ਐਨ. ਆਰ. ਆਈ ਸੰਮੇਲਨ ਦਾ ਐਲਾਨ ਪ੍ਰਵਾਸੀ ਪੰਜਾਬੀਆਂ ਲਈ ਸ਼ੁਭ ਸੰਕੇਤ ਹੈ : ਸਿੱਧੂ ਮਨੀਲਾ ਦੌਧਰ

Wednesday, November 28, 20120 comments


ਬੱਧਨੀ ਕਲਾਂ 28 ਨਵੰਬਰ ( ਚਮਕੌਰ ਲੋਪੋਂ ) ਪੰਜਬ ਦੇ ਐਨ.ਆਰ.ਆਈਜ ਮਾਮਲਿਆ ਬਾਰੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਵੱਲੋ 3 ਤੋਂ 5 ਜਨਵਰੀ ਤੱਕ ਕਰਵਾਏ ਜਾਣ ਵਾਲੇ ਐਨ.ਆਰ.ਆਈ ਸੰਮੇਲਣ ਦੇ ਐਲਾਣ ਨਾਲ ਪ੍ਰਵਾਸੀ ਪੰਜਾਬੀਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਐਨ.ਆਰ.ਆਈਜ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸ: ਬਿਕਰਮਜੀਤ ਸਿੰਘ ਮਜੀਠੀਆਂ ਅਤੇ ਐਨ.ਆਰ.ਆਈ ਵਿੰਗ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਤੋਂ ਵੱਡੀਆਂ ਉਮੀਦਾਂ ਹਨ ਕਿ ਉਹ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਗੰਭੀਰਤਾ ਨਾਲ ਚਰਚਾ ਕਰਕੇ ੳਨ•ਾਂ ਦੇ ਹਿੱਤਾ ਵਿੱਚ ਅਹਿਮ ਫੈਸਲੇ ਲਾਗੂ ਕਰਨ ਵਿੱਚ ਪਹਿਲ ਕਦਮੀ ਕਰਕੇ ੳਨ•ਾਂ ਦੀਆਂ ਭਾਵਨਾਵਾਂ ਤੇ ਖਰੇ  ਉਤਰਨਗੇ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਸਾਡੇ ਪੱਤਰਕਾਰ ਨਾਲ ਫੂਨ ਤੇ ਗੱਲਬਾਤ ਕਰਦਿਆਂ ਪ੍ਰਵਾਸੀ ਪੰਜਾਬੀ ਗੁਰਪ੍ਰੀਤ ਸਿੰਘ ਸਿੱਧੂ ਦੌਧਰ ਪ੍ਰਧਾਨ ਯੂਥ ਅਕਾਲੀ ਦਲ ਮਨੀਲਾ ਨੇ ਕੀਤਾ ਉਨ•ਾਂ ਕਿਹਾ ਕਿ ਸ: ਮਜੀਠੀਏ ਵੱਲੋ ਪ੍ਰਵਾਸੀ  ਭਾਰਤੀਆਂ ਦੀ ਪਾਵਰ ਆਫ ਅਟਾਰਨੀ ਤਸਦੀਕ ਕਰਨ ਦਾ ਜੋ ਅਧਿਕਾਰ ਪਹਿਲਾਂ ਕੇਵਲ ਡਿਵੀਜ਼ਨ ਕਮਿਸ਼ਨਰ ਕੋਲ ਸੀ ਪਰ ਹੁਣ ਇਹ ਅਧਿਕਾਰ ਜਿਲ•ਾਂ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤਾ ਬਹੁਤ ਹੀ ਸ਼ਲਾਘਾ ਯੋਗ ਫੈਸ਼ਲਾ ਲਿਆ ਹੈ। ਸ: ਸਿੱਧੂ ਮਨੀਲਾ ਨੇ ਆਖਿਰ ਵਿੱਚ ਆਖਿਆਂ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਪ੍ਰਵਾਸੀ ਪੰਜਾਬੀਆਂ ਨੂੰ ਵੱਡੀਆਂ ਆਸਾਂ ਹਨ ਕਿੳਂੁਕਿ ਸਰਕਾਰ ਦੁਆਰਾ ਪ੍ਰਵਾਸੀ ਸੰਮੇਲਨ ਦਾ ਐਲਾਨ ਐਨ.ਆਰ.ਆਈ ਭਰਾਵਾਂ ਲਈ ਇਕ ਸ਼ੁਭ ਸੰਕੇਤ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger