ਨਾਭਾ, 28 ਨਵੰਬਰ ( ਜਸਬੀਰ ਸਿੰਘ ਸੇਠੀ )-ਅਮਰ ਕੁਟੀਆ ਪਿੰਡ ਮੂਲਾਬੱਧਾ ( ਨੇੜੇ ਅਮਰਗੜ•) ਵਿਖੇ ਸੰਤ ਬਾਬਾ ਦਾਰਾ ਸਿੰਘ ਜੀ ਦੀ ਸ੍ਰਪਰਸਤੀ ਹੇਠ ਸੱਚਖੰਡ ਵਾਸੀ ਮਹਾਤਮਾ ਸੰਤਪੁਰੀ ਜੀ ਦੀ 24ਵੀਂ ਸਲਾਨਾ ਬਰਸੀਂ 2 ਦਸੰਬਰ 2012 ( ਐਤਵਾਰ ) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਬੜੀ ਸਰਧਾ ਨਾਲ ਮਨਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਲੈਂਡ ਮਾਰਗੇਜ਼ ਬੈਂਕ ਨਾਭਾ ਦੇ ਸਾਬਕਾ ਡਾਇਰੈਕਟਰ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਤ ਬਾਬਾ ਦਲਬਾਰਾ ਸਿੰਘ ਰੋਹੀਸਰ ਸਾਹਿਬ ਮਾਲੋਵਾਲ ਵਾਲੇ ਰੂਹਾਨੀ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਇਸ ਮੌਕੇ ਗੁਰੂ ਕਾ ¦ਗਰ ਤੇ ਜਲੇਬੀਆਂ ਦਾ ਅਤੁੱਟ ਭੰਡਾਰਾ ਵਰਤੇਗਾ ।
Post a Comment