ਤੀਜਾ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ- ਹੁਣ ਸੰਗਰੂਰ ਦੇ ਦਰਸ਼ਕ ਭਾਰਤੀ ਟੀਮ ਦੇ ਜੌਹਰ ਵੀ ਦੇਖ ਸਕਣਗੇ-ਪਰਮਿੰਦਰ ਢੀਂਡਸਾ

Friday, November 30, 20120 comments


ਸੰਗਰੂਰ, 30 ਨਵੰਬਰ (ਸੂਰਜ ਭਾਨ ਗੋਇਲ)-ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਤੀਜੇ ਵਿਸ਼ਵ ਕੱਪ ਕਬੱਡੀ ਟੂਰਨਾਮੈਂਟ ਦੇ ਚਾਰ ਮੁਕਾਬਲੇ, ਜੋ ਮਿਤੀ 6 ਦਸੰਬਰ, 2012 ਨੂੰ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡੇ ਜਾਣੇ ਹਨ, ਵਿੱਚ ਹੁਣ ਭਾਰਤੀ ਕਬੱਡੀ ਟੀਮ (ਲੜਕੇ) ਦੇ ਖ਼ਿਡਾਰੀ ਵੀ ਜੌਹਰ ਦਿਖਾਉਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੈਅ ਕੀਤੇ ਗਏ ਮੈਚਾਂ ਵਿੱਚ ਸੰਗਰੂਰ ਵਿਖੇ ਭਾਰਤੀ ਟੀਮ ਦਾ ਕੋਈ ਵੀ ਮੈਚ ਨਹੀਂ ਹੋਣਾ ਸੀ। ਇਸ ਸੰਬੰਧੀ ਸ. ਪਰਮਿੰਦਰ ਸਿੰਘ ਢੀਂਡਸਾ, ਵਿੱਤ ਅਤੇ ਯੋਜਨਾ ਮੰਤਰੀ ਪੰਜਾਬ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੈਸੇ ਤਾਂ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਿਕ ਵੀ ਸੰਗਰੂਰ ਵਿਖੇ ਆਹਲਾ ਦਰਜੇ ਦੀਆਂ ਟੀਮਾਂ ਦੇ ਮੈਚ ਹੋਣੇ ਸੀ ਪਰ ਸੰਗਰੂਰ ਅਤੇ ਇਸਦੇ ਨਾਲ ਲੱਗਦੇ ਜ਼ਿਲਿ•ਆਂ ਦੇ ਲੋਕਾਂ ਦੀ ਕਬੱਡੀ ਪ੍ਰਤੀ ਬੇਹੱਦ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਮੈਂਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਦੀ ਹਦਾਇਤ ’ਤੇ ਸੰਗਰੂਰ ਵਿਖੇ ਭਾਰਤੀ ਟੀਮ (ਲੜਕੇ) ਦਾ ਮੈਚ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਸੰਗਰੂਰ ਵਿਖੇ ਹੁਣ ਇੰਗਲੈਂਡ ਟੀਮ ਦੀ ਬਿਜਾਏ ਭਾਰਤੀ ਟੀਮ ਅਤੇ ਸ੍ਰੀਲੰਕਾ ਟੀਮ ਦੀ ਬਿਜਾਏ ਨਿਊਜ਼ੀਲੈਂਡ ਦੀ ਟੀਮ ਭਾਗ ਲਵੇਗੀ।
ਉਨ•ਾਂ ਦੱਸਿਆ ਕਿ ਸੰਗਰੂਰ ਵਿਖੇ ਪੁਰਸ਼ਾਂ ਅਤੇ ਔਰਤਾਂ ਦੇ ਵਰਗ ਦੇ ਦੋ-ਦੋ ਮੁਕਾਬਲੇ ਖੇਡੇ ਜਾਣਗੇ। ਪੁਰਸ਼ਾਂ ਦੇ ਵਰਗ ਵਿੱਚ ਭਾਰਤ, ਅਫਗਾਨਿਸਤਾਨ, ਕੈਨੇਡਾ, ਨਿਊਜ਼ੀਲੈਂਡ ਅਤੇ ਔਰਤਾਂ ਵਿੱਚ ਭਾਰਤ, ਤੁਰਕਮੇਨਿਸਤਾਨ, ਅਮਰੀਕਾ ਅਤੇ ਡੈਨਮਾਰਕ ਦੀਆਂ ਟੀਮਾਂ ਭਾਗ ਲੈਣਗੀਆਂ। ਦੁਪਹਿਰ 12.30 ਵਜੇ ਪਹਿਲਾ ਮੈਚ ਮਰਦਾਂ ਦੇ ਵਰਗ ਦਾ ਕੈਨੇਡਾ ਅਤੇ ਨਿਊਜ਼ੀਲੈਂਡ ਦਰਮਿਆਨ, 1.30 ਵਜੇ ਔਰਤਾਂ ਦੇ ਵਰਗ ਦਾ ਮੈਚ ਭਾਰਤ ਅਤੇ ਡੈਨਮਾਰਕ ਦਰਮਿਆਨ, 2.15 ਵਜੇ ਔਰਤਾਂ ਦੇ ਵਰਗ ਦਾ ਮੈਚ ਤੁਰਕਮੇਨਿਸਤਾਨ ਅਤੇ ਅਮਰੀਕਾ ਦਰਮਿਆਨ, 3.15 ਵਜੇ ਮਰਦਾਂ ਦੇ ਵਰਗ ਦਾ ਮੈਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਖੇਡਿਆ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਦੌਰਾਨ ਪੰਜਾਬ ਦੀ ਪ੍ਰਸਿੱਧ ਗਾਇਕਾ ਮਨਪ੍ਰੀਤ ਅਖ਼ਤਰ ਦਰਸ਼ਕਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਨੋਰੰਜਨ ਕਰਨਗੇ। ਇਨ•ਾਂ ਮੈਚਾਂ ਨੂੰ ਦੇਖਣ ਲਈ 20 ਹਜ਼ਾਰ ਤੋਂ ਵਧੇਰੇ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸ. ਢੀਂਡਸਾ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਖੇਡ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਸਿਰੇ ਚਾੜਨ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ•ਾਂ ਦੱਸਿਆ ਕਿ ਸੰਗਰੂਰ ਵਿਖੇ ਮੈਚ ਦੇਖਣ ਲਈ ਸ. ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜਾਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ। ਜਦਕਿ ਜ਼ਿਲ•ੇ ਦੀ ਸਾਰੀ ਲੀਡਰਸ਼ਿਪ ਅਤੇ ਪਾਰਟੀ ਵਰਕਰ ਖਿਡਾਰੀਆਂ ਦੀ ਹੱਲਾਸ਼ੇਰੀ ਵਧਾਉਣਗੇ। 




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger