ਆਫਤਾਂ ਤੋ ਬਚਣ ਲਈ ਵਿਦਿਆਰਥੀਆਂ ਦਾ ਜਾਗਰੂਕ ਹੋਣਾ ਜਰੂਰੀ : ਜਗਮੇਲ ਸਿੰਘ

Friday, November 30, 20120 comments


ਮਾਨਸਾ, 30 ਨਵੰਬਰ (       ) ਨੇੜਲੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਚੰਡੀਗੜ੍ਹ ਤੋ ਪਹੁੰਚੀ ਵਿਸ਼ੇਸ ਟੀਮ ਸੇਫਟੀ ਸਰਕਲ ਵੱਲੋ ਕੁਦਰਤੀ ਆਫਤ ਪ੍ਰਬੰਧਨ ਸਬੰਧੀ ਸਕੂਲੀ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੈਪਟਨ ਬਲਵਿੰਦਰ ਸਿੰਘ ਨੇ ਦੱਸਿਆਂ ਕਿ ਸਾਨੂੰ ਕੁਦਰਤੀ ਆਫਤਾਂ ਜਿਵੇਂ ਹੜ੍ਹ, ਭੁਚਾਲ ਤੋ ਬਚਾਅ ਕਿਵੇ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਜਾਨੀ ਮਾਲੀ ਨੁਕਸਾਨ ਨਾ ਹੋਵੇ।ਉਨ੍ਹਾਂ ਕਿਹਾ ਕਿ ਜੋ ਕੁਦਰਤੀ ਆਫਤਾਂ ਆਉਦੀਆਂ ਹਨ ਇਹ ਮਨੁੱਖ ਵੱਲੋ ਦਿਨੋ ਦਿਨ ਕੀਤੇ ਜਾਂਦੇ ਪ੍ਰਦੂਸ਼ਣ ਅਤੇ ਦਰਖਤਾਂ ਦੀ ਘਟ ਰਹੀ ਗਿਣਤੀ ਕਾਰਨ ਇਹ ਕੁਦਰਤੀ ਆਫਤਾਂ ਆਉਦੀਆਂ।ਜਿ ਦੇ ਬਚਾਅ ਲਈ ਸਾਨੂੰ ਪੂਰੀ ਸਿਖਲਾਈ ਦੀ ਜਰੂਰਤ ਹੈ ਉਥੇ ਹੀ ਵਾਤਾਵਰਨ ਨਾਲ ਛੇੜਛਾੜ ਬੰਦ ਕਰਨੀ ਚਾਹੀਦੀ ਹੈ।ਦਿਨੋ ਦਿਨ ਵਧ ਰਿਹਾ ਪ੍ਰਦੂਸ਼ਣ ਜਿਸ ਵਿੱਚ ਅਬਾਦੀ ਵਾਲੇ ਖੇਤਰਾਂ ਵਿੱਚ ਲੱਗ ਰਹੇ ਫੈਕਟਰੀਆਂ, ਕਾਰਖਾਨੇ, ਮੋਟਰ ਗੱਡੀ ਵਿਚੋ ਨਿਕਲਦਾ ਧੂੰਆਂ, ਨਾੜ ਦੇ ਸਾੜੇ ਜਾਣ ਕਾਰਨ ਪ੍ਰਦੂਸਣ ਵਧਦਾ ਹੈ ਅਤੇ ਲੋਕਾਂ ਨੂੰ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਸਾਨੂੰ ਸਾਨੂੰ ਚਾਹੀਦਾ ਹੈ ਕਿ ਨਾੜ ਸਾੜਨਾ ਰੋਕਿਆ ਜਾਵੇ ਅਬਾਦੀ ਵਾਲੇ ਖੇਤਰ ਵਿੱਚ ਜਿਆਦਾ ਪ੍ਰਦੂਸਣ ਵਾਲੇ ਉਦਯੋਗ ਨਾ ਸਥਾਪਿਤ ਕੀਤੇ ਜਾਣ ਅਤੇ ਵੱਧ ਤੋ ਵੱਧ ਦਰਖਤ ਲਗਾਉਣੇ ਚਾਹੀਦੇ ਹਨ।ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਜਗਮੇਲ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਉਨ੍ਹਾਂ ਲਈ ਪੜ੍ਹਾਈ ਅਤੇ ਖੇਡਾਂ ਜਰੂਰੀ ਹਨ ਉਥੇ ਹੀ ਕੁਦਰਤੀ ਆਫਤਾਂ ਤੋ ਬਚਣ ਲਈ ਜਾਗਰੂਕ ਹੋਣਾ ਚਾਹੀਦਾ ਹੈ ਜਿਆਦਾਤਰ ਪਿੰਡਾਂ ਦੇ ਲੋਕ ਅਨਪੜ੍ਹ ਹੋਣ ਕਾਰਨ ਇਸ ਸਬੰਧੀ ਜਾਗਰੂਕ ਨਹੀ ਹੁੰਦੇ ਇਸ ਲਈ ਬੱਚੇ ਆਪਣੇ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਸਕੂਲ ਪ੍ਰਿੰਸੀਪਲ ਹਰਬੰਸ ਸਿੰਘ ਨੇ ਕਿਹਾ ਕਿ ਦਿਨੋ ਦਿਨ ਗੰਦਲੇ ਹੋ ਰਹੇ ਵਾਤਾਵਰਣ ਦੇ ਬਚਾਅ ਲਈ ਹਰ ਵਿਅਕਤੀ ਨੂੰ ਇੱਕ-2 ਪੌਦਾ ਜਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਟੀਮ ਦੇ ਮੈਂਬਰ ਡਾ. ਅਮਰਜੀਤ ਸਿੰਘ, ਡੈਮੋਸਟੇਟਰ ਅਜੈਵੀਰ ਸਿੰਘ ਵਿਰਕ ਅਤੇ ਸਕੂਲ ਸਟਾਫ ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਹਰਵਿੰਦਰਪਾਲ ਸਿੰਘ, ਧੰਨਾ ਸਿੰਘ ਆਦਿ ਸਟਾਫ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger