ਅਦਾਰਾ ਪ੍ਰਤੀਕਰਮ ਭੀਖੀ ਦੀ ਮੀਟਿੰਗ ਹੋਈ

Wednesday, November 28, 20120 comments


ਭੀਖੀ,28ਨਵੰਬਰ-( ਬਹਾਦਰ ਖਾਨ )- ਅਦਾਰਾ ਪ੍ਰਤੀਕਰਮ ਭੀਖੀ ਦੀ ਇੱਕ ਮੀਟਿੰਗ ਪ੍ਰਧਾਨ ਦਰਸ਼ਨ ਟੇਲਰ ਦੀ ਅਗੁਵਾਈ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਭੀਖੀ ਵਿਖੇ ਹੋਈ। ਇਕੱਤਰਤਾ ਵਿੱਚ ਡੈਮੋਕਰੇਟਿਕ ਟੀਚਰਜ ਫਰੰਟ ਵਲੋਂ ਸਰਕਾਰੀ ਸਰਵਿਸ ਵਿੱਚ 58 ਸਾਲ ਦੀ ਉਮਰ ਵਿੱਚ ਹੀ ਸੇਵਾ ਮੁਕਤ ਹੋਣ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਪ੍ਰੈਸ ਬਿਆਨ ਜਾਰੀ ਕਰਦਿਆਂ ਰਾਮ ਅਕਲੀਆ ਨੇ ਕਿਹਾ ਕਿ ਸਰਕਾਰ ਆਰਥਿਕ ਤੰਗੀਆਂ ਦਾ ਰੋਣਾ ਰੋਕੇ ਮੁਲਾਜਮਾਂ ਦੀ ਸੇਵਾ ਮੁਕਤੀ ਦੀ ਉਮਰ ਵਧਾ ਰਹੀ ਹੈ ਜਿਸ ਨਾਲ ਬੇਰੁਜਗਾਰ ਨੌਜਵਾਨਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਆਗੂਆਂ ਨੇ ਕਿਹਾ ਕਿ ਡੀਟੀਐਫ ਵਲੋਂ ਸੇਵਾ ਮੁਕਤੀ ਸੰਬੰਧੀ ਦਰੁਸਤ ਫੈਸਲਾ ਲੈਕੇ ਅਗਾਂਹਵਧੂ ਅਤੇ ਨੌਜਵਾਨਾਂ ਪ੍ਰਤੀ ਹਿਤੈਸ਼ੀ ਹੋਣ ਦਾ ਵੱਡਾ ਸਬੂਤ ਦਿੱਤਾ ਹੈ। ਉਨਾਂ ਦੇਸ਼ ਦੇ ਸਾਰੇ ਮੁਲਾਜਮਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੀ ਨਿਸ਼ਚਿਤ ਸਮੇ ਤੇ ਸੇਵਾ ਮੁਕਤ ਹੋ ਕੇ ਪੰਜਾਬ ਸਰਕਾਰ ਦੇ ਗਲਤ ਫੈਸਲਿਆਂ ਖਿਲਾਫ ਆਪਣਾ ਫਤਵਾ ਦੇਣ। ਇਸ ਮੌਕੇ ਸੱਤਪਾਲ ਭੀਖੀ, ਰਛਪਾਲ ਪਾਲੀ, ਮੱਖਣ ਬੱਤਰਾ, ਜਸਪਾਲ ਅਤਲਾ, ਬੱਲਮ ਸਿੰਘ ਫਰਮਾਹੀ, ਮਨਦੀਪ ਸ਼ਰਮਾਂ ਆਦਿ ਸ਼ਾਮਲ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger