ਪਿੰਡ ਜੰਡੀ ਵਿੱਚ ਪਿੱਪਲ ਦਾ ਕਤਲ ਹੋਣੋ ਟਲਿਆ

Friday, November 30, 20120 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਗਰਾਉ ਲਾਗਲੇ ਪਿੰਡ ਜੰਡੀ ਵਿਖੇ ਸ਼ਾਝੀ ਜਗ੍ਹਾ ਜਿਸ ਨੂੰ ਲੋਕ ਖੂਹ ਵਾਲਾ ਪਿੱਪਲ ਦੇ ਨਾਮ ਨਾਲ ਜਾਣਦੇ ਹਨ ।ਉੱਥੇ ਖੜ੍ਹੇ ਇੱਕ ਪਿਪਲ ਦਾ ਕਤਲ ਹੋਣੋ ਟਲਿਆ।ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਨੇ ਦੱਸਿਆਂ ਕਿ ਇਹ ਖੂਹ ਵਾਲੇ ਜਗ੍ਹਾ ਜਿਸ ਵਿੱਚ ਇੱਕ ਬਹੁਤ ਪੁਰਾਣਾ ਪਿੱਪਲ ਹੈ ਇਸ ਨੂੰ ਪੁਟਣ ਲਈ ਪਿੰਡ ਦੀ ਸਰਪੰਚ ਨੇ ਬਿੰਨਾ ਕਿਸੇ ਸਰਕਾਰੀ ਹੁਕਮਾ ਦੇ ਅਤੇ ਪਿੰਡ ਦੀ ਸਹਿਮਤੀ ਤੋਂ ਬਿੰਨਾ ਖੁਰਦ ਬੁਰਦ ਕਰਨਾ ਚਾਹਿਆ ਅਤੇ ਆਪਣੇ ਨਾਪਾਕ ਇਰਾਦਿਆ ਨੂੰ ਅੰਜਾਮ ਦੇਣ ਲਈ ਪਿੱਪਲ ਕਤਲ ਕਰਨ ਵਾਲੇ ਲੱਕੜ ਹਾਰਿਆ ਨੂੰ ਬੁਲਾ ਲਿਆਂ ਤੇ ਜਿੰਨਾ ਆਉਦਿਆ ਹੀ ਆਪਣੀ ਕਾਰਵਾਈ ਸੁਰੂ ਕਰ ਦਿੱਤੀ ਜਦ ਇਸ ਘਟਨਾ ਦੀ ਜਾਣਕਾਰੀ ਪਿੰਡ ਵਾਸੀਆ ਨੂੰ ਹੋਈ ਤਾਂ ਉਹਨਾਂ ਪਿੱਪਲ ਪੁਟਣ ਵਾਲਿਆ  ਤੋਂ ਪੁਛਿਆ ਕਿ ਇਸ ਨੂੰ ਕੱਟਣ ਤੇ ਪੁਟਣ ਦੀ ਇਜਾਜਤ ਕਿਸ ਤੋਂ ਲਈ ਤਾਂ ਉਹਨਾਂ ਕਿਹਾ ਕਿ ਇਸ ਪੁਰਾਣੇ ਪਿੱਪਲ ਨੂੰ ਪੁਟਣ ਲਈ ਤੁਹਾਡੇ ਪਿੰਡ ਦੇ ਮੁੱਖੀ ਨੇ ਕਿਹਾ ਹੈ ।ਪਿੰਡ ਦੇ ਮੁੱਖੀ ਦੀ ਇਸ ਪੁਰਾਣੇ ਪਿੱਪਲ ਨੂੰ ਪੁਟਣ ਦੀ ਗੱਲ ਤੇ  ਲੋਕ ਭੜਕ ਉੱਠੇ ਅਤੇ ਬਿੰਨਾ ਇਜਾਜਤ ਤੋਂ ਪਿੱਪਲ ਪੁਟਣ ਦੀ ਗੱਲ ਅੱਗ ਵਾਂਗ ਫੈਲ ਗਈ ਤੇ ਪਿੰਡ ਦੇ ਲੋਕਾਂ ਨੇ ਇੱਕਤਰ ਹੋਕੇ ਸਰਪੰਚ ਦੇ ਇੱਕ ਤਰਫੀ ਸੋਚ ਦਾ ਡਟਕੇ ਵਿਰੋਧ ਕੀਤਾ ਅੱਗ ਬਬੁਲੇ ਹੋਏ ਲੋਕਾਂ ਨੂੰ ਵੇਖ ਸਰਪੰਚ ਦੇ ਆਉਣ ਤੇ ਪਿੱਪਲ ਕਤਲ ਕਰਨ ਵਾਲੇ ਤਾਂ ਅੱਖ ਬਚਾਕੇ ਪੱਤਰੇ ਵਾਚ ਗਏ ਲੋਕਾਂ ਵਿੱਚ ਆਪਣੀ ਮਨਮਾਨੀ ਦਾ ਵਿਰੋਧ ਵੇਖਕੇ ਆਖਰ ਸਰਪੰਚ ਨੂੰ ਆਪਣੇ ਹੁਕਮਾਂ ਨੂੰ ਵਾਪਿਸ ਲੈਣਾ ਪਿਆ ।ਸਰਪੰਚ ਬਲਦੇਵ ਨੇ ਕਿਹਾ ਕਿ ਇਸ ਦੀ ਜਾਣਕਾਰੀ ਸਬੰਧਤ ਮਕਿਕਮੇ ਨੂੰ ਦੇ ਦਿੱਤੀ ਗਈ ਹੈ ।ਪਿੰਡ ਤਾ ਇੱਕ ਪਾਸੇ ਸਰਪੰਚ ਸਾਹਿਬ ਨੇ ਤਾ ਪਿੰਡ ਦੀ ਪੰਚਾਇਤ ਨੂੰ ਵੀ ਇਸ ਪਿਪਲ ਦੀ ਪੁਟਾਈ ਵਾਰੇ ਨਹੀ ਪੁਛਿਆ।ਜਦ ਇਸ ਹੋਣ ਜਾ ਰਹੇ ਪਿਪਲ ਕਤਲ ਦੀ ਜਾਣਕਾਰੀ ਲਈ ਪੱਤਰਕਾਰਾਂ ਨੇ ਪਿੰਡ ਦੀ ਮੌਜੂਦਾ ਸਰਪੰਚ ਨਾਲ ਰਾਬਤਾ ਕਾਈਮ ਕੀਤਾ ਤਾਂ ਉਹਨਾਂ ਕਿਹਾ ਕਿ ਇਹ ਪਿੱਪਲ ਪੁਟਣ ਦੀ ਕਾਰਵਾਈ ਅਸੀ ਆਸ ਪਾਸ ਦੇ ਘਰਾ ਦੇ ਮੁੰਡਿਆ ਦੇ ਕਹਿਣ ਤੇ ਕੀਤੀ ਸੀ ਕਿਉ ਕਿ ਉੱਥੇ ਬੈਠਣ ਵਾਲੇ ਇਹ ਕਹਿੰਦੇ ਸਨ ਕਿ ਇਸ ਪਿਪਲ ਤੇ ਕਾਫੀ ਕੀੜੇ ਹਨ ਜਿਸ ਕਰਕੇ ਇੱਥੇ ਬੈਠਣਾ ਮੁਸਕਿਲ ਹੋ ਗਿਆ ਹੈ ਤੇ ਜੇਕਰ ਇਹ ਪਿਪਲ ਖਤਮ ਹੋ ਜਾਵੇ ਤਾਂ ਇਸ ਖੂਹ ਵਾਲੇ ਜਗ੍ਹਾ ਤੇ ਸੈਡ ਪੈ ਜਾਵੇਗਾ ਜਿਸ ਨਾਲ ਸਾਨੂੰ ਇੱਥੇ ਬੈਠਣ ਵਿੱਚ ਕੋਈ ਦਿੱਕਤ ਨਹੀ ਆਵੇਗੀ ਇਸ ਕਰਕੇ ਹੀ ਮੈਂ ਇਸ ਪਿਪਲ ਨੂੰ ਪੁਟਣ ਲਈ ਨਾਲ ਦੇ ਪਿੰਡ ਦੇ ਲੱਕੜ ਹਾਰਿਆ ਨੂੰ ਕਿਹਾ ਸੀ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger