਵਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ । ਬੱਚਿਆ ਦੇ ਮਾਤਾ ਪਿਤਾ ਨੇ ਵੀ ਹਾਜਰੀ ਲਗਵਾਈ । ਬੱਚਿਆਂ ਅਤੇ ਅਧਿਆਪਕਾਂ ਵੱਲੋਂ ਇਸ ਵਿੱਚ ਵੱਧ ਚੜ ਕਿ ਹਿੱਸਾ ਲਿਆ ਗਿਆ । ਇਸ ਮੋਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਅੰਤ ਵਿੱਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਨੇ ਆਈਆਂ ਹੋਈਆ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ ।

ਪਿੰਡ ਕਾਕੜ ਕਲਾਂ (ਸ਼ਾਹਕੋਟ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਵ ਮੌਕੇ ਧਾਰਮਿਕ ਕਵਿਤਾਵਾਂ ਬੋਲਦੇ ਹੋਏ ਛੋਟੇ-ਛੋਟੇ ਬੱਚੇ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger