ਮੋਟਰ ਸਾਈਕਲ ਚੋਰ ਚੋਰੀ ਦੀ ਮੋਟਰ ਸਾਈਕਲ ਸਮੇਤ ਕਾਬੂ

Friday, November 30, 20120 comments


ਲੁਧਿਆਣਾ- (ਸਤਪਾਲ ਸੋਨੀ ) ਥਾਨਾ ਡਵੀਜ਼ਨ ਨੰ: 4 ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਆਰੋਪੀ ਚੋਰੀ ਦੀ ਮੋਟਰ ਸਾਈਕਲ ਤੇ  ਜ਼ਾਲੀ ਨੰਬਰ ਲਗਾਕੇ ਚਲਾ ਰਿਹਾ ਹੈ ਜਿਸ ਤੇ ਪੁਲਿਸ ਨੇ ਚੰਦਰ ਨਗਰ ਪੁੱਲੀ ਤੇ ਨਾਕਾਬੰਦੀ ਕਰਕੇ ਆਰੋਪੀ ਨੂੰ ਕਾਬੂ ਕਰ ਲਿਆ ।ਪੁਲਿਸ ਨੇ ਆਰੋਪੀਆਂ ਤੋਂ ਚੋਰੀ ਦਾ ਮੋਟਰ ਸਾਈਕਲ ਜਿਸ ਉਪਰ ਆਰੋਪੀਆਂ ਨੇ ਜ਼ਾਲੀ ਨੰਬਰ ਲਗਾਇਆ ਹੋਇਆਂ ਸੀ ਵੀ ਬਰਾਮਦ ਕਰ ਲਿਆ ਹੈ। ਡਵੀਜ਼ਨ ਨੰ: 4 ਦੇ ਇੰਚਾਰਜ਼ ਵਿਨੋਦ ਕੁਮਾਰ  ਨੇ ਦਸਿਆ  ਮੋਟਰ ਸਾਈਕਲ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਮੈਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 4 ਮੋਟਰ ਸਾਈਕਲ ਬਰਾਮਦ ਕਰ ਲਏ ਗਏ ਹਨ ,ਜਿਨ੍ਹਾਂ ਦੀ ਪਹਿਚਾਨ ਸੁਭਾਸ਼ ਵਾਸੀ ਸੰਧੂ ਨਗਰ,ਸਿਵਲ ਸਿਟੀ ਆਕਾਸ਼ ਅਤੇ ਵਿਜੈ ਜੋਸ਼ੀ ਨਗਰ  ਵਾਸੀ ਦੇ ਰੂਪ ਵਿੱਚ ਹੋਈ ਹੈ।ਆਰੋਪੀਆਂ ਦੇ ਖਿਲਾਫ ਥਾਨਾ ਹੈਬੋਵਾਲ ਅਤੇ ਡਵੀਜਨ ਨੰ: 4 ਵਿਚ ਪਹਿਲਾਂ ਹੀ ਮੁੱਕਦਮਾ ਦਰਜ ਹੈ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger