ਕਾਸੂਪੁਰ ਦਾ ਖੇਡ ਮੇਲਾ ਕਬੂਤਰਾਂ ਦੀ ਉਡਾਨ ਅਤੇ ਗੁਬਾਰਿਆ ਦੀ ਤਾਰੀ ਨਾਲ ਅੱਜ ਸ਼ਾਨੋ ਸ਼ੌਕਤ ਨਾਲ ਆਰੰਭ।

Friday, November 30, 20120 comments


ਸ਼ਾਹਕੋਟ 30 ਨਵੰਬਰ (ਰਣਜੀਤ ਬਹਾਦੁਰ): ਪੰਜਾਬ ਦੇ ਮਿੰਨੀ ਉਲੰਪਿਕ ਵਜੋਂ ਜਾਣੇ ਜਾਂਦੇ ਸ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਪੇਂਡੂ ਖੇਡ ਮੇਲਾ ਅੱਜ ਸਾਹਕੋਟ ਦੇ ਪਿੰਡ ਕਾਸੂਪੁਰ ਵਿਖੇ ਬੜੇ ਹੀ ਸ਼ਾਨੋਸ਼ੌਕਤ ਨਾਲ ਆਰੰਭ ਹੋ ਗਿਆ।ਕਾਸੂਪੁਰ ਦੇ ਦੁਲਹਨ ਵਾਂਗ ਸਜੇ ਸਟੇਡੀਅਮ ਵਿੱਚ ਚਿੱਟੇ ਕਬੂਤਰਾਂ ਦੀ ਅਸਮਾਨੀ ਪ੍ਰਵੇਜ,ਰੰਗ ਬਿਰੰਗੇ ਗੁਬਾਰਿਆਂ ਦੀ ਅਕਾਸ਼ ਵਿੱਚ ਤਾਰੀ ਅਤੇ ਬੱਚਿਆ ਦੇ ਮਾਰਚ ਪਾਸਟ ਤੋਂ ਲੈ ਕੇ ਮਸ਼ਾਲ ਜਲਾਉਣ ਤੱਕ ਦੇ ਮਨਮੋਹਕ ਨਜਾਰੇ ਵੇਖਣਯੋਗ ਸਨ।
                       ਇਸ ਖੇਡ ਮੇਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਪ੍ਰਨੀਤ ਭਾਰਦਵਾਜ ਜਿਥੇ ਮੁੱਖ ਪ੍ਰਾਹੁਣੇ ਵਜੋ ਹਾਜਰ ਹੋਏ ਉਥੇ ਮੇਲੇ ਦੀ ਪ੍ਰਧਾਨਗੀ ਚੀਫ ਇੰਜੀਨੀਅਰ ਸੰਤੋਖ ਸਿੰਘ ਸਰਨਾਂ ਨੇ ਕੀਤੀ।ਸ਼੍ਰੀ ਭਾਰਦਵਾਜ ਨੇ ਆਪਣੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਨ ‘ਚ ਕਿਹਾ ਕਿ ਹਰਬੰਸ ਸਿੰਘ ਚੰਦੀ ਵਰਗੇ ਉਸਾਰੂ ਸੋਚ ਰੱਖਣ ਵਾਲੇ ਸਖਸ਼ ਸਦਕਾ ਇਹ ਖੇਡ ਮੇਲਾ ਜੰਗਲ ਚ ਮੰਗਲ ਲਾਉਣ ਵਾਲੀ ਗੱਲ ਹੈ।ਸ.ਸਰਨਾਂ ਨੇ ਕਿਹਾ ਕਿ ਅੱਜ ਇਹ ਸਭ ਕੁੱਝ ਅੱਖੀਂ ਦੇਖਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਜਿਹੇ ਪਿੰਡਾਂ ਵਿੱਚ ਵੀ ਐਸੇ ਖੇਡ ਮੇਲੇ ਹੋਇਆ ਕਰਦੇ ਹਨ।
                         ਸ਼ਪੋਰਟਸ ਕਲੱਬ ਦੇ ਜਥੇਬੰਦਰ ਸਕੱਤਰ ਕੰਵਲਜੀਤ ਸਿੰਘ ਲਵਲੀ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਰਾਹੀ ਮਹਿਮਾਨਾਂ ਅਤੇ ਖੇਡ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਇਸ ਕਲੱਬ ਵੱਲੋਂ ਕੇਡਾਂ ਦੇ ਨਾਲ ਨਾਲ ਲੜਕੀਆ ਵਾਸਤੇ ਸਿਲਾਈ ਸੈੰਟਰ ਵੀ ਚਲਾਏ ਜਾਂਦੇ ਹਨ।ਮੇਲੇ ਦੇ ਮੁੱਖ ਪ੍ਰਬੰਧਕ ਹਰਬੰਸ ਸਿੰਘ ਚੰਦੀ ਨੇ ਕਿਹਾ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਅੱਜ ਇਥੇ ਪੰਜਾਬ ਦੀਆ ਮਹਾਨ ਸ਼ਖਸੀਅਤਾਂ ਸ਼੍ਰੀ ਭਾਰਦਵਾਜ ਅਤੇ ਸਰਨਾਂ ਜੀ ਪਹੁੰਚੇ ਹਨ।ਉਨਾਂ ਖਿਡਾਰੀਆਂ ਨੂਮ ਖੇਡ ਦੀ ਭਾਵਨਾਂ ਨਾਲ ਖੇਡਾਂ ਖੇਡਣ ਦੀ ਅਪੀਲ ਕੀਤੀ।
                        ਸ਼ਾਨਦਾਰ ਰਸਮੀ ਉਦਘਾਟਨ ਉਪਰੰਤ ਕਬੱਡੀ ੳਤੇੁ ਵਾਲੀਬਾਲ ਦੇ ਦਰਜਨਾਂ ਮੈਚ ਕਰਵਾਏ ਗਏ।ਪ੍ਰਸਿਧ ਕੁਮੈਂਟੇਟਰ ਅਰਵਿੰਦਰ ਕੋਸ਼ੜ ਨੇ ਆਪਣੇ ਟੋਟਕਿਆ ਰਾਂਹੀ ਖੂਬ ਰੰਗ ਬੰਨਿਆਂ।ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਦੂਰਦਰਸ਼ਨ ਜਲੰਧਰ ਦੇ ਪ੍ਰੋਡਿਊਸਰ ਮਨੋਹਰ ਭਾਰਜ,ਜ.ਸ਼ੰਗਾਰਾ ਸਿੰਘ ਲੋਹੀਆਂ,ਸਾਧੂ ਸਿੰਘ ਬਜਾਜ ਸ਼ਾਹਕੋਟ,ਡਾ.ਅਰਵਿੰਦਰ ਸਿੰਘ ਰੂਪਰਾ,ਸਰਦਾਰਾ ਸਿੰਘ,ਮੋਹਣ ਸਿੰਘ ਫੁੱਲ,ਜਸਵਿੰਦਰ ਸਿੰਘ ਰਾਮਪੁਰੀ,ਅਜੀਤ ਸਿੰਘ ਜੰਮੂ,ਭੁਪਿੰਦਰ ਸਿੰਘ ਡੀ ਐਸ ਪੀ ਰਿਟਾ.,ਬਿਕਰਮਜੀਤ ਸਿੰਘ ਬਜਾਜ,ਰਸ਼ਪਾਲ ਸਿੰਘ,ਸਵਰਨ ਸਿੰਘ ਚੰਦੀ,ਪ੍ਰਗਟ ਸਿੰਘ ਸਰਪੰਚ,ਸੁਰਿੰਦਰ ਸਿੰਘ ਵਿਰਦੀ,ਅਮਰਜੀਤ ਸਿੰਘ,ਬਲਕਾਰ ਸਿੰਘ,ਮੰਗਲ ਸਿੰਘ,ਡਾ.ਅਸਵਨੀ,ਸਦਾ ਰਾਮ,ਨੀਲਮ ਕੁਮਾਰੀ ਡੀ ਪੀ ਈ ਆਦਿ ਵਿਸ਼ੇਸ ਤੌਰ ‘ਤੇ ਤਸ਼ਰੀਫ ਫਰਮ੍ਹਾ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger