ਦੋ ਮੋਤਾਂ ਲਈ ਦੋਸ਼ੀ 10 ਗ੍ਰਾਮ ਹੈਰੋਇਨ ਸਮੇਤ ਕਾਬੂ

Tuesday, November 27, 20120 comments


ਲੁਧਿਆਣਾ ( ਸਤਪਾਲ ਸੋਨੀ ) ਨਸ਼ਿਆਂ ਤੇ ਨਸ਼ਿਆਂ ਦੇ ਸੌਦਾਗਰਾਂ, ਭੈੜੇ ਪੁਰਸ਼ਾ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅਜ ਭਾਰੀ ਸਫਲਤਾ ਹਾਸਿਲ ਹੋਈ ਹੈ।ਮਿਤੀ  24 ਅਤੇ 25 ਨਵੰਬਰ ਦੀ ਦਰਮਿਆਨੀ ਰਾਤ ਨੁੰ ਦਫਤਰ ਸੀਨੀਅਰ ਸਿਟੀਜਨ ਫੋਰਮ  ਦੇ ਸਾਹਮਣੇ ਯਸ਼ਪਾਲ ਨਾਮ ਦੇ ਵਿਅਕਤੀ ਦੇ ਮਕਾਨ ਨੰਬਰ 274- ਜੀ ਕਿਦਵਾਈ ਨਗਰ ਦੇ ਬਾਹਰ ਗੁਰਮੀਤ ਸਿੰਘ ਉਰਫ ਸੋਨੂੰ ਉਮਰ 32 ਸਾਲ ਪੁਤੱਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 36 ਗਲੀ ਨੰਬਰ 2 ਮੁਹੱਲਾ ਗੁਰੁ ਨਾਨਕ ਨਗਰ ਭਾਮੀਆਂ ਰੋਡ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਰਿੰਕੂ  ਪੁਤਰ ਤਰਲੋਚਨ ਸਿੰਘ ਵਾਸੀ ਮਕਾਨ ਨੰਬਰ 210 ਗੁਰੂ  ਤੇਗ ਬਹਾਦੁਰ ਨਗਰ ਭਾਮੀਆਂ ਖੁਰਦ ਲੁਧਿਆਣਾ  ਦੀ ਜਿਆਦਾ ਨਸ਼ਾ ਲੈਣ ਕਾਰਣ ਮੋਤ ਹੋ ਗਈ ਸੀ। ਮੁੱਢਲੀ ਤਫਤੀਸ਼ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾ ਪਾਸੋਂ ਪੁੱਛਗਿਛ ਵਿਚ ਇਹ ਪਤਾ ਲਗਾ ਕਿ ਮਰਨ ਵਾਲੇ ਦੋਨੋ ਨੋਜਵਾਨ ਆਪਸ ਵਿਚ ਗੁੜ੍ਹੇ ਮਿਤਰ ਸਨ ਅਤੇ ਉਨ੍ਹਾ ਨੇ ਇਹ ਨਸ਼ਾ ਸੰਨੀ ਉਰਫ ਡੈਨੀ ਪੁੱਤਰ ਖਿੱਲਾ ਰਾਮ ਕੋੰਮ ਸੈਂਸੀ ਵਾਸੀ ਮਕਾਨ ਨੰਬਰ 1237, ਗਲੀ ਨੰਬਰ 4 ਮੁਹਲਾ ਸੰਜੇ ਗਾਂਧੀ ਕਲੌਨੀ, ਤਾਜਪੁਰ ਰੋਡ ਲੁਧਿਆਣਾ ਪਾਸੋਂ ਖ੍ਰੀਦਿਆ ਸੀ। ਮ੍ਰਿਤਕ ਵਿਅਕਤੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਖਦਸ਼ਾ ਜਾਹਿਰ ਕੀਤਾ ਹੈ ਕਿ ਉਕਤ ਡੈਨੀ ਨੇ ਜਿਆਦਾ ਪੈਸਾ ਕਮਾਉਣ ਦੇ ਲਾਲਚ ਵਿਚ ਵੇਚੇ ਗਏ ਨਸ਼ੇ ਨੂੰ ਹੋਰ ਨਸ਼ੀਲਾ ਬਣਾਉਣ ਲਈ ਕੋਈ ਜਹਿਰੀਲਾ / ਨਸ਼ੀਲਾ ਪਦਾਰਥ ਮਿਲਾਇਆ ਹੋਵੇਗਾ, ਜਿਸ ਕਾਰਣ ਉਨ੍ਹਾ ਦੋਹਾਂ ਦੀ ਜੋ ਕਿ ਕਾਫੀ ਸਿਹਤਮੰਦ ਨੋਜੁਆਨ ਸਨ ਦੀ ਕੁਝ ਹੀ ਪਲਾਂ ਵਿਚ ਮੋਤ ਹੋ ਗਈ ਸੀ। ਮ੍ਰਿਤਕ ਗੁਰਮੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਦੇ ਬਿਆਨਾ ਉਪਰ ਦੋਸ਼ੀ ਡੈਨੀ ਉਰਫ ਸੰਨੀ ਉਕਤ ਵਿਰੁਧ  ਮੁਕਦਮਾ 26/11/12 ਅ.ਧ. ਥਾਣਾ ਡਵੀਜਨ ਨੰਬਰ 2, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ।ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 2, ਲੁਧਿਆਣਾ ਦੀ ਅਗਵਾਈ ਵਿਚ ਸੀ.ਆਈ.ਏ ਜੋਨ-1 ਲੁਧਿਆਣਾ ਦੇ ਸਹਿਯੋਗ ਨਾਲ ਥਾਣਾ ਡਵੀਜਨ ਨੰਬਰ 2 ਦੀ ਪੁਲਿਸ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੋਸ਼ੀ ਸੰਨੀ ਉਰਫ ਡੈਨੀ ਪੁਤਰ ਖਿਲਾ ਰਾਮ ਕੋੰਮ ਸੈਂਸੀ ਨੂੰ ਸੂਫੀਆਂ ਬਾਗ ਚੌਂਕ ਵਿਚ ਠੇਕੇ ਦੇ ਸਾਹਮਣੇ ਤੋਂ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ।ਦੋਸ਼ੀ ਦੀ ਗ੍ਰਿਫਤਾਰੀ ਪਿੱਛੌ ਉਸ ਦੀ ਪਹਿਨੀ ਹੋਈ ਪੈਂਟੀ ਦੀ ਸੱਜੀ ਜ੍ਹੇਬ ਵਿੱਚੌ 10 ਗ੍ਰਾਮ ਹੈਰੋਇਨ ਦੀ ਬ੍ਰਾਮਦਗੀ ਵੀ ਹੋਈ ਜਿਸ ਪਰ ਉਕਤ ਦੋਸ਼ੀ ਵਿਰੁੱਧ ਮੁਕੱਦਮਾਂ ਨੰਬਰ 233 ਮਿਤੀ 26/11/12 ਅ.ਧ. 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਡਵੀਜਨ ਨੰਬਰ 2, ਲੁਧਿਆਣਾ ਵੱਖਰੇ ਤੋਰ ਤੇ ਦਰਜ ਰਜਿਸਟਰ ਕੀਤਾ ਹੈ। ਦੋਸ਼ੀ ਸੰਨੀ ਉਰਫ ਡੈਨੀ ਦੀ ਸੱਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੌਂ ਖ੍ਰੀਦ ਕਰ ਲਿਆਉਂਦਾ ਹੈ ਅਤੇ ਅੱਗੇ ਕਿਸ ਕਿਸ ਨੁੰ ਸਪਲਾਈ ਕਰਦਾ ਹੈ।ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger